ਸੰਘਣੀ ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ; ਇੱਕ ਔਰਤ ਦੀ ਮੌਤ, 15 ਤੋਂ ਵੱਧ ਲੋਕ ਜ਼ਖ਼ਮੀ
Ludhiana Accident News: ਸਰੀਏ ਨਾਲ ਭਰਿਆ ਇੱਕ ਟਰੱਕ ਜੀਟੀ ਰੋਡ ’ਤੇ ਖ਼ਰਾਬ ਹਾਲਤ ਵਿੱਚ ਖੜ੍ਹਾ ਸੀ। ਸੰਘਣੀ ਧੁੰਦ ਕਾਰਨ ਬੱਸ ਚਾਲਕ ਨੂੰ ਟਰੱਕ ਨਹੀਂ ਦਿਖਿਆ ਅਤੇ ਬੱਸ ਟਰੱਕ ਨਾਲ ਟੱਕਰਾ ਗਈ।
Ludhiana Accident News: ਖੰਨਾ ਤੋਂ ਲੁਧਿਆਣਾ ਜਾਣ ਵਾਲੇ ਨੈਸ਼ਨਲ ਹਾਈਵੇ 'ਤੇ ਸੰਘਣੀ ਧੁੰਦ ਕਾਰਨ ਅੱਜ ਸਵੇਰੇ ਭਿਆਨਕ ਹਾਦਸਾ ਵਾਪਰਿਆ। ਵਿਜ਼ੀਬਿਲਟੀ ਬਹੁਤ ਘੱਟ ਹੋਣ ਕਾਰਨ ਬੱਸ ਚਾਲਕ ਸੜਕ 'ਤੇ ਖੜ੍ਹੇ ਸਰੀਏ ਨਾਲ ਭਰੇ ਖਰਾਬ ਟਰੱਕ ਨੂੰ ਨਹੀਂ ਦੇਖ ਸਕਿਆ, ਜਿਸ ਕਾਰਨ ਸਵਾਰੀਆਂ ਨਾਲ ਭਰੀ ਬੱਸ ਟਰੱਕ (Ludhiana Accident) ਨਾਲ ਟਕਰਾ ਗਈ। ਇਸ ਹਾਦਸੇ 'ਚ ਇੱਕ ਔਰਤ ਦੀ ਦਰਦਨਾਕ ਮੌਤ ਹੋ ਗਈ, ਜਦਕਿ 15 ਤੋਂ ਵੱਧ ਲੋਕ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਡੀਐਸਪੀ ਵਿਲੀਅਮ ਜੈਜ਼ੀ ਦੀ ਅਗਵਾਈ ਹੇਠ ਖੰਨਾ ਪੁਲਿਸ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ।
ਜ਼ਖਮੀਆਂ ਨੂੰ ਖੰਨਾ ਦੇ ਹਸਪਤਾਲ ਲਿਜਾਇਆ (Ludhiana Accident) ਜਾ ਰਿਹਾ ਹੈ। ਬੱਸ ਵਿੱਚ ਸਵਾਰ ਕੁਝ ਔਰਤਾਂ ਨੇ ਦੱਸਿਆ ਕਿ ਬੱਸ ਧਾਗਾ ਫੈਕਟਰੀ ਦੀ ਸੀ, ਜਿਸ 'ਚ 30 ਦੇ ਕਰੀਬ ਔਰਤਾਂ ਅਤੇ ਹੋਰ ਲੋਕ ਖੰਨਾ ਤੋਂ ਫੈਕਟਰੀ ਨੂੰ ਜਾਣ ਲਈ ਬੱਸ ਵਿੱਚ ਸਵਾਰ ਸਨ। ਬੀਜਾ ਨੇੜੇ ਗੁਰਦੁਆਰਾ ਮੰਜੀ ਸਾਹਿਬ ਅੱਗੇ ਸੜਕ 'ਤੇ ਖੜ੍ਹੇ ਟਰੱਕ ਨਾਲ ਬੱਸ ਦੀ ਟੱਕਰ ਹੋ ਗਈ, ਜਿਸ 'ਚ ਇਕ ਔਰਤ ਦੀ ਮੌਤ ਹੋ ਗਈ ਜਦਕਿ ਕਈ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ: Turkiye Earthquake: ਤੁਰਕੀ ਤੇ ਸੀਰੀਆ 'ਚ ਨਹੀਂ ਥਮਿਆ ਭੂਚਾਲ ਦਾ ਕਹਿਰ, ਮਰਨ ਵਾਲਿਆਂ ਦੀ ਗਿਣਤੀ 46 ਹਜ਼ਾਰ ਤੋਂ ਪਾਰ
ਜ਼ਖ਼ਮੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਣ ਆਏ ਰਾਹਗੀਰ ਨੇ ਦੱਸਿਆ ਕਿ ਹਾਦਸਾ ਬਹੁਤ ਦਰਦਨਾਕ ਸੀ, ਟਰੱਕ ਦੀ ਰੇਲਿੰਗ ਬੱਸ ਦੇ ਅੰਦਰ ਵੜ ਗਈ ਸੀ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ। ਡੀਐਸਪੀ ਵਿਲੀਅਮ ਜੈਜ਼ੀ ਨੇ ਦੱਸਿਆ ਕਿ ਸਰੀਏ ਨਾਲ ਭਰਿਆ ਇੱਕ ਟਰੱਕ ਜੀਟੀ ਰੋਡ ’ਤੇ ਖ਼ਰਾਬ ਹਾਲਤ ਵਿੱਚ ਖੜ੍ਹਾ ਸੀ। ਸੰਘਣੀ ਧੁੰਦ ਕਾਰਨ ਬੱਸ ਚਾਲਕ ਨੂੰ ਟਰੱਕ ਨਹੀਂ ਦਿਖਿਆ ਅਤੇ ਬੱਸ ਟਰੱਕ ਨਾਲ ਟੱਕਰਾ ਗਈ। ਜਿਸ ਵਿੱਚ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ।
(ਧਰਮਿੰਦਰ ਸਿੰਘ ਦੀ ਰਿਪੋਰਟ)