Ludhiana News: ਲੁਧਿਆਣਾ 'ਚ ਮਹਿਲਾ ਵੱਲੋਂ ਸੁਸਾਈਡ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ਉੱਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।  ਮਿਲੀ ਜਾਣਾਕਾਰੀ ਦੇ ਮੁਤਾਬਿਕ ਇਹ ਮਾਮਲਾ ਲੁਧਿਆਣਾ ਦੇ ਮਾਡਲ ਟਾਊਨ ਦਾ ਹੈ ਜਿੱਥੇ ਮਹਿਲਾ ਦੇ ਸੁਸਾਈਡ ਮਾਮਲੇ 'ਚ ਇਲਾਕੇ ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। 


COMMERCIAL BREAK
SCROLL TO CONTINUE READING

ਮਹਿਲਾ ਦੀ ਉਮਰ 35 ਸਾਲ ਦੀ ਦੱਸੀ ਜਾ ਰਹੀ ਹੈ। ਓਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੋਠੀ ਦੇ ਮਾਲਕ ਨੇ ਕਿਹਾ ਪਿਛਲੇ 15 ਤੋਂ 20 ਸਾਲਾਂ ਦੇ ਕਰੀਬ ਉਨ੍ਹਾਂ ਦੀ ਕੋਠੀ ਦੀ ਦੇਖ ਰੇਖ ਅਤੇ ਕੋਠੀ ਵਿੱਚ ਇਹ ਪਰਿਵਾਰ ਕੰਮ ਕਰ ਰਿਹਾ ਸੀ। ਕਿਹਾ ਕਿ ਜਿਸ ਔਰਤ ਵੱਲੋਂ ਸੁਸਾਈਡ ਕੀਤਾ ਗਿਆ ਹੈ ਉਹ ਉਹਨਾਂ ਦੀ ਕੋਠੀ ਵਿਚ ਦੂਸਰੀ ਮੰਜਿਲ ਉੱਤੇ ਰਹਿੰਦੀ ਸੀ।


ਇਹ ਵੀ ਪੜ੍ਹੋ: nangal Accident News: ਦੂਜੇ ਦਿਨ ਧਰਨਾ ਹੋਇਆ ਸਮਾਪਤ, ਪ੍ਰਸ਼ਾਸਨ ਵੱਲੋਂ ਪਰਿਵਾਰ ਦੀਆਂ ਮੰਗਾਂ ਮੰਨਣ ਦਾ ਦਿੱਤਾ ਸੀ ਭਰੋਸਾ

ਮੌਕੇ ਤੇ ਪਹੁੰਚੇ ਜਾਂਚ ਅਧਿਕਾਰੀ ਪ੍ਰਦੀਪ ਕੁਮਾਰ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਲੜਕੀ ਵੱਲੋਂ ਸੁਸਾਈਡ ਕੀਤਾ ਗਿਆ ਹੈ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਨੇ ਅਤੇ ਡੈੱਡ ਬਾਡੀ ਨੂੰ ਕਬਜ਼ੇ ਵਿੱਚ ਲੈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਕਿਹਾ ਕਿ ਫਿਲਹਾਲ ਸੁਸਾਇਡ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਪਾਇਆ ਹੈ। ਮਾਮਲੇ ਸੰਬੰਧੀ ਜਾਂਚ ਜਾਰੀ ਹੈ।


ਇਹ ਵੀ ਪੜ੍ਹੋ:Punjab Weather Update: ਦੋ ਦਿਨ ਬਾਰਿਸ਼ ਤੋਂ ਨਹੀਂ ਮਿਲੇਗੀ ਕੋਈ ਰਾਹਤ; ਮੌਸਮ ਵਿਭਾਗ ਨੇ ਯੈਲੋ ਅਲਰਟ ਕੀਤਾ ਜਾਰੀ 


ਗੌਰਤਲਬ ਹੈ ਕਿ ਬੀਤੇ ਦਿਨੀ ਨਾਲਾਗੜ੍ਹ ਵਿੱਚ ਵੀ 25 ਸਾਲਾਂ ਵਿਅਕਤੀ ਨੇ ਖੇੜਾ ਪੰਚਾਇਤ ਘਰ ਦੇ ਵਿਹੜੇ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਦੱਸਿਆ ਜਾ ਰਿਹਾ ਹੈ ਕਿ 25 ਸਾਲਾਂ ਵਿਅਕਤੀ ਘਰੇਲੂ ਕਲੇਸ਼ ਤੋਂ ਤੰਗ ਆ ਗਿਆ ਸੀ ਜਿਸ ਕਰਕੇ ਉਸਨੇ ਆਤਮ ਹੱਤਿਆ ਕਰ ਲਈ।