Ludhiana News (ਤਰਸੇਮ ਲਾਲ ਭਾਰਦਵਾਜ): ਲੁਧਿਆਣਾ 'ਚ ਸ਼ਿਵ ਸੈਨਾ ਲੀਡਰ 'ਤੇ ਹਮਲਾ ਕਰਨ ਵਾਲੇ ਦੋ ਨਿਹੰਗ ਸਿੰਘਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ। ਸੰਦੀਪ ਥਾਪਰ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮਾਮਲੇ 'ਚ 2 ਹਮਲਾਵਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਸਕੂਟਰੀ ਵੀ ਬਰਾਮਦ ਕਰ ਲਈ ਗਈ ਹੈ, ਜੋ ਕਿ ਇਹ ਮੁਲਜ਼ਮ ਸੰਦੀਪ ਥਾਪਰ ਕੋਲੋਂ ਲੈ ਕੇ ਫਰਾਰ ਹੋ ਗਏ ਸਨ।


COMMERCIAL BREAK
SCROLL TO CONTINUE READING

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਿਵ ਸੈਨਾ ਆਗੂ ਥਾਪਰ ਆਪਣੇ ਗੰਨਮੈਨ ਨਾਲ ਸਕੂਟਰੀ ਨੰਬਰ 920/ਰੀਸ 'ਤੇ ਸਿਵਲ ਹਸਪਤਾਲ ਲੁਧਿਆਣਾ ਵਿਖੇ ਪ੍ਰੋਗਰਾਮ ਅਟੈਂਡ ਕਰਨ ਆਏ ਸੀ ਅਤੇ ਪ੍ਰੋਗਰਾਮ ਐਂਟਡ ਕਰਨ ਤੋਂ ਬਾਅਦ ਵਕਤ ਕਰੀਬ 11:40 ਵਜੇ ਐਕਟਿਵਾ ਤੇ ਸਵਾਰ ਹੋ ਕੇ ਸਿਵਲ ਹਸਪਤਾਲ ਦੇ ਗੇਟ ਦੇ ਬਾਹਰ ਪੁੱਜੇ ਤਾਂ ਉੱਥੇ ਨਿਹੰਗ ਬਾਣੇ ਵਿੱਚ ਤਿੰਨ ਨੌਜਵਾਨ ਨੇ ਐਕਟਿਵਾ ਦੇ ਅੱਗੇ ਹੋਕੇ ਸੰਦੀਪ ਥਾਪਰ ਨੂੰ ਰੋਕ ਲਿਆ ਅਤੇ 02 ਆਦਮੀ ਸੰਦੀਪ ਥਾਪਰ ਦੇ ਦੁਆਲੇ ਹੋ ਗਏ, ਜਿਨ੍ਹਾਂ ਦੇ ਹੱਥਾਂ ਵਿਚ ਤੇਜਧਾਰ ਤਲਵਾਰਾਂ ਸਨ, ਜਿਨ੍ਹਾਂ ਨੇ ਸੰਦੀਪ ਥਾਪਰ ਦੇ ਸਿਰ ਬਾਹਾਂ ਅਤੇ ਲੱਤਾਂ ਮਾਰ ਕੇ ਜਖ਼ਮੀ ਕਰ ਦਿੱਤਾ। ਜਿਸ ਨਾਲ ਸੰਦੀਪ ਥਾਪਰ ਲਹੂ ਲੁਹਾਨ ਹੋ ਗਿਆ ਤਾਂ ਇਹ ਵਿਅਕਤੀ ਲੋਕਾਂ ਦਾ ਇਕੱਠ ਹੁੰਦਾ ਦੇਖ ਕੇ ਤੇ ਧਮਕੀਆਂ ਦਿੰਦੇ ਹੋਏ ਸਮੇਤ ਸੰਦੀਪ ਥਾਪਰ ਦੀ ਐਕਟਿਵਾ ਸਕੂਟਰੀ ਲੈ ਕੇ ਫਰਾਰ ਹੋ ਗਏ।


ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਦੀ ਪਛਾਣ ਸਰਬਜੀਤ ਸਿੰਘ ਸਾਬਾ ਵਾਸੀ ਮਕਾਨ ਨੰਬਰ 81-82. ਗਲੀ ਨੰਬਰ-2 ਮੁਹੱਲਾ ਕੰਪਣੀ ਬਾਗ ਟਿੱਬਾ ਰੋਡ, ਲੁਧਿਆਣਾ ਹਾਲ ਨਿਹੰਗ ਛਾਉਣੀ, ਸ਼ਿਵ ਸ਼ਕਤੀ ਕਲੋਨੀ ਟਰਾਂਸਪੋਰਟ ਚੌਕ, ਲੁਧਿਆਣਾ, ਹਰਜੋਤ ਸਿੰਘ ਜੋਤਾ ਵਾਸੀ ਤਾਮੀਆਂ ਅਤੇ ਟਹਿਲ ਸਿੰਘ ਉਰਫ ਲਾਡੀ ਪਹਿਚਾਣ ਹੋਈ।  ਇਨ੍ਹਾਂ ਦੋਸ਼ੀਆਂ ਵਿੱਚੋਂ 02 ਦੋਸ਼ੀ ਸਰਬਜੀਤ ਸਿੰਘ ਸਾਬਾ ਅਤੇ ਹਰਜੋਤ ਸਿੰਘ ਜੋਤਾ ਨੂੰ ਜਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਕਾਬੂ ਕਰ ਲਿਆ ਗਿਆ ਹੈ।


ਸ਼ਿਵ ਸੈਨਾ ਦੇ ਲੀਡਰ ਸੰਦੀਪ ਗੋਰਾ ਥਾਪਰ ਦਾ ਹਾਲ ਚਾਲ ਜਾਨਣ ਲਈ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਡੀ.ਐਮ.ਸੀ ਪਹੁੰਚੇ। ਪੁਲਿਸ ਕਮਿਸ਼ਨਰ ਨੇ ਜਾਣਕਾਰੀ ਦਿੱਤੀ ਕਿ ਦੋ ਦੋਸ਼ੀ ਕਾਬੂ ਕੀਤੇ ਜਾ ਚੁੱਕੇ ਹਨ ਤੇ ਇੱਕ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।


ਇਸ ਮੌਕੇ ਸ਼ਿਵ ਸੈਨਾ ਦੇ ਆਗੂ ਰਜੀਵ ਟੰਡਨ ਅਤੇ ਹੋਰ ਹਿੰਦੂ ਲੀਡਰ ਮੌਜੂਦ ਸਨ। ਜਿੱਥੇ ਕਿ ਉਹਨਾਂ ਨੇ ਪੁਲਿਸ ਕਮਿਸ਼ਨਰ ਦੇ ਸਾਹਮਣੇ ਪੁਲਿਸ ਵੱਲੋਂ ਕੀਤੇ ਕੰਮ ਦੀ ਸਲਾਘਾ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਜੋ ਲੁਧਿਆਣਾ ਬੰਦ ਦੀ ਕਾਲ ਦਿੱਤੀ ਗਈ ਸੀ ਉਸ ਨੂੰ ਫਿਲਹਾਲ ਦੀ ਰੱਦ ਕੀਤਾ ਜਾ ਰਿਹਾ ਹੈ।