Ludhiana News: ਦੁਕਾਨਦਾਰਾਂ ਨੇ ਪਾਰਕਿੰਗ ਦੀ ਨਜਾਇਜ਼ ਵਸੂਲੀ ਅਤੇ ਓਵਰ ਚਾਰਜਿੰਗ ਦੇ ਖਿਲਾਫ ਕੀਤਾ ਇਕੱਠ
Ludhiana News: ਵਿਧਾਇਕ ਗੋਗੀ ਨੇ ਦੁਕਾਨਦਾਰਾਂ ਨੂੰ ਕਿਹਾ ਕਿ ਉਹ ਇਸ ਦਿੱਕਤ ਸਬੰਧੀ ਨਗਰ ਨਿਗਮ ਦੇ ਕਮਿਸ਼ਨਰ ਨਾਲ ਗੱਲ ਕਰਨਗੇ। ਉਹਨਾਂ ਨੇ ਕਿਹਾ ਕਿ ਦੁਕਾਨਦਾਰਾਂ ਨੂੰ ਭਰੋਸਾ ਦਵਾਇਆ ਹੈ 31 ਅਕਤੂਬਰ ਤੱਕ ਨਗਰ ਨਿਗਮ ਦੇ ਦੋ ਮੁਲਾਜ਼ਮ ਇੱਥੇ ਬੈਠਣਗੇ ਕਿਸੇ ਤੋਂ ਵੀ ਓਵਰ ਚਾਰਜਿੰਗ ਨਹੀਂ ਲਿਆ ਜਾਵੇਗਾ ।
Ludhiana News(ਤਰਸੇਮ ਲਾਲ ਭਾਰਦਵਾਜ): ਲੁਧਿਆਣਾ ਦੀ ਸਰਾਭਾ ਨਗਰ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਪਾਰਕਿੰਗ ਦੇ ਠੇਕੇਦਾਰ ਖਿਲਾਫ ਕਾਫੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ । ਦੁਕਾਨਦਾਰਾਂ ਮੁਤਾਬਿਕ ਪਾਰਕਿੰਗ ਦੇ ਠੇਕੇਦਾਰ ਵੱਲੋਂ ਪਾਰਕਿੰਗ ਦੇ ਨਾਂਅ 'ਤੇ ਨਜਾਇਜ਼ ਵਸੂਲੀ ਅਤੇ ਓਵਰ ਚਾਰਜ ਕੀਤੀ ਜਾ ਰਹੀ ਹੈ। ਜਿਸ ਕਾਰਨ ਦੁਕਾਨਦਾਰਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਜਿਸ ਨੂੰ ਲੈ ਕੇ ਦੁਕਾਨਦਾਰਾਂ ਵੱਲੋਂ ਨਗਰ ਨਿਗਮ ਖਿਲਾਫ ਰੋਸ ਪ੍ਰਗਟ ਕਰਨ ਅਤੇ ਪ੍ਰਦਰਸ਼ਨ ਕੀਤਾ ਜਾਣਾ ਸੀ । ਪਰ ਉਸ ਤੋਂ ਪਹਿਲਾਂ ਹੀ ਮਾਰਕੀਟ ਵਿਚ ਉਨ੍ਹਾਂ ਕੋਲ ਹਲਕਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਪਹੁੰਚ ਗਏ ਜਿਨ੍ਹਾਂ ਨੇ ਦੁਕਾਨਦਾਰਾਂ ਦੀ ਸਮੱਸਿਆ ਨੂੰ ਸੁਣਿਆ ਅਤੇ ਦੁਕਾਨਦਾਰਾਂ ਨੂੰ ਭਰੋਸਾ ਦਵਾਇਆ ਕਿ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਜਲਦ ਹੱਲ ਕਰਾਉਣਗੇ।
ਵਿਧਾਇਕ ਗੋਗੀ ਨੇ ਦੁਕਾਨਦਾਰਾਂ ਨੂੰ ਕਿਹਾ ਕਿ ਉਹ ਇਸ ਦਿੱਕਤ ਸਬੰਧੀ ਨਗਰ ਨਿਗਮ ਦੇ ਕਮਿਸ਼ਨਰ ਨਾਲ ਗੱਲ ਕਰਨਗੇ। ਉਹਨਾਂ ਨੇ ਕਿਹਾ ਕਿ ਦੁਕਾਨਦਾਰਾਂ ਨੂੰ ਭਰੋਸਾ ਦਵਾਇਆ ਹੈ 31 ਅਕਤੂਬਰ ਤੱਕ ਨਗਰ ਨਿਗਮ ਦੇ ਦੋ ਮੁਲਾਜ਼ਮ ਇੱਥੇ ਬੈਠਣਗੇ ਕਿਸੇ ਤੋਂ ਵੀ ਓਵਰ ਚਾਰਜਿੰਗ ਨਹੀਂ ਲਿਆ ਜਾਵੇਗਾ । ਵਿਧਾਇਕ ਨੇ ਕਿਹਾ ਕਿ ਸ਼ਹਿਰ ਵਿਚ ਹੋਰ ਮਾਰਕੀਟ ਵਿੱਚੋਂ ਵੀ ਪਾਰਕਿੰਗ ਬਣੀਆ ਹਨ। ਉੱਥੇ ਪੇਡ ਪਾਰਕਿੰਗ ਨਹੀਂ ਹੈ। ਪਰ ਇਸ ਮਾਰਕੀਟ ਵਿੱਚ ਹੀ 20 ਤੋਂ 25 ਦੁਕਾਨ ਤੋਂ ਵਸੂਲੀ ਕੀਤੀ ਜਾ ਰਹੀ ਹੈ ਇਸ ਨੂੰ ਜਲਦ ਹੀ ਬੰਦ ਕਰਵਾਇਆ ਜਾਵੇਗਾ। ਉਹਨਾਂ ਨੇ ਕਿਹਾ ਕਿ ਪਾਰਕਿੰਗ ਮਾਫੀਆ ਨੂੰ ਬਿਲਕੁਲ ਵੀ ਦੁਕਾਨਦਾਰਾਂ ਤੇ ਹਾਵੀ ਨਹੀਂ ਹੋਣ ਦਿੱਤਾ ਜਾਵੇਗਾ।
ਦੁਕਾਨਦਾਰਾਂ ਨੇ ਕਿਹਾ ਇਸ ਪਾਰਕਿੰਗ ਕਰਕੇ ਸਾਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਹਾਮਣਾ ਕਰਨਾ ਪੈ ਰਿਹਾ ਹੈ। ਮਹਿੰਗੀ ਪਾਰਕਿੰਗ ਅਤੇ ਓਵਰ ਚਾਰਜ ਕਰਕੇ ਗ੍ਰਾਹਕ ਸਾਡੀਆਂ ਦੁਕਾਨਾਂ 'ਤੇ ਆਉਣ ਤੋਂ ਗੁਰੇਜ਼ ਕਰ ਰਹੇ ਹਨ। ਅੱਜ ਵਿਧਾਇਕ ਗੋਗੀ ਨੇ ਉਹਨਾਂ ਨੂੰ ਭਰੋਸਾ ਦਵਾਇਆ ਹੈ ਅਤੇ 31 ਅਕਤੂਬਰ ਤੱਕ ਉਹਨਾਂ ਦੀਆਂ ਮੁਸ਼ਕਿਲਾਂ ਹੱਲ ਹੋਣਗੀਆਂ ਜੇਕਰ ਨਾ ਹੋਈਆਂ ਫਿਰ ਉਹ ਇਸ ਸਬੰਧੀ ਨਗਰ ਨਿਗਮ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਨਗੇ।