ਖ਼ੁਸ਼ਖ਼ਬਰੀ! ਪੰਜਾਬ ਦੇ ਆਟੋ ਚਾਲਕ ਦੀ ਨਿਕਲੀ ਲਾਟਰੀ, ਜਿੱਤੇ 5 ਕਰੋੜ ਰੁਪਏ
Punjab Lottery Result 2023: ਪੰਜਾਬ ਦੇ ਆਟੋ ਚਾਲਕ ਦੀ ਪੰਜ ਕਰੋੜ ਦੀ ਲਾਟਰੀ ਨਿਕਲੀ ਹੈ। ਪਰਿਵਾਰ ਵਿਚ ਖੁਸ਼ੀ ਦੀ ਲਹਿਰ ਹੈ।
Punjab Lottery Result 2023: ਕਿਸਮਤ ਕਦੋਂ ਮਿਹਰਬਾਨ ਹੋ ਜਾਵੇ, ਇਹ ਕਿਸ ਨੂੰ ਪਤਾ, ਕੁਝ ਕਿਹਾ ਨਹੀਂ ਜਾ ਸਕਦਾ। ਕੁਝ ਇਸ ਤਰ੍ਹਾਂ ਹੀ ਡੇਰਾਬੱਸੀ ਦੇ ਰਹਿਣ ਵਾਲੇ ਰਾਜਿੰਦਰ ਕੁਮਾਰ ਨਾਲ ਹੋਇਆ ਹੈ। ਉਸ ਦੀ ਇਸ ਸਾਲ 5 ਕਰੋੜ (Lottery Result) ਰੁਪਏ ਦੀ ਲਾਟਰੀ ਨਿਕਲੀ ਹੈ। ਇਥੇ ਦੱਸ ਦੇਈਏ ਕਿ 50 ਸਾਲਾ ਰਾਜਿੰਦਰ ਕੁਮਾਰ ਆਟੋ ਚਲਾਉਂਦਾ ਹੈ ਅਤੇ ਉਸ ਦੇ ਤਿੰਨ ਬੱਚੇ ਹਨ। ਉਸ ਨੇ ਕੁਝ ਦਿਨ ਪਹਿਲਾਂ ਲੋਹੜੀ ਬੰਪਰ ਦੀ (Punjab Lottery) ਟਿਕਟ ਖਰੀਦੀ, ਜਿਸ ਨਾਲ ਉਸ ਦੀ ਕਿਸਮਤ ਖੁੱਲ੍ਹ ਗਈ। ਉਸ ਨੇ ਇਹ ਲਾਟਰੀ ਜ਼ੀਰਕਪੁਰ ਤੋਂ (five crore lottery) ਖਰੀਦੀ ਸੀ। ਰਾਜਿੰਦਰ ਦੇ ਲਾਟਰੀ ਜਿੱਤਣ ਕਾਰਨ ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ।
ਦੱਸਣਯੋਗ ਹੈ ਕਿ ਪੰਜਾਬ ਰਾਜ ਦੀ ਪਿਆਰੀ ਲੋਹੜੀ ਮਕਰ ਸੰਕ੍ਰਾਂਤੀ ਬੰਪਰ ਲਾਟਰੀ ਦੇ ਨਤੀਜੇ ਸੋਮਵਾਰ (16 ਜਨਵਰੀ, 2023) (Punjab Lottery Result 2023) ਨੂੰ ਘੋਸ਼ਿਤ ਕੀਤੇ ਗਏ ਸਨ। ਟਿਕਟ ਨੰਬਰ 454606 ਨੇ 5 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ। ਪੰਜਾਬ ਪਿਆਰੇ ਲੋਹੜੀ ਮਕਰ ਸੰਕ੍ਰਾਂਤੀ ਬੰਪਰ ਲਾਟਰੀ ਦੇ ਦੂਜੇ ਇਨਾਮ ਲਈ ਜੇਤੂ ਨੰਬਰ ਹਨ- 317331, 252342, 472960, 469036, 357055। ਦੂਜੇ ਇਨਾਮ ਵਾਲੇ ਲਾਟਰੀ ਜੇਤੂਆਂ ਨੂੰ 10 ਲੱਖ ਰੁਪਏ ਦਿੱਤੇ ਜਾਣਗੇ। ਤੀਜਾ ਇਨਾਮ ਜਿੱਤਣ ਵਾਲੇ ਨੰਬਰ ਹਨ 897075, 778648, 077271, 208799, 958578। ਉਨ੍ਹਾਂ ਨੂੰ ਪੰਜ ਲੱਖ ਰੁਪਏ ਮਿਲਣਗੇ।
ਇਹ ਵੀ ਪੜ੍ਹੋ; ਖੰਨਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ! 1 ਕੁਇੰਟਲ 66 ਕਿੱਲੋ ਚਾਂਦੀ ਸਣੇ 2 ਮੁਲਜ਼ਮ ਕਾਬੂ
ਪੰਜਾਬ ਬੰਪਰ ਲਾਟਰੀ ( Punjab Lottery 2023) ਨੂੰ ਦੋ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ। ਪਹਿਲੀ ਹੈ ਪਿਆਰੀ ਲੋਹੜੀ ਮੱਕਰ ਸੰਕ੍ਰਾਂਤੀ ਬੰਪਰ ਲਾਟਰੀ ਅਤੇ ਦੂਜੀ ਹੈ ਪੰਜਾਬ ਰਾਜ ਪਿਆਰੀ ਲੋਹੜੀ ਬੰਪਰ ਲਾਟਰੀ। ਜਿਸ ਦਾ ਲਾਟਰੀ ਨੰਬਰ ਚੁਣਿਆ ਗਿਆ ਹੈ, ਉਸ ਨੂੰ ਪੰਜ ਕਰੋੜ ਰੁਪਏ ਮਿਲਣਗੇ।
ਪੰਜਾਬ ਲਾਟਰੀ 2023 (Punjab Lottery Result 2023) ਲਈ ਇੰਝ ਮਿਲਦੇ ਹਨ ਇਨਾਮ
ਪਹਿਲਾ ਇਨਾਮ: 5 ਕਰੋੜ ਰੁਪਏ (1 ਜੇਤੂ)
ਦੂਜਾ ਇਨਾਮ: 10,00,000 ਰੁਪਏ
ਤੀਜਾ ਇਨਾਮ: 6,00,000 ਰੁਪਏ
ਚੌਥਾ ਇਨਾਮ: 8,000 ਰੁਪਏ
ਪੰਜਵਾਂ ਇਨਾਮ: 5,000 ਰੁਪਏ
6ਵਾਂ ਇਨਾਮ: 2,000 ਰੁਪਏ
ਇਹ ਵੀ ਪੜ੍ਹੋ: Breaking News: ਅੱਜ ਤੋਂ ਮੁੜ ਸ਼ੁਰੂ ਹੋਈ 108 ਐਂਬੂਲੈਂਸ ਸੇਵਾ, ਸਰਕਾਰ ਨਾਲ ਹੋਇਆ ਸਮਝੌਤਾ