ਲੁਧਿਆਣਾ:  ਲੁਧਿਆਣਾ ਪੱਖੋਵਾਲ ਰੋਡ ਤੇ ਸਥਿਤ ਪੋਰਸ਼ ਫਲੈਟ ਸੈਂਟਰਲ ਗਰੀਨ ਦੇ ਵਿੱਚ ਧਮਕੀ ਭਰਿਆ ਪੱਤਰ ਪ੍ਰਾਪਤ ਹੋਇਆ ਹੈ ਜਿਸ ਵਿੱਚ ਸੈਂਟਰਾ ਗਰੀਨ ਦੇ ਨਿਵਾਸੀ ਨੂੰ ਧਮਕੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਸ ਦੇ ਬੱਚਿਆਂ ਦੀ ਸਕੂਲ ਟਾਈਮਿੰਗ ਪਤਾ ਹੋਣ ਦੀ ਗੱਲ ਲੈਟਰ ਵਿੱਚ ਲਿਖੀ ਹੈ। ਇਹ ਮਾਮਲਾ ਫਿਰੌਤੀ ਦਾ ਲੱਗ ਰਿਹਾ ਹੈ ਪਰ ਇਸ ਨੂੰ ਲੈ ਕੇ ਲੁਧਿਆਣਾ ਪੁਲਿਸ ਚੌਂਕੀ ਲਲਤੋਂ ਵੱਲੋਂ ਸੈਂਟਰਾ ਗਰੀਨ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਇਸ ਮੌਕੇ 'ਤੇ ਪੀਸੀਆਰ ਤੈਨਾਤ ਕੀਤੀ ਗਈ ਹੈ ਅਤੇ ਸੀਨੀਅਰ ਅਫ਼ਸਰਾਂ ਵੱਲੋਂ ਵੀ ਇਸ ਧਮਕੀ ਨੂੰ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ ਹੈ। ਸੈਂਟਰ ਗਰੀਨ ਦੇ ਵਿਚ ਪ੍ਰਾਈਵੇਟ ਗਾਰਡ ਵੀ ਵੱਡੀ ਗਿਣਤੀ 'ਚ ਤੈਨਾਤ ਹਨ ਅਤੇ ਪੁਲਿਸ ਨੇ ਵੀ ਸਾਰੇ ਆਉਣ ਜਾਣ ਵਾਲਿਆਂ ਦੀ ਚੈਕਿੰਗ ਸ਼ੁਰੂ ਕੀਤੀ ਹੈ।  


COMMERCIAL BREAK
SCROLL TO CONTINUE READING

ਮੌਕੇ 'ਤੇ ਤੈਨਾਤ ਪੀ ਸੀ ਆਰ ਮੁਲਾਜ਼ਮਾਂ ਨੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਸਾਨੂੰ ਇਸ ਸਬੰਧੀ ਜਾਣਕਾਰੀ ਮਿਲੀ ਸੀ ਕਿ ਕਿਸੇ ਵੱਲੋਂ ਫਲੈਟਾਂ ਅੰਦਰ ਧਮਕੀ ਭਰਿਆ ਪੱਤਰ ਭੇਜਿਆ ਗਿਆ ਹੈ ਜਿਸ ਤੋਂ ਬਾਅਦ ਅਸੀਂ ਇਥੇ ਚੈਕਿੰਗ ਕਰ ਲਈ ਹੈ।ਇਸ ਦੇ ਨਾਲ ਹੀ ਗੇਟ 'ਤੇ ਵੀ ਹਰ ਕਿਸੇ ਦੀ ਆਉਣ ਜਾਣ ਵਾਲੇ ਦੀ ਚੈਕਿੰਗ ਹੁੰਦੀ ਹੈ। ਇਸ ਦੇ ਨਾਲ ਐਂਟਰੀ ਵੀ ਬਕਾਇਦਾ ਕੀਤੀ ਜਾਂਦੀ ਹੈ। ਮੌਕੇ 'ਤੇ ਮੌਜੂਦ ਪੁਲੀਸ ਮੁਲਾਜ਼ਮਾਂ ਵੱਲੋਂ ਕਲੋਨੀ ਦੇ ਨਿੱਜੀ ਸੁਰੱਖਿਆ ਮੁਲਾਜ਼ਮਾਂ ਦੇ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਚੌਕਸ ਰਹਿਣ ਲਈ ਕਿਹਾ ਜਾ ਰਿਹਾ ਹੈ। 


ਇਹ ਵੀ ਪੜ੍ਹੋ: ਮਸ਼ਹੂਰ YouTuber ਦੀਆਂ ਦੋ ਪਤਨੀਆਂ ਇਕੱਠੀਆਂ ਹੋਈਆਂ ਪ੍ਰੇਗਨੈਂਟ, ਵੇਖੋ ਖੂਬਸੂਰਤ ਤਸਵੀਰਾਂ


ਪੀਸੀਅਰ ਮੁਲਾਜ਼ਮਾਂ ਨੇ ਕਿਹਾ ਕਿ ਸਾਡੇ ਵੱਲੋਂ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਵੀ ਕੋਈ ਅਣਗਹਿਲੀ ਨਾ ਹੋਵੇ। ਉਨ੍ਹਾਂ ਕਿਹਾ ਕਿ ਇਹ ਪੱਤਰ ਕਿਸੇ ਦੀ ਸ਼ਰਾਰਤ ਹੈ ਜਾਂ ਫਿਰ ਕਿਸੇ ਨੇ ਕਿਸੇ ਹੋਰ ਮੰਤਵ ਨਾਲ ਲਿਖਿਆ ਹੈ,  ਇਸ ਦੀ ਜਾਂਚ ਸੀਨੀਅਰ ਅਫ਼ਸਰ ਕਰ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਗੌਰਤਲਬ ਹੈ ਕਿ ਬੀਤੇ ਦਿਨੀ ਤਰਨ ਤਾਰਨ ਵਿਖੇਸਾਂਝ ਕੇਂਦਰ ਦੀ ਕੰਧ 'ਤੇ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਗਿਆ ਸੀ। ਧਮਾਕੇ ਦੀ ਸੂਚਨਾ ਮਿਲਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਹੈ। ਇਸ ਧਮਾਕੇ ਦੇ ਕਰਕੇ ਸਾਂਝ ਕੇਂਦਰ ਦੇ ਸ਼ੀਸ਼ੇ ਬੁਰੀ ਤਰ੍ਹਾਂ ਟੁੱਟ ਗਏ ਸੀ । 


(ਭਰਤ ਸ਼ਰਮਾ ਦੀ ਰਿਪੋਰਟ )