Ludhiana News/ਤਰਸੇਮ ਭਾਰਦਵਾਜ:  ਲੁਧਿਆਣਾ ਦੇ ਜਗਤਪੁਰੀ ਇਲਾਕੇ ਵਿੱਚ ਦਿਨ ਦਿਹਾੜੇ ਨੌਜਵਾਨਾਂ ਦੀ ਗੁੰਡਾਗਰਦੀ ਦੇਖਣ ਨੂੰ ਮਿਲੀ ਜਿੱਥੇ ਕਿ ਮੋਬਾਇਲ ਸ਼ਾਪ ਦੇ ਉੱਪਰ ਸੱਤ ਤੋਂ ਅੱਠ ਨੌਜਵਾਨ ਆਏ ਉਹਨਾਂ ਨੇ ਜੰਮ ਕੇ ਇੱਟਾਂ ਰੋੜੇ ਅਤੇ ਡੰਡਿਆਂ ਨਾਲ ਤੋੜ ਭੰਨ ਕੀਤੀ। 


COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਅਨੁਸਾਰ ਦੁਕਾਨ ਮਾਲਕ ਇਕ ਦਿਨ ਪਹਿਲਾਂ ਕਿਸੇ ਧਾਰਮਿਕ ਸਮਾਗਮ ਉੱਤੇ ਗਿਆ ਸੀ ਜਿੱਥੇ ਕਿ ਸਪੀਕਰ ਦੀ ਆਵਾਜ਼ ਉੱਚੀ ਸੀ ਉਸਨੇ ਕਿਸੇ ਨੌਜਵਾਨ ਨੂੰ ਪਿੱਛੇ ਹੋਣ ਲਈ ਕਿਹਾ ਪਰ ਉਹ ਪਿੱਛੇ ਨਹੀਂ ਹੋਇਆ ਅਤੇ ਉਸ ਸਮੇਂ ਆਪਸ ਵਿੱਚ ਤਕਰਾਰਬਾਜ਼ੀ ਹੋ ਗਈ ਲੇਕਿਨ ਇਸ ਮਾਮਲੇ ਵਿੱਚ ਜਗਤਪੁਰੀ ਚੌਂਕੀ ਵਿੱਚ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਗਈ।


ਇਹ ਵੀ ਪੜ੍ਹੋ: Pathankot Air Base: ਕਠੂਆ ਦਹਿਸ਼ਤਗਰਦੀ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਹੋਈ ਅਲਰਟ, ਹੋ ਰਹੀ ਚੈਕਿੰਗ
 


ਪਰ ਉਲਟਾ ਜਦ ਦੁਕਾਨਦਾਰ ਸ਼ਿਕਾਇਤ ਕਰਕੇ ਆਏ ਤਾਂ ਉਸ ਤੋਂ ਬਾਅਦ ਨੌਜਵਾਨਾਂ ਨੇ ਦੁਕਾਨ ਦੇ ਉੱਪਰ ਆ ਕੇ ਹਮਲਾ ਕਰ ਦਿੱਤਾ ਅਤੇ ਇੱਟਾ ਰੋੜੇ ਮਾਰੇ ਅਤੇ ਦੁਕਾਨ ਦਾ ਬੁਰੀ ਤਰ੍ਹਾਂ ਨੁਕਸਾਨ ਕੀਤਾ। ਹੁਣ ਇਸ ਮਾਮਲੇ ਦੇ ਵਿੱਚ ਡਰੇ ਹੋਏ ਦੁਕਾਨਦਾਰ ਨਾ ਤਾਂ ਮੀਡੀਆ ਸਾਹਮਣੇ ਕੁਝ ਕਹਿਣ ਨੂੰ ਤਿਆਰ ਨੇ ਨਾ ਹੀ ਪੁਲਿਸ ਇਸ ਮਾਮਲੇ ਦੇ ਵਿੱਚ ਕੁਝ ਕਰਦੀ ਦਿਖਾਈ ਦੇ ਰਹੀ ਹੈ।


ਇਸ ਹੰਗਾਮੇ ਦੀਆਂ ਉਥੋਂ ਲੰਘਣ ਵਾਲੇ ਇੱਕ ਰਾਹਗੀਰ ਨੇ ਆਪਣੇ ਮੋਬਾਈਲ ਦੇ ਵਿੱਚ ਕੈਦ ਕਰ ਰਹੀਆਂ ਹੁਣ ਦੇਖਣਾ ਇਹ ਹੈ ਕਿ ਦਿਨ ਦਿਹਾੜੇ ਇਸ ਤਰ੍ਹਾਂ ਦੀ ਗੁੰਡਾਗਰਦੀ ਕੀ ਪੁਲਿਸ ਲੁਧਿਆਣਾ ਪੁਲਿਸ ਇਸ ਇਹਨਾਂ ਨੌਜਵਾਨਾਂ ਤੇ ਸਖਤ ਕਾਰਵਾਈ ਕਰੇਗੀ ਜਾਂ ਫਿਰ ਇਨਸਾਫ ਲਈ ਦੁਕਾਨਦਾਰ ਇਸੇ ਤਰ੍ਹਾਂ ਦਬ ਕੇ ਰਹਿ ਜਾਵੇਗਾ।