Ludhiana News: 4 ਸਾਲਾਂ ਤੋਂ ਨਹੀਂ ਬਣੀ ਸੜਕ, ਪਾਇਲ `ਚ ਪਿੰਡ ਵਾਸੀਆਂ ਨੇ ਦਿੱਤਾ ਧਰਨਾ, ਲੋਕ ਹੋ ਰਹੇ ਪ੍ਰੇਸ਼ਾਨ
Ludhiana News: ਪਾਇਲ `ਚ ਪਿੰਡ ਵਾਸੀਆਂ ਨੇ ਧਰਨਾ ਦਿੱਤਾ। 4 ਸਾਲਾਂ ਤੋਂ ਸੜਕ ਨਹੀਂ ਬਣੀ ਹੈ। ਪਾਇਲ `ਚ ਪਿੰਡ ਵਾਸੀਆਂ ਨੇ ਧਰਨਾ ਦਿੱਤਾ। ਲੋਕ ਪ੍ਰੇਸ਼ਾਨ ਹੋ ਰਹੇ ਹਨ।
Ludhiana Villagers Protest: ਪਾਇਲ ਵਿਖੇ ਐਸਡੀਐਮ ਦਫ਼ਤਰ ਦੇ ਬਾਹਰ ਪਿੰਡਵਾਸੀਆਂ ਨੇ ਧਰਨਾ ਦਿੱਤਾ। ਇਸ ਦੌਰਾਨ ਜਦੋਂ ਕੋਈ ਅਧਿਕਾਰੀ ਮੰਗ ਪੱਤਰ ਲੈਣ ਨਹੀਂ ਆਇਆ ਤਾਂ ਗੁੱਸੇ ਵਿੱਚ ਆਏ ਲੋਕਾਂ ਨੇ ਐਸਡੀਐਮ ਦਫ਼ਤਰ ਦਾ ਦਰਵਾਜ਼ਾ ਬੰਦ ਕਰ ਦਿੱਤਾ। ਇਸ ਤੋਂ ਬਾਅਦ ਤਹਿਸੀਲਦਾਰ ਉਨ੍ਹਾਂ ਦੀ ਗੱਲ ਸੁਣਨ ਆਏ। ਉਨ੍ਹਾਂ ਮੰਗ ਪੱਤਰ ਲੈਂਦੇ ਹੋਏ 15 ਦਿਨਾਂ ਵਿੱਚ ਸੜਕ ਦਾ ਨਿਰਮਾਣ ਮੁਕੰਮਲ ਕਰਨ ਦਾ ਵਾਅਦਾ ਵੀ ਕੀਤਾ। ਪ੍ਰਦਰਸ਼ਨਕਾਰੀ 4 ਸਾਲਾਂ ਤੋਂ ਸੜਕ ਨਾ ਬਣਾਏ ਜਾਣ ''ਤੇ ਆਪਣਾ ਗੁੱਸਾ ਜ਼ਾਹਰ ਕਰ ਰਹੇ ਸਨ।
ਸੜਕ 4 ਪਿੰਡਾਂ ਨੂੰ ਜੋੜਦੀ ਹੈ
ਕਿਸਾਨ ਆਗੂ ਸੁਦਾਗਰ ਸਿੰਘ ਘੁਡਾਣੀ ਨੇ ਦੱਸਿਆ ਕਿ ਸਾਲ 2021 ਵਿੱਚ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਇਹ ਸੜਕ ਪਾਸ ਕੀਤੀ ਗਈ ਸੀ। ਪ੍ਰਸ਼ਾਸਨ ਵੱਲੋਂ ਇੱਥੇ ਵੱਟੇ ਪਵਾ ਦਿੱਤੇ ਗਏ। ਪਰ ਪ੍ਰੀਮਿਕਸ ਨਹੀਂ ਪਾਇਆ ਗਿਆ। ਪਿੰਡ ਘੁਡਾਣੀ ਖੁਰਦ ਅਤੇ ਰਾਣੋ ਦੇ ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਧਰਨਾ ਦਿੱਤਾ। ਕਿਉਂਕਿ ਪਿਛਲੇ 4 ਸਾਲਾਂ ਤੋਂ ਲੋਕ ਬਹੁਤ ਪ੍ਰੇਸ਼ਾਨ ਹਨ। ਪ੍ਰਸ਼ਾਸਨ ਨਹੀਂ ਸੁਣ ਰਿਹਾ। ਸੜਕ ਬਣਾਉਣ ਦੀ ਮੰਗ ਨੂੰ ਲੈ ਕੇ ਕਈ ਵਾਰ ਅਧਿਕਾਰੀਆਂ ਨੂੰ ਮਿਲੇ। ਸੰਸਦ ਮੈਂਬਰ ਅਤੇ ਵਿਧਾਇਕ ਨੂੰ ਮਿਲੇ। ਸੜਕ ਨਹੀਂ ਬਣੀ।
ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਘੁਡਾਣੀ ਨੇ ਕਿਹਾ ਕਿ ਉਹ ਐਸਡੀਐਮ ਦਫ਼ਤਰ ਦੇ ਬਾਹਰ ਧਰਨੇ ’ਤੇ ਬੈਠੇ ਸਨ। ਕਾਫੀ ਦੇਰ ਤੱਕ ਕੋਈ ਅਧਿਕਾਰੀ ਮੰਗ ਪੱਤਰ ਲੈਣ ਨਹੀਂ ਆਇਆ। ਜਿਸ ਕਾਰਨ ਉਨ੍ਹਾਂ ਗੁੱਸੇ ਵਿੱਚ ਆ ਕੇ ਐਸਡੀਐਮ ਦਫ਼ਤਰ ਦਾ ਗੇਟ ਬੰਦ ਕਰ ਦਿੱਤਾ। ਕਰੀਬ ਇੱਕ ਘੰਟੇ ਤੱਕ ਗੇਟ ਬੰਦ ਕੀਤਾ ਗਿਆ। ਇਸ ਮਗਰੋਂ ਤਹਿਸੀਲਦਾਰ ਮੰਗ ਪੱਤਰ ਲੈਣ ਆਏ।ਸਵਰਨਜੀਤ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਅੰਦਰ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ। ਆਮ ਲੋਕਾਂ ਦੀ ਕੀ ਸੁਣਵਾਈ ਹੋਵੇਗੀ ਜਦੋਂ ਸੰਸਦ ਮੈਂਬਰ ਤੇ ਵਿਧਾਇਕ ਦੇ ਕਹਿਣ ''ਤੇ ਸੜਕ ਨਹੀਂ ਬਣਾਈ ਜਾ ਰਹੀ। ਮਜ਼ਬੂਰੀ ਵਸ ਉਹਨਾਂ ਨੂੰ ਧਰਨਾ ਲਾਉਣਾ ਪਿਆ। ਜੇਕਰ 15 ਦਿਨਾਂ ਵਿੱਚ ਸੜਕ ਦਾ ਨਿਰਮਾਣ ਮੁਕੰਮਲ ਨਾ ਕੀਤਾ ਗਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਪੱਕਾ ਮੋਰਚਾ ਲਗਾ ਦਿੱਤਾ ਜਾਵੇਗਾ।
ਪਾਇਲ ਦੇ ਤਹਿਸੀਲਦਾਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਦਫ਼ਤਰ ਲੋਕਾਂ ਦਾ ਹੈ। ਸਰਕਾਰੀ ਦਫ਼ਤਰ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਬਣਾਏ ਗਏ ਹਨ। ਉਹ ਕਿਸੇ ਸਰਕਾਰੀ ਕੰਮ ਵਿੱਚ ਰੁੱਝੇ ਹੋਏ ਸੀ ਜਿਸ ਕਾਰਨ ਆਉਣ ਵਿੱਚ ਦੇਰੀ ਹੋ ਗਈ। ਉਹਨਾਂ ਨੇ ਮੰਗ ਪੱਤਰ ਲੈ ਲਿਆ ਹੈ। ਅੱਜ ਹੀ ਸੜਕ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਸੜਕ ਦਾ ਨਿਰਮਾਣ 15 ਦਿਨਾਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।