Jalandhar Independence Day Program Update:ਡਿਪਟੀ ਸਪੀਕਰ ਨੇ ਪਰੇਡ ਦਾ ਨਿਰੀਖਣ ਵੀ ਕੀਤਾ। ਸੁਤੰਤਰਤਾ ਦਿਵਸ ਦੇ ਪ੍ਰੋਗਰਾਮ 'ਚ ਉਨ੍ਹਾਂ ਨਾਲ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਵਿਧਾਇਕ ਰਮਨ ਅਰੋੜਾ ਮੌਜੂਦ ਸਨ।
Trending Photos
Jalandhar Independence Day Program Update: ਅੱਜ ਜਲੰਧਰ ਵਿੱਚ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ (Independence Day 2023) ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੌੜੀ ਨੇ ਨਿਭਾਈ। ਝੰਡਾ ਲਹਿਰਾਉਣ ਤੋਂ ਬਾਅਦ ਪੰਜਾਬ ਪੁਲਿਸ, ਹੋਮ ਗਾਰਡਜ਼ ਅਤੇ ਐਨਸੀਸੀ ਦੀ ਟੁਕੜੀ ਨੇ ਉਨ੍ਹਾਂ ਨੂੰ ਸਲਾਮੀ ਦਿੱਤੀ।
ਡਿਪਟੀ ਸਪੀਕਰ ਨੇ ਪਰੇਡ ਦਾ ਨਿਰੀਖਣ ਵੀ ਕੀਤਾ। ਸੁਤੰਤਰਤਾ ਦਿਵਸ ਦੇ ਪ੍ਰੋਗਰਾਮ 'ਚ ਉਨ੍ਹਾਂ ਨਾਲ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਵਿਧਾਇਕ ਰਮਨ ਅਰੋੜਾ ਮੌਜੂਦ ਸਨ।
ਇਹ ਵੀ ਪੜ੍ਹੋ: Independence Day 2023: ਬਨਵਾਰੀਲਾਲ ਪੁਰੋਹਿਤ ਪਰੇਡ ਗਰਾਊਂਡ 'ਚ ਲਹਿਰਾਉਣਗੇ ਤਿਰੰਗਾ, ਕਈ ਸੜਕਾਂ ਰਹਿਣਗੀਆਂ ਬੰਦ, ਦੇਖੋ ਬਦਲਵਾਂ ਰਸਤਾ
ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਆਜ਼ਾਦੀ ਦਿਵਸ (Independence Day 2023) ਮੌਕੇ ਪੀ.ਟੀ.ਸ਼ੋਅ ਅਤੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਡਿਪਟੀ ਸਪੀਕਰ ਇਸ ਮੌਕੇ ਸਰਕਾਰੀ ਕਰਮਚਾਰੀਆਂ, ਅਧਿਕਾਰੀਆਂ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਵਧੀਆ ਕੰਮ ਕਰਨ ਲਈ ਸਨਮਾਨਿਤ ਵੀ ਕਰਨਗੇ। ਡਿਪਟੀ ਸਪੀਕਰ ਜਿੱਥੇ ਅੰਗਹੀਣਾਂ ਨੂੰ ਟਰਾਈਸਾਈਕਲ ਤੋਹਫ਼ੇ ਵਜੋਂ ਦੇਣਗੇ, ਉੱਥੇ ਹੀ ਉਹ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਵੀ ਦੇਣਗੇ।
ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ (Independence Day 2023) ਵਿੱਚ ਸ਼ਾਮਲ ਹੋਣ ਲਈ ਪ੍ਰਸ਼ਾਸਨ ਵੱਲੋਂ 4 ਥਾਵਾਂ ’ਤੇ ਪਾਰਕਿੰਗ ਦੇ ਪ੍ਰਬੰਧ ਕੀਤੇ ਗਏ ਹਨ। ਪ੍ਰਸ਼ਾਸਨ ਨੇ ਸਿਟੀ ਹਸਪਤਾਲ ਚੌਕ ਤੋਂ ਗੀਤਾ ਮੰਦਰ ਚੌਕ, ਮਸੰਦ ਚੌਕ ਤੋਂ ਗੀਤਾ ਮੰਦਰ ਚੌਕ, ਸਟੇਡੀਅਮ ਦੇ ਪਿਛਲੇ ਪਾਸੇ ਟੈਂਕੀ ਵਾਲੀ ਗਲੀ ਅਤੇ ਸਿਟੀ ਹਸਪਤਾਲ ਤੋਂ ਏ.ਪੀ.ਜੇ.ਸਕੂਲ ਤੱਕ ਦੋਵੇਂ ਪਾਸੇ ਪ੍ਰੋਗਰਾਮ ’ਚ ਆਉਣ ਵਾਲਿਆਂ ਲਈ ਪਾਰਕਿੰਗ ਦਾ ਪ੍ਰਬੰਧ ਕੀਤਾ ਹੈ। ਬਣਾਇਆ ਗਿਆ ਹੈ।
ਇਹ ਵੀ ਪੜ੍ਹੋ: Independence day 2023: ਇਸ ਸਾਲ ਦਾ ਆਜ਼ਾਦੀ ਦਿਵਸ ਹੋਵੇਗਾ ਬਹੁਤ ਖਾਸ! 1800 ਵਿਸ਼ੇਸ਼ ਮਹਿਮਾਨ ਹੋਣਗੇ ਸ਼ਾਮਿਲ, ਪੜ੍ਹੋ ਪੂਰਾ ਪ੍ਰੋਗਰਾਮ
ਇਸ ਦੇ ਨਾਲ ਹੀ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਅੱਜ ਆਜ਼ਾਦੀ ਦਿਵਸ ਮੌਕੇ ਪਟਿਆਲਾ ਵਿੱਚ ਕੌਮੀ ਝੰਡਾ ਲਹਿਰਾਇਆ। ਪ੍ਰੋਗਰਾਮ ਸਵੇਰੇ 8.30 ਵਜੇ ਸ਼ੁਰੂ ਹੋਇਆ। ਜ਼ਿਲ੍ਹਾ ਪੁਲਿਸ-ਪ੍ਰਸ਼ਾਸ਼ਨ ਵੱਲੋਂ ਸਮੁੱਚੇ ਰੂਟ ’ਤੇ ਚੈਕਿੰਗ ਸਮੇਤ ਸਮਾਗਮ ਵਾਲੀ ਹਰ ਗਤੀਵਿਧੀ ’ਤੇ ਨਜ਼ਰ ਰੱਖੀ ਜਾ ਰਹੀ ਹੈ। CM ਮਾਨ ਨੇ ਅੱਜ 77ਵੇਂ ਆਜ਼ਾਦੀ ਦਿਹਾੜੇ ਮੌਕੇ ਗੁਬਾਰੇ ਛੱਡਣ ਦੀ ਰਸਮ ਅਦਾ ਕੀਤੀ।