Plane crash news today: ਇੱਕ ਦਿਨ `ਚ ਤਿੰਨ ਹਵਾਈ ਜਹਾਜ਼ ਦੁਰਘਟਨਾਗ੍ਰਸਤ, ਜਾਣੋ ਪੂਰਾ ਮਾਮਲਾ
ਦੋਵੇਂ ਹਾਦਸੇ ਲਗਭਗ ਇੱਕੋ ਸਮੇਂ `ਤੇ ਹੋਏ ਹਨ ਹਾਲਾਂਕਿ ਇੱਕ ਮੱਧ ਪ੍ਰਦੇਸ਼ `ਚ ਹੋਇਆ ਅਤੇ ਇੱਕ ਰਾਜਸਥਾਨ ਵਿਖੇ ਹੋਇਆ ਹੈ।
Madhya Pradesh and Rajasthan plane crash news today: ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ ਵਿਖੇ ਇੱਕ ਸੁਖੋਈ-30 ਅਤੇ ਮਿਰਾਜ 2000 ਜਹਾਜ਼ ਸ਼ਨੀਵਾਰ ਸਵੇਰੇ ਕ੍ਰੈਸ਼ (Sukhoi-30 and Miraj 2000 plane crash) ਹੋ ਗਏ। ਦੂਜੇ ਪਾਸੇ ਰਾਜਸਥਾਨ ਦੇ ਭਰਤਪੁਰ ਸ਼ਹਿਰ ਵਿਖੇ ਇੱਕ ਚਾਰਟਡ ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ।
ਮਿਲੀ ਜਾਣਕਾਰੀ ਮੁਤਾਬਕ ਦੋਵੇਂ ਹਾਦਸੇ ਲਗਭਗ ਇੱਕੋ ਸਮੇਂ 'ਤੇ ਹੋਏ ਹਨ ਹਾਲਾਂਕਿ ਇੱਕ ਮੱਧ ਪ੍ਰਦੇਸ਼ 'ਚ ਹੋਇਆ ਅਤੇ ਇੱਕ ਰਾਜਸਥਾਨ ਵਿਖੇ ਹੋਇਆ ਹੈ।
ਇਸ ਦੌਰਾਨ ਮੱਧ ਪ੍ਰਦੇਸ਼ ਦੇ ਮੁਰੈਨਾ ਜਿਲ੍ਹੇ 'ਚ ਹੋਏ ਹਾਦਸੇ 'ਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ "ਮੁਰੈਨਾ 'ਚ ਵਾਯੂਸੇਨਾ ਦੇ ਸੁਖੋਈ-30 ਅਤੇ ਮਿਰਾਜ-2000 ਜਹਾਜ਼ਾਂ ਦੀ ਦੁਰਘਟਨਾ (Sukhoi-30 and Miraj 2000 plane crash) ਦੀ ਖਬਰ ਬਹੁਤ ਦੁਖਦਾਈ ਹੈ। ਸਥਾਨਕ ਪ੍ਰਸ਼ਾਸਨ ਨੂੰ ਵਾਯੂਸੇਨਾ ਦੇ ਸਹਿਯੋਗ ਲਈ ਤੇਜ਼ ਸੁਰੱਖਿਆ ਅਤੇ ਰਾਹਤ ਕਾਰਜਾਂ ਦੇ ਨਿਰਦੇਸ਼ ਦਿੱਤੇ ਗਏ ਹਨ। ਜਹਾਜ਼ਾਂ ਦੇ ਪਾਈਲਟ ਸੁਰੱਖਿਅਤ ਹੋਣ ਦੀ ਕਾਮਨਾ ਕਰਦਾ ਹਾਂ।"
ਦੂਜੇ ਪਾਸੇ ਰਾਜਸਥਾਨ ਵਿਖੇ ਭਰਤਪੁਰ ਦੇ ਡੀਐਸਪੀ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ 10-10:15 ਵਜੇ ਦੇ ਕਰੀਬ ਜਹਾਜ਼ ਹਾਦਸੇ ਦੀ ਸੂਚਨਾ ਮਿਲੀ ਅਤੇ ਇੱਥੇ ਆਉਣ 'ਤੇ ਪਤਾ ਲੱਗਿਆ ਕਿ ਇਹ ਆਈਏਐਫ ਦਾ ਲੜਾਕੂ ਜਹਾਜ਼ ਸੀ।
ਇਹ ਵੀ ਪੜ੍ਹੋ: Punjab Weather Update: ਪੰਜਾਬ ‘ਚ ਮੁੜ ਬਦਲੇਗਾ ਮੌਸਮ, ਭਾਰੀ ਮੀਂਹ ਪੈਣ ਦੀ ਸੰਭਾਵਨਾ, ਯੈਲੋ ਅਲਰਟ ਜਾਰੀ
ਇਨ੍ਹਾਂ ਦੁਰਘਟਨਾਵਾਂ ਬਾਰੇ ਜਾਣਕਾਰੀ ਮਿਲਦੇ ਹੀ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ, ਸੀਡੀਐਸ ਜਨਰਲ ਅਨਿਲ ਚੌਹਾਨ ਅਤੇ ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਵੀਆਰ ਚੌਧਰੀ ਨਾਲ ਲਗਾਤਾਰ ਸੰਪਰਕ ਵਿੱਚ ਹਨ।
ਇਸ ਦੌਰਾਨ ਹਾਦਸੇ 'ਚ ਜ਼ਖਮੀ ਹੋਏ ਪਾਇਲਟ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਲੋਕਾਂ ਵੱਲੋਂ ਉਨ੍ਹਾਂ ਦੀ ਸਿਹਤਯਾਬੀ ਲਈ ਦੁਆ ਮੰਗੀ ਜਾ ਰਹੀ ਹੈ।
ਇਹ ਵੀ ਪੜ੍ਹੋ: ਆਮ ਆਦਮੀ ਕਿਲੀਨਿਕ ਦਾ ਵਿਰੋਧ ਕਰ ਰਹੇ ਵਿਅਕਤੀ ਨੂੰ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ "ਮਾਰ-ਮਾਰ ਲਫ਼ੇੜੇ..."