Independence Day 2023: ਮੰਤਰੀ ਹਰਜੋਤ ਬੈਂਸ ਨੇ ਲੁਧਿਆਣਾ `ਚ ਲਹਿਰਾਇਆ ਤਿਰੰਗਾ: ਦਿਵਿਯਾਂਗਾਂ ਨੂੰ ਵੰਡੇ ਗਏ ਟਰਾਈ ਸਾਈਕਲ
Ludhiana Independence Day Program 2023 News: ਲੁਧਿਆਣਾ ਸੁਤੰਤਰਤਾ ਦਿਵਸ ਮੌਕੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ, ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ।
Ludhiana Independence Day Program 2023 News: ਲੁਧਿਆਣਾ 'ਚ ਆਜ਼ਾਦੀ ਦਿਹਾੜਾ ਧੂਮਧਾਮ (Independence Day) ਨਾਲ ਮਨਾਇਆ ਜਾ ਰਿਹਾ ਹੈ। ਅੱਜ ਦੇਸ਼ ਦੀ ਆਜ਼ਾਦੀ ਦੀ 77ਵੀਂ ਵਰ੍ਹੇਗੰਢ ਮੌਕੇ ਲੁਧਿਆਣਾ ਦੇ ਐਸਸੀਡੀ ਕਾਲਜ ਦੀ ਗਰਾਊਂਡ ਵਿੱਚ ਕੈਬਨਿਟ ਮੰਤਰੀ ਪੰਜਾਬ ਹਰਜੋਤ ਬੈਂਸ ਵੱਲੋਂ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਪੁਲਿਸ ਕਮਿਸ਼ਨਰ, ਲੁਧਿਆਣਾ ਅਤੇ ਡਿਪਟੀ ਕਮਿਸ਼ਨਰ, ਲੁਧਿਆਣਾ ਵੀ ਮੌਜੂਦ ਸਨ। ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨ ਉਪਰੰਤ ਕੈਬਨਿਟ ਮੰਤਰੀ ਨੇ ਪੰਜਾਬ ਸਰਕਾਰ ਦੇ ਪਿਛਲੇ ਡੇਢ ਸਾਲ ਦੌਰਾਨ ਕੀਤੇ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਵਾਰ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਤਿਰੰਗਾ ਲਹਿਰਾਉਣ ਦੀ ਰਸਮ ਨਹੀਂ ਕੀਤੀ ਗਈ ਕਿਉਂਕਿ ਉੱਥੇ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਵਿਕਾਸ ਲਈ ਲਗਾਤਾਰ ਯਤਨਸ਼ੀਲ ਹੈ।
ਇਹ ਵੀ ਪੜ੍ਹੋ: Jalandhar Independence Day Program: ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੌੜੀ ਨੇ ਜਲੰਧਰ 'ਚ ਲਹਿਰਾਇਆ ਤਿਰੰਗਾ: ਜਵਾਨਾਂ ਨੇ ਦਿੱਤੀ ਸਲਾਮੀ
ਉਨ੍ਹਾਂ ਨਾਲ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਅਤੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਵੀ ਮੌਜੂਦ ਸਨ। ਮੰਤਰੀ ਬੈਂਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿਵਿਯਾਂਗਾਂ ਨੂੰ ਟਰਾਈਸਾਈਕਲ ਵੰਡੇ ਗਏ। ਇਸ ਦੌਰਾਨ ਪਟਿਆਲਾ ਵਿਖੇ ਪੰਜਾਬ ਪੁਲਿਸ ਦੇ 2 ਅਧਿਕਾਰੀਆਂ ਨੂੰ ਉਨ੍ਹਾਂ ਦੇ ਚੰਗੇ ਕੰਮਾਂ ਲਈ ਸੀਐਮ ਐਵਾਰਡ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਵਿੱਚ ਲੁਧਿਆਣਾ ਐਸਟੀਐਫ ਦੇ ਡੀਐਸਪੀ ਦਵਿੰਦਰ ਚੌਧਰੀ ਅਤੇ ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਸੁਰੇਸ਼ ਸ਼ਰਮਾ ਸ਼ਾਮਲ ਹਨ।
ਡੀਐਸਪੀ ਦਵਿੰਦਰ ਚੌਧਰੀ ਨੇ ਜਨਵਰੀ 2022 ਤੋਂ ਹੁਣ ਤੱਕ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਹਥਿਆਰ ਬਰਾਮਦ ਕੀਤੇ ਹਨ। ਸਰਹੱਦੀ ਖੇਤਰ ਅਤੇ ਜ਼ਿਲ੍ਹੇ ਵਿੱਚ ਸਪਲਾਈ ਕਰਨ ਵਾਲੇ ਨਸ਼ਾ ਤਸਕਰਾਂ ਦੀ ਕੜੀ ਨੂੰ ਕਮਜ਼ੋਰ ਕਰਕੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਕੁੱਲ 29.8 ਕਿਲੋ ਹੈਰੋਇਨ, 30.2 ਕਿਲੋ ਆਈਸ, 1.5 ਕਿਲੋ ਅਫੀਮ, 1.98 ਲੱਖ ਡਰੱਗ ਮਨੀ, ਇੱਕ ਰਿਵਾਲਵਰ, 6 ਪਿਸਤੌਲ, ਪੰਜ ਏਕੇ-47 ਅਤੇ ਤਿੰਨ ਹੋਰ ਰਾਈਫਲਾਂ ਬਰਾਮਦ ਕੀਤੀਆਂ ਗਈਆਂ ਹਨ।
ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਸੁਰੇਸ਼ ਸ਼ਰਮਾ ਨੇ ਲੁਧਿਆਣਾ ਦੀ CMS ਕੰਪਨੀ ਤੋਂ 8.50 ਰੁਪਏ ਦੀ ਲੁੱਟ ਦੀ ਗੁੱਥੀ ਸੁਲਝਾ ਲਈ। ਇੰਸਪੈਕਟਰ ਸੁਰੇਸ਼ ਸ਼ਰਮਾ ਨੇ ਪਹਿਲੇ ਦੋ ਮੁੱਖ ਮੁਲਜ਼ਮਾਂ ਨੂੰ ਫੜ ਕੇ ਪੁਲੀਸ ਨੂੰ ਵੱਡੀ ਲੀਡ ਦਿੱਤੀ ਸੀ। ਸ਼ਰਮਾ ਨੂੰ 2016 ਵਿੱਚ ਰਾਸ਼ਟਰਪਤੀ ਮੈਡਲ ਅਤੇ 3 ਡੀਜੀਪੀ ਡਿਸਕਸ ਵੀ ਮਿਲ ਚੁੱਕੇ ਹਨ।
ਇਹ ਵੀ ਪੜ੍ਹੋ: Independence Day 2023: ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਲਹਿਰਾਇਆ ਤਿਰੰਗਾ