Madhya Pradesh Woman gives birth to baby girl with 'four' legs news: ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਇੱਕ ਔਰਤ ਨੇ 'ਚਾਰ' ਲੱਤਾਂ ਵਾਲੀ ਬੱਚੀ ਨੂੰ ਜਨਮ ਦਿੱਤਾ ਹੈ। ਇਸ ਦੌਰਾਨ ਲੋਕਾਂ 'ਚ ਇਸ ਚਮਤਕਾਰ ਨੂੰ ਲੈ ਉਤਸੁਕਤਾ ਪੈਦਾ ਹੋ ਰਹੀ ਹੈ।


COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਮੁਤਾਬਕ ਸਿਕੰਦਰ ਕੰਪੂ ਇਲਾਕੇ ਦੀ ਆਰਤੀ ਕੁਸ਼ਵਾਹਾ ਨੇ ਬੁੱਧਵਾਰ ਨੂੰ ਕਮਲਾ ਰਾਜਾ ਹਸਪਤਾਲ ਵਿੱਚ ਇੱਕ ਬੱਚੀ ਨੂੰ ਜਨਮ ਦਿੱਤਾ। ਡਾਕਟਰਾਂ ਦਾ ਕਹਿਣਾ ਹੈ ਕਿ ਨਵਜੰਮੀ ਬੱਚੀ ਸਿਹਤਮੰਦ ਹੈ ਅਤੇ ਉਸਦਾ ਭਾਰ 2.3 ਕਿਲੋ ਹੈ। ਬੱਚੀ ਦੇ ਜਨਮ ਤੋਂ ਬਾਅਦ, ਹਸਪਤਾਲ 'ਚ ਡਾਕਟਰਾਂ ਦੀ ਟੀਮ ਨੇ ਬੱਚੀ ਦੀ ਜਾਂਚ ਕੀਤੀ।


ਹਸਪਤਾਲ ਦੇ ਡਾਕਟਰ ਆਰ.ਕੇ.ਐਸ. ਢਾਕੜ ਨੇ ਨਿਊਜ਼ ਏਜੇਂਸੀ ANI ਨੂੰ ਦੱਸਿਆ ਕਿ "ਜਨਮ ਦੌਰਾਨ ਬੱਚੀ ਦੀਆਂ ਚਾਰ ਲੱਤਾਂ ਸਨ। ਕੁਝ ਭਰੂਣ ਵਾਧੂ ਹੋ ਜਾਂਦੇ ਹਨ, ਜਿਸ ਨੂੰ ਮੈਡੀਕਲ ਵਿਗਿਆਨ ਦੀ ਭਾਸ਼ਾ ਵਿੱਚ ਇਸਚੀਓਪੈਗਸ ਕਿਹਾ ਜਾਂਦਾ ਹੈ।"  ਉਨ੍ਹਾਂ ਇਹ ਵੀ ਕਿਹਾ ਕਿ ਇਸ ਬੱਚੀ ਦੀ ਕਮਰ ਦੇ ਹੇਠਾਂ ਦਾ ਹਿੱਸਾ ਦੋ ਵਾਧੂ ਲੱਤਾਂ ਨਾਲ ਵਿਕਸਤ ਹੋ ਗਿਆ ਹੈ, ਹਾਲਾਂਕਿ ਉਹ ਲੱਤਾਂ ਬੇਕਾਰ ਹਨ।


"ਫਿਲਹਾਲ ਡਾਕਟਰਾਂ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਕੀਤੇ ਸਰੀਰ ਦੇ ਕਿਸੇ ਹਿੱਸੇ ਵਿੱਚ ਕੋਈ ਹੋਰ ਖਰਾਬੀ ਤਾਂ ਨਹੀਂ। ਆਰ.ਕੇ.ਐਸ. ਢਾਕੜ ਨੇ ਕਿਹਾ ਕਿ ਜਾਂਚ ਤੋਂ ਬਾਅਦ, ਜੇਕਰ ਉਹ ਸਿਹਤਮੰਦ ਪਾਈ ਜਾਂਦੀ ਹੈ ਤਾਂ ਉਸ ਦੀਆਂ ਲੱਤਾਂ ਨੂੰ ਸਰਜਰੀ ਰਾਹੀਂ ਹਟਾ ਦਿੱਤਾ ਜਾਵੇਗਾ, ਤਾਂ ਜੋ ਉਹ ਆਮ ਜੀਵਨ ਜੀਅ ਸਕੇ। 


ਹੋਰ ਪੜ੍ਹੋ: JEE, NEET ਤੇ CUET 2023 ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਹੋਇਆ ਐਲਾਨ, ਵੇਖੋ ਪੂਰਾ ਕੈਲੰਡਰ


ਦੱਸਿਆ ਜਾ ਰਿਹਾ ਹੈ ਕਿ ਬੱਚੀ ਇਸ ਸਮੇਂ ਕਮਲਾ ਰਾਜਾ ਹਸਪਤਾਲ ਦੇ ਪੈਡੀਆਟ੍ਰਿਕਸ ਵਿਭਾਗ ਦੇ ਸਪੈਸ਼ਲ ਕੇਅਰ ਯੂਨਿਟ ਵਿੱਚ ਦਾਖਲ ਹੈ। ਬੱਚੇ ਦੀ ਸਿਹਤ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਦੱਸ ਦਈਏ ਕਿ ਬੱਚੀ ਫਿਲਹਾਲ ਪੂਰੀ ਤਰ੍ਹਾਂ ਤੰਦਰੁਸਤ ਹੈ।


ਅਜਿਹਾ ਚਮਤਕਾਰ ਪਹਿਲਾਂ ਵੀ ਦੇਖਿਆ ਗਿਆ ਹੈ। ਇਸ ਤੋਂ ਪਹਿਲਾਂ ਇਸ ਸਾਲ ਮਾਰਚ ਵਿੱਚ ਮੱਧ ਪ੍ਰਦੇਸ਼ ਦੇ ਰਤਲਾਮ ਵਿੱਚ ਇੱਕ ਔਰਤ ਨੇ ਦੋ ਸਿਰ, ਤਿੰਨ ਬਾਹਾਂ ਅਤੇ ਦੋ ਲੱਤਾਂ ਵਾਲੇ ਬੱਚੇ ਨੂੰ ਜਨਮ ਦਿੱਤਾ ਸੀ। ਉਸ ਸਮੇਂ ਬੱਚੀ ਦਾ ਇਲਾਜ ਕਰ ਰਹੇ ਡਾਕਟਰ ਨੇ ਦੱਸਿਆ ਕਿ "ਇਹ ਜੋੜੇ ਦਾ ਪਹਿਲਾ ਬੱਚਾ ਸੀ"


ਹੋਰ ਪੜ੍ਹੋ: Weather report: ਪੰਜਾਬ 'ਚ ਦੋ ਦਿਨਾਂ ਲਈ ਯੈਲੋ ਅਲਰਟ ਜਾਰੀ, ਜਾਣੋ ਆਪਣੇ ਸ਼ਹਿਰ 'ਚ ਮੌਸਮ ਦਾ ਮਿਜਾਜ਼


(Apart from news of Madhya Pradesh Woman who gave birth to baby girl with 'four' legs, stay tuned to Zee PHH for more updates)