Ludhiana Fire News: ਲੁਧਿਆਣਾ ਦੇ ਪਿੰਡ ਜਵੱਦੀ ਵਿਚ ਟੈਂਟ ਦੇ ਗੋਦਾਮ ਨੂੰ ਆਤਿਸ਼ਬਾਜ਼ੀ ਡਿੱਗਣ ਕਾਰਨ ਲੱਗੀ ਭਿਆਨਕ ਅੱਗ ਲੱਗ ਗਈ ਹੈ। ਨਜਦੀਕ ਗੈਸ ਗੋਦਾਮ ਹੋਣ ਦੇ ਚਲਦਿਆਂ ਲੋਕਾਂ ਵਿੱਚ ਭਾਰੀ ਸਹਿਮ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਉੱਤੇ ਪਹੁੰਚ ਗਈਆਂ ਹਨ ਅਤੇ ਉਹਨਾਂ ਨੇ ਅੱਗ ਉੱਤੇ ਕਾਬੂ ਪਾ ਲਿਆ ਹੈ।


COMMERCIAL BREAK
SCROLL TO CONTINUE READING

ਅੱਗ ਨੂੰ ਪਿੰਡ ਦੇ ਲੋਕਾਂ ਵੱਲੋਂ ਬਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਜਿਆਦਾ ਹੋਣ ਦੇ ਚਲਦਿਆਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਮੌਕੇ ਉੱਤੇ ਪਹੁੰਚੀ ਫਾਇਰ ਬ੍ਰਿਗੇਡ ਵਲੋਂ ਅੱਗ ਉੱਪਰ ਕਾਬੂ ਪਾਇਆ ਗਿਆ। ਬਿਲਕੁਲ ਨਜ਼ਦੀਕ ਗੈਸ ਗੋਦਾਮ ਹੋਣ ਦੇ ਕਾਰਨ ਪਿੰਡ ਵਾਸੀਆਂ ਵਿੱਚ ਭਾਰੀ ਸਹਿਮ ਸੀ। ਜੇਕਰ ਗੈਸ ਗਡਾਊਨ ਤੱਕ ਪਹੁੰਚ ਗਈ ਤਾਂ ਵੱਡਾ ਹਾਦਸਾ ਹੋ ਸਕਦਾ ਸੀ। 


ਇਹ ਵੀ ਪੜ੍ਹੋ: Safety Tips For Diwali: ਦੀਵਾਲੀ ਮੌਕੇ ਪਟਾਕੇ ਚਲਾਉਣ ਵੇਲੇ ਨਾ ਕਰੋ ਇਹ ਗਲਤੀਆਂ, ਹੋ ਸਕਦਾ ਭਾਰੀ ਨੁਕਸਾਨ

ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਕਾਬੂ ਪਾਇਆ ਗਿਆ ਉੱਥੇ ਹੀ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟੈਂਟ ਦੇ ਗੋਦਾਮ ਨੂੰ ਅਚਾਨਕ ਅੱਗ ਲੱਗ ਗਈ ਸੀ ਜਿਸ ਨੂੰ ਮੌਕੇ ਉੱਤੇ ਪਹੁੰਚ ਕੇ ਬੁਝਾਇਆ ਗਿਆ ਹੈ। ਉਹਨਾਂ ਨੇ ਦੱਸਿਆ ਕਿ ਅੱਗ ਉੱਪਰ ਕਾਬੂ ਪਾ ਲਿਆ ਗਿਆ ਹੈ। 


ਉੱਥੇ ਹੀ ਮੌਕੇ ਉੱਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦਿਵਾਲੀ ਦੇ ਪਟਾਕਿਆਂ ਕਾਰਨ ਅੱਗ ਲੱਗੀ ਸੀ ਜਿਸ ਉਪਰ ਫਾਇਰ ਬ੍ਰਿਗੇਡ ਵੱਲੋਂ ਕਾਬੂ ਪਾਇਆ ਗਿਆ ਹੈ। ਉਹਨਾਂ ਨੇ ਦੱਸਿਆ ਕਿ ਨਜ਼ਦੀਕ ਹੀ ਗੈਸ ਗਡਾਊਨ ਸੀ ਅਤੇ ਉੱਥੇ ਤੱਕ ਅੱਗ ਪਹੁੰਚ ਚੁੱਕੀ ਸੀ। ਉਹਨਾਂ ਨੇ ਕਿਹਾ ਕਿ ਜੇਕਰ ਕੋਈ ਅਣਹੋਣੀ ਹੋ ਜਾਂਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਮੌਕੇ ਉੱਤੇ ਮੌਜੂਦ ਲੋਕਾਂ ਵੱਲੋਂ ਰਿਹਾਇਸ਼ੀ ਇਲਾਕੇ ਵਿੱਚੋਂ ਗੈਸ ਬਦਾਮ ਬੰਦ ਕਰਨ ਦੀ ਵੀ ਅਪੀਲ ਕੀਤੀ ਗਈ।


ਇਹ ਵੀ ਪੜ੍ਹੋ: Ludhiana Accident News: ਲੁਧਿਆਣਾ 'ਚ  ਤੇਜ਼ ਰਫਤਾਰ ਥਾਰ ਦਾ ਕਹਿਰ, 4 ਨੌਜਵਾਨਾਂ ਨੂੰ ਕੁਚਲਿਆ 

ਇਹ ਅੱਗ ਜਵੱਦੀ ਵਿੱਚ ਬਣੇ ਗੁਰਦੁਆਰਾ ਟਕਸਾਲੀ ਨੇੜੇ ਲੱਗੀ। ਚਸ਼ਮਦੀਦਾਂ ਮੁਤਾਬਕ ਅੱਗ ਪਟਾਕੇ ਡਿੱਗਣ ਕਾਰਨ ਲੱਗੀ। ਇਲਾਕੇ ਦੇ ਲੋਕ ਆਪਣੇ ਘਰਾਂ ਵਿੱਚ ਸਨ। ਅਚਾਨਕ ਗੋਦਾਮ 'ਚੋਂ ਧੂੰਆਂ ਨਿਕਲਣ ਲੱਗਾ। ਕੁਝ ਹੀ ਦੇਰ ਵਿਚ ਅੱਗ ਦੀਆਂ ਲਪਟਾਂ ਨੇ ਗੋਦਾਮ ਨੂੰ ਚਾਰੋਂ ਪਾਸਿਓਂ ਘੇਰ ਲਿਆ।