Ludhiana News:  ਲੁਧਿਆਣਾ ਦੇ ਰੈਡੀਸਨ ਹੋਟਲ ਦੇ ਵਿੱਚ ਬੀਤੀ ਦਰ ਸ਼ਾਮ ਨਿਤਿਆ ਨਾਰੀ ਨਾਂ ਦੇ ਇਕ ਵਿਸ਼ੇਸ਼ ਸਮਾਗਮ ਦਾ ਪ੍ਰਬੰਧ ਕਰਵਾਇਆ ਗਿਆ। ਇਸ  ਵਿਸ਼ੇਸ਼ ਸਮਾਗਮ ਵਿੱਚ ਮੁੱਖ ਮਹਿਮਾਨਾਂ ਵਜੋਂ ਪੰਜਾਬ ਦੀ ਕੈਬਨਿਟ ਮੰਤਰੀ ਬਲਜੀਤ ਕੌਰ ਵੱਲੋਂ ਸ਼ਿਰਕਤ ਕੀਤੀ ਗਈ। ਇਸ ਦੌਰਾਨ ਆਮ ਆਦਮੀ ਪਾਰਟੀ ਦੀ ਮਹਿਲਾ ਐਮ ਐਲ ਏ ਸਰਵਜੀਤ ਕੌਰ ਮਾਣੂਕੇ, ਰਜਿੰਦਰ ਪਾਲ ਕੌਰ ਛੀਨਾ ਵੀ ਮੌਜੂਦ ਰਹੀ।  


COMMERCIAL BREAK
SCROLL TO CONTINUE READING

 ਉਨ੍ਹਾਂ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਸਮਾਜ ਦੇ ਵਿੱਚ ਚੰਗੀ ਸੇਧ ਦੇਣ ਦਾ ਕੰਮ ਕੀਤਾ, ਖਾਸ ਤੌਰ ਉੱਤੇ ਇਸ ਮੌਕੇ ਉੱਤੇ ਕ੍ਰਿਸਟਲ ਵਿੱਚ ਅਤੇ ਮਿਸ ਇੰਡੀਆ ਰਹੀ ਰਿਸ਼ਿਤਾ ਰਾਣਾ ਨੂੰ ਪੰਜਾਬ ਦੀ ਕੈਬਨਿਟ ਮੰਤਰੀ ਬਲਜੀਤ ਕੋਰ ਵੱਲੋਂ ਰੋਲ ਮਾਡਲ ਆਫ ਦਾ ਈਅਰ ਦਾ ਸਨਮਾਨ ਦਿੱਤਾ ਗਿਆ। ਇਸ ਦੌਰਾਨ ਸਭਿਆਚਾਰਕ ਸਮਾਗਮਾਂ ਦਾ ਵੀ ਆਯੋਜਨ ਕੀਤਾ ਗਿਆ। ਲੁਧਿਆਣਾ ਦੀਆਂ ਉੱਘੀਆਂ ਮਹਿਲਾ ਸਮਾਜ ਸੇਵੀਆਂ ਅਤੇ ਆਪੋ ਆਪਣੇ ਖੇਤਰ ਚ ਨਾਮਣਾ ਖੱਟਣ ਵਾਲੀਆਂ ਮਹਿਲਾਵਾਂ ਵੀ ਇਸ ਮੌਕੇ ਪੁੱਜੀਆਂ। 


ਇਹ ਵੀ ਪੜ੍ਹੋ: Punjab News: ਕੀਰਤਪੁਰ ਸਾਹਿਬ ਟਰੱਕ ਆਪਰੇਟਰ ਮਾਮਲਾ- ਚੀਫ਼ ਸੈਕਟਰੀ ਪੰਜਾਬ ਨੂੰ ਮਾਈਨੋਰਿਟੀ ਕਮਿਸ਼ਨ ਵੱਲੋਂ ਨੋਟਿਸ ਜਾਰੀ

ਇਸ ਮੌਕੇ ਸਟੇਜ ਤੋਂ ਕੈਬਨਿਟ ਮੰਤਰੀ ਬਲਜੀਤ ਕੋਰ ਨੇ ਸੰਬੋਧਿਤ ਵੀ ਕੀਤਾ ਅਤੇ ਮਹਿਲਾਵਾਂ ਦੇ ਸਮਾਜ, ਸੂਬੇ ਅਤੇ ਦੇਸ਼ ਦੇ ਵਿਕਾਸ ਲਈ ਪਾਏ ਅਹਿਮ ਰੋਲ ਸਬੰਧੀ ਸ਼ਲਾਘਾ ਵੀ ਕੀਤੀ। ਰਿਸ਼ਿਤਾ ਰਾਣਾ ਨੇ ਵਿਸ਼ੇਸ਼ ਤੌਰ ਤੇ ਕੈਬਨਿਟ ਮੰਤਰੀ ਦਾ ਧੰਨਵਾਦ ਕੀਤਾ।