Ludhiana Crime News: ਪੰਜਾਬ ਵਿੱਚ ਅਪਰਾਧ ਦਿਨੋ- ਦਿਨ ਵੱਧ ਰਿਹਾ ਹੈ। ਅੱਜ ਤਾਜਾ ਮਾਮਲਾ ਪੰਜਾਬ ਦੇ ਜ਼ਿਲ੍ਹੇ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਔਰਤ ਰਾਤ ਸਮੇਂ ਦੁਕਾਨ ਬਾਹਰ ਟੂਣਾ ਕਰ ਰਹੀ ਹੈ ਉਸ ਤੋਂ ਬਾਅਦ ਇਕੱਠੇ ਹੋਏ ਮਹੁੱਲਾ ਵਾਲਿਆਂ ਨੇ ਉਸਦੇ ਘਰ ਬਹਾਰ ਜਾ ਕੇ ਉਸਦੀ ਚੰਗੀ ਲਾਹ ਪਾਂ ਕੀਤੀ।


COMMERCIAL BREAK
SCROLL TO CONTINUE READING

ਦਰਅਸਲ ਇਹ ਮਾਮਲਾ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦਾ ਹੈ ਜਿੱਥੇ ਦੀ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ। ਇੱਥੇ ਔਰਤ ਰਾਤ ਸਮੇਂ ਦੁਕਾਨ ਬਹਾਰ ਟੂਣਾ ਕਰ ਰਹੀ ਹੈ ਉਸ ਤੋਂ ਬਾਅਦ ਇਕੱਠੇ ਹੋਏ ਮਹੱਲੇ ਵਾਲਿਆਂ ਨੇ ਉਸਦੇ ਘਰ ਬਹਾਰ ਜਾ ਕੇ ਉਸਦੀ ਚੰਗੀ ਲਾਹ ਪਾਂ ਕੀਤੀ। ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੇ ਵਿੱਚ ਇੱਕ ਮਹਿਲਾ ਦੀ ਵੀਡੀਓ ਸੀਸੀਟੀਵੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਇੱਕ ਘਰ ਦੇ ਬਾਹਰ ਕੁਝ ਸਮਾਨ ਰੱਖਦੀ ਹੋਈ ਨਜ਼ਰ ਆ ਰਹੀ ਹੈ।


ਇਹ ਵੀ ਪੜ੍ਹੋ: Chandigarh News: ਵਿਜੀਲੈਂਸ ਮੁਲਾਜ਼ਮ ਬਣ ਕੇ 2,50,000 ਰੁਪਏ ਦੀ ਲਈ ਰਿਸ਼ਵਤ,  ਦੋ ਆਮ ਵਿਅਕਤੀ ਕਾਬੂ

ਲੋਕਾਂ ਦਾ ਇਲਜ਼ਾਮ
ਇਸ ਨੂੰ ਲੈ ਕੇ ਇਲਾਕੇ ਦੇ ਲੋਕਾਂ ਨੇ ਇਲਜ਼ਾਮ ਲਗਾਇਆ ਹੈ ਕਿ ਮਹਿਲਾ ਵੱਲੋਂ ਕੋਈ ਜਾਦੂ ਟੋਣਾ ਕੀਤਾ ਜਾ ਰਿਹਾ ਹੈ ਜਿਸ ਦੇ ਇਲਜ਼ਾਮ ਦੇ ਵਜੋਂ ਅੱਜ ਮਹਿਲਾ ਦੇ ਘਰ ਦੇ ਬਾਹਰ ਮਹੱਲਾ ਵਾਸੀਆ ਨੇ ਇਕੱਠੇ ਹੋ ਕੇ ਕਾਫੀ ਹੰਗਾਮਾ ਕੀਤਾ। ਇਸ ਦੌਰਾਨ ਮਹਿਲਾ ਆਪਣੀ ਸਫਾਈ ਦਿੰਦੀ ਹੋਈ ਵਿਖਾਈ ਦਿੱਤੀ ਪਰ ਲੋਕਾਂ ਨੇ ਇਸ ਗੱਲ ਦਾ ਇਤਰਾਜ਼ ਜਤਾਇਆ ਤੇ ਕਿਹਾ ਕਿ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਨਾ ਕਰੇ। ਇਸ ਸਬੰਧੀ ਲੋਕਾਂ ਨੇ ਕਿਹਾ ਕਿ ਸਾਨੂੰ ਇਸ ਗੱਲ ਦਾ ਇਤਰਾਜ ਹੈ ਹਾਲਾਂਕਿ ਮਹਿਲਾ ਨੇ ਇਹ ਕਿਹਾ ਕਿ ਉਸ ਵੱਲੋਂ ਕੁਝ ਵੀ ਅਜਿਹਾ ਨਹੀਂ ਕੀਤਾ ਜਾ ਰਿਹਾ ਹੈ।


ਜੋ ਕੁਝ ਉਹਨਾਂ ਦੇ ਖਿਲਾਫ ਹੋਵੇ ਪਰ ਅੱਜ ਕਾਫੀ ਮਹਿਲਾ ਦੇ ਘਰ ਦੇ ਬਾਹਰ ਹੰਗਾਮਾ ਹੋਇਆ ਹੈ ਜਿਸ ਦੀ ਇੱਕ ਵੀਡੀਓ ਵੀ ਸਥਾਨਕ ਵਾਸੀਆਂ ਨੇ ਬਣਾਈ ਹੈ ਅਤੇ ਮਹਿਲਾ ਵੱਲੋਂ ਜਾਦੂ ਟੂਣਾ ਕਰਨ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।


ਇਹ ਵੀ ਪੜ੍ਹੋ: Sangrur Liquor Case: ਸੰਗਰੂਰ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦਾ ਮਾਮਲਾ- ਹਾਈਕੋਰਟ 'ਚ ਅੱਜ ਹੋਵੇਗੀ ਸੁਣਵਾਈ