Ludhiana Police Encounter/ਤਰਸੇਮ ਭਾਰਦਵਾਜ: ਪੰਜਾਬ ਵਿੱਚ ਐਨਕਾਊਟਰ ਨਾਲ ਜੁੜੀਆਂ ਘਟਨਾਵਾਂ ਵਿੱਚ ਲਗਾਤਾਰ ਇਜਾਫਾ ਹੋ ਰਿਹੀ ਹੈ। ਅੱਜ ਤਾਜਾ ਮਾਮਲਾ ਪੰਜਾਬ ਦੇ ਜ਼ਿਲ੍ਹੇ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਦਰਅਸਲ ਲੁਧਿਆਣਾ ਵਿੱਚ ਰਾਤ 11:45 ਵਜੇ ਦੇ ਕਰੀਬ ਇੱਕ ਕਿਡਨੈਂਪਰ ਨਾਲ ਪੁਲਿਸ ਦਾ ਮੁਕਾਬਲਾ ਹੋਇਆ। ਅਗਵਾਕਾਰ ਦੇ ਪੱਟ ਵਿੱਚ ਗੋਲੀ ਲੱਗੀ ਸੀ। ਅਪਰਾਧੀ ਧਨਾਨਸੂ ਸਾਈਕਲ ਵੈਲੀ ਤੋਂ ਬਾਈਕ 'ਤੇ ਜਾ ਰਿਹਾ ਸੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ਾਹਕੋਟ ਵਿੱਚ ਇੱਕ ਨੌਜਵਾਨ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਉਹ ਫਰਾਰ ਹੈ।


COMMERCIAL BREAK
SCROLL TO CONTINUE READING

ਜਦੋਂ ਪੁਲਿਸ ਨੇ ਸੜਕ ’ਤੇ ਨਾਕਾਬੰਦੀ ਕਰਕੇ ਅਪਰਾਧੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਪੁਲਿਸ ਟੀਮ ’ਤੇ ਗੋਲੀਆਂ ਚਲਾ ਦਿੱਤੀਆਂ। ਰਾਹਤ ਦੀ ਗੱਲ ਇਹ ਹੈ ਕਿ ਗੋਲੀ ਕਿਸੇ ਪੁਲਿਸ ਵਾਲੇ ਨੂੰ ਨਹੀਂ ਲੱਗੀ। ਪੁਲਿਸ ਮੁਲਾਜ਼ਮਾਂ ਨੇ ਜਵਾਬੀ ਕਾਰਵਾਈ ਕੀਤੀ, ਜਿਸ ਨਾਲ ਬਦਮਾਸ਼ ਦੇ ਪੱਟ 'ਚ (Ludhiana Police Encounter)  ਸੱਟ ਲੱਗ ਗਈ। ਬਦਮਾਸ਼ ਬਾਈਕ ਸਮੇਤ ਜ਼ਮੀਨ 'ਤੇ ਡਿੱਗ ਗਿਆ। 


ਪਿਸਤੌਲ ਵੀ ਬਰਾਮਦ 
ਪੁਲਿਸ ਨੇ ਉਸ ਕੋਲੋਂ 32 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਹੈ। ਬਦਮਾਸ਼ ਦੀ ਪਛਾਣ ਗੁਲਾਬ ਸਿੰਘ ਵਜੋਂ ਹੋਈ ਹੈ। ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ 4 ਤੋਂ 5 ਕੇਸ ਦਰਜ ਹਨ।


ਇਹ ਵੀ ਪੜ੍ਹੋ: Punjab News: BSF ਪੰਜਾਬ ਨੇ ਇਸ ਸਾਲ 2024 'ਚ 250 ਡਰੋਨ ਕੀਤੇ ਜ਼ਬਤ! 
 


ਏਡੀਸੀਪੀ ਅਮਨਦੀਪ ਸਿੰਘ ਬਰਾੜ ਅਤੇ ਸੀਆਈਏ-1 ਦੇ ਇੰਸਪੈਕਟਰ ਰਾਜੇਸ਼ ਤੁਰੰਤ ਮੌਕੇ ’ਤੇ ਪੁੱਜੇ। ਉਨ੍ਹਾਂ ਨੇ ਐਂਬੂਲੈਂਸ ਦੀ ਮਦਦ ਨਾਲ (Ludhiana Police Encounter)  ਜ਼ਖਮੀ ਅਗਵਾਕਾਰ ਨੂੰ ਹਸਪਤਾਲ ਪਹੁੰਚਾਇਆ। ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ ਅਮਨਦੀਪ ਬਰਾੜ ਨੇ ਦੱਸਿਆ ਕਿ ਮਹਾਨਗਰ ਪੁਲਿਸ ਨੇ ਇੱਕ ਵਾਰ ਫਿਰ ਗੈਂਗਸਟਰਾਂ ਖਿਲਾਫ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੀਤੀ ਰਾਤ ਪੁਲੀਸ ਨੇ ਚੰਡੀਗੜ੍ਹ ਰੋਡ ’ਤੇ ਧਨਸੂ ਇਲਾਕੇ ਵਿੱਚ ਬਾਈਕ ’ਤੇ ਜਾ ਰਹੇ ਇੱਕ ਗੈਂਗਸਟਰ ਨੂੰ ਫੜਨ ਦੀ ਕੋਸ਼ਿਸ਼ ਕੀਤੀ।


ਇਹ ਵੀ ਪੜ੍ਹੋ: Punjab Weather Update: ਪੰਜਾਬ-ਚੰਡੀਗੜ੍ਹ 'ਚ ਧੁੰਦ ਦਾ ਕਹਿਰ ਘਟਿਆ, ਤਾਪਮਾਨ ਆਮ ਨਾਲੋਂ 2.9 ਡਿਗਰੀ ਵੱਧ