Ludhiana:ਚੋਣਾਂ ਲਈ 26 ਆਜ਼ਾਦ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ, ਇੱਕ ਮਹਿਲਾ ਫੁੱਟ-ਫੁੱਟ ਕੇ ਰੋਈ
Ludhiana News: ਲੁਧਿਆਣਾ ਵਿੱਚ 26 ਅਜ਼ਾਦ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਕਾਂਗਜ਼ਾਂ ਵਿੱਚ ਕਿਸ ਕਮੀ ਦੇ ਚਲਦੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਜਿਸ ਤੋਂ ਬਾਅਦ ਉਮੀਦਵਾਰਾਂ ਵਿੱਚ ਕਾਫੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ।
Ludhiana News: ਪੰਜਾਬ ਵਿੱਚ ਸਤਵੇਂ ਗੇੜ ਦੌਰਾਨ 1 ਜੂਨ ਨੂੰ ਵੋਟਾਂ ਪੈਣਗੀਆਂ। ਇਸ ਤੋਂ ਪਹਿਲਾਂ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ। ਪੰਜਾਬ ਵਿੱਚ 14 ਮਈ ਨਾਮਜ਼ਦੀਆਂ ਦਾਖਲ ਕਰਨ ਦੀ ਆਖਰੀ ਮਿਤੀ ਸੀ। ਇਸ ਤੋਂ ਬਾਅਦ ਕਾਂਗਜ਼ਾਂ ਦੀ ਜਾਂਚ ਪੜਤਾਲ ਚੱਲ ਰਹੀ ਹੈ।
ਲੁਧਿਆਣਾ ਵਿੱਚ 26 ਅਜ਼ਾਦ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਕਾਂਗਜ਼ਾਂ ਵਿੱਚ ਕਿਸ ਕਮੀ ਦੇ ਚਲਦੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਜਿਸ ਤੋਂ ਬਾਅਦ ਉਮੀਦਵਾਰਾਂ ਵਿੱਚ ਕਾਫੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ। ਤਿੰਨ ਆਜ਼ਾਦ ਉਮੀਦਵਾਰਾਂ ਨੇ ਨਾਮਜ਼ਦਗੀ ਰੱਦ ਹੋਣ 'ਤੇ ਡੀਸੀ ਦਫ਼ਤਰ ਪਹੁੰਚ ਕੇ ਪ੍ਰਸ਼ਾਸਨ ਖਿਲਾਫ ਰੋਸ ਪ੍ਰਗਟ ਕੀਤਾ ਹੈ। ਉਹਨਾਂ ਨੇ ਕਿਹਾ ਕਿ ਮਾਮੂਲੀ ਕਮੀਆ ਹੋਣ 'ਤੇ ਵੀ ਫਾਰਮ ਰੱਦ ਕਰ ਦਿਤੇ ਹਨ। ਉਹਨਾਂ ਨੇ ਕਮੀਆਂ ਵਿੱਚ ਸੁਧਾਰ ਵੀ ਕੀਤਾ ਪਰ ਉਨ੍ਹਾਂ ਦੇ ਫਾਰਮ ਫਿਰ ਵੀ ਨਹੀਂ ਲਏ ਗਏ।
ਉਨ੍ਹਾਂ ਨੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਿਹੜੀ ਉਨ੍ਹਾਂ ਵੱਲੋਂ ਫਾਈਲ ਭਰੀ ਗਈ ਸੀ ਪ੍ਰਸ਼ਾਸਨ ਨੇ ਕੁਝ ਕਮੀਆਂ ਕੱਢ ਕੇ ਉਸ ਨੂੰ ਰੱਦ ਕਰ ਦਿੱਤਾ। ਜਦਕਿ ਉਹਨਾਂ ਵੱਲੋਂ ਚੋਣ ਫਾਰਮ ਬਿਲਕੁਲ ਸਹੀ ਭਰੇ ਗਏ ਸੀ। ਚੋਣ ਲੜਨ ਵਾਲਿਆ ਨੇ ਕਿਹਾ ਕਿ ਉਨ੍ਹਾਂ ਨੂੰ ਗੰਨਮੈਨ ਵੀ ਦਿੱਤੇ ਗਏ ਸੀ ਪਰ ਅੱਜ ਉਹਨਾਂ ਦੇ ਗੰਨਮੈਨ ਵਾਪਸ ਲੈ ਲਏ ਅਤੇ ਨੋਮੀਨੇਸ਼ਨ ਕੈਂਸਲ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਇਸ ਮੌਕੇ ਇੱਕ ਮਹਿਲਾ ਕੈਮਰੇ ਦੇ ਸਹਾਮਣੇ ਫੁੱਟ-ਫੁੱਟ ਕੇ ਰੋਣ ਲੱਗ ਗਈ। ਮਹਿਲਾ ਨੇ ਕਿਹਾ ਕਿ ਉਸ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਹਨ, ਹੁਣ ਮੈਂ ਸਮਾਜ ਦੀ ਸੇਵਾ ਕਿਸ ਤਰੀਕੇ ਨਾਲ ਕਰਾਂਗੀ।ਪ੍ਰਸ਼ਾਸਨ ਨੇ ਮੇਰੇ ਨਾਲ ਧੱਕਾ ਕੀਤਾ ਹੈ। ਇੱਕ ਉਮੀਦਵਾਰ ਜਿਸ ਦੇ ਕਾਂਗਜ ਰੱਦ ਹੋਏ ਹਨ। ਉਸ ਨੇ ਕਿਹਾ ਉਹ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਤੱਕ ਵੀ ਜਾਣਗੇ। ਕਿਉਂਕਿ ਉਨ੍ਹਾਂ ਦਾ ਕਾਂਗਰਜਾਂ ਵਿੱਚ ਕੋਈ ਕਮੀਂ ਨਹੀਂ ਸੀ, ਉਨ੍ਹਾਂ ਨੂੰ ਜਾਣ ਬੁੱਝ ਕੇ ਰੱਦ ਕੀਤਾ ਹੈ।