ਖੰਨਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ! 1 ਕੁਇੰਟਲ 66 ਕਿੱਲੋ ਚਾਂਦੀ ਸਣੇ 2 ਮੁਲਜ਼ਮ ਕਾਬੂ
Advertisement
Article Detail0/zeephh/zeephh1535399

ਖੰਨਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ! 1 ਕੁਇੰਟਲ 66 ਕਿੱਲੋ ਚਾਂਦੀ ਸਣੇ 2 ਮੁਲਜ਼ਮ ਕਾਬੂ

Ludhiana News: ਖੰਨਾ ਪੁਲਿਸ ਨੂੰ ਅੱਜ ਨਾਕੇ ਦੌਰਾਨ ਵੱਡੀ ਸਫਲਤਾ ਮਿਲੀ ਹੈ। ਇਸ ਦੌਰਾਨ ਪੁਲਿਸ ਨੇ 1 ਕੁਇੰਟਲ 66 ਕਿੱਲੋ ਚਾਂਦੀ ਸਣੇ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। 

ਖੰਨਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ! 1 ਕੁਇੰਟਲ 66 ਕਿੱਲੋ ਚਾਂਦੀ ਸਣੇ 2 ਮੁਲਜ਼ਮ ਕਾਬੂ

Ludhiana News: ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਦੋਰਾਹਾ ਵਿਖੇ ਹਾਇਟੈਕ ਨਾਕੇ ਦੌਰਾਨ ਖੰਨਾ ਪੁਲਿਸ ਨੂੰ ਅੱਜ ਵੱਡੀ ਸਫ਼ਲਤਾ ਹਾਸਲ ਹੋਈ ਹੈ। ਬੀਤੀ ਰਾਤ ਅਰਟਿਕਾ ਕਾਰ ਚੋਂ 1 ਕੁਇੰਟਲ 66 ਕਿੱਲੋ ਚਾਂਦੀ ਬਰਾਮਦ ਕੀਤੀ ਗਈ। ਜਿਸਦੀ ਕੀਮਤ ਕਰੀਬ ਸਵਾ ਕਰੋੜ ਰੁਪਏ ਦੱਸੀ ਜਾ ਰਹੀ ਹੈ। ਕਾਰ 'ਚ 2 ਵਿਅਕਤੀ ਸਵਾਰ ਸਨ ਜੋ ਕਿ ਆਗਰਾ ਤੋਂ ਅੰਮ੍ਰਿਤਸਰ ਜਾ ਰਹੇ ਸੀ। ਇਸ ਦੌਰਾਨ ਉਨ੍ਹਾਂ ਦੀ ਗੱਡੀ ਵਿੱਚੋ ਚਾਂਦੀ ਦਾ ਕੋਈ ਬਿੱਲ ਨਾ ਹੋਣ ਕਰਕੇ ਮਾਮਲਾ ਅਗਲੀ ਜਾਂਚ ਕਈ ਐਕਸਾਈਜ਼ ਵਿਭਾਗ (Excise Department) ਨੂੰ ਦਿੱਤਾ ਗਿਆ ਹੈ। 

ਵਰਨਣਯੋਗ ਹੈ ਕਿ ਪਹਿਲਾਂ ਵੀ ਖੰਨਾ ਪੁਲਿਸ (Khanna Police) ਨਾਕੇ ਦੌਰਾਨ ਬਿਨ੍ਹਾਂ ਬਿੱਲ ਤੋਂ ਕਰੋੜਾਂ ਰੁਪਏ ਦਾ ਸੋਨਾ ਅਤੇ ਚਾਂਦੀ ਫੜ ਚੁੱਕੀ ਹੈ। ਇਸ ਦੌਰਾਨ ਹੁਣ ਪੁਲਿਸ ਨੇ ਦੋਵਾਂ ਨੂੰ ਹਿਰਾਸਤ ਵਿੱਚ ਲੈ ਕੇ ਚਾਂਦੀ ਨੂੰ ਕਬਜ਼ੇ ਵਿੱਚ ਲੈ ਕੇ  (Excise Department) ਆਬਕਾਰੀ ਵਿਭਾਗ ਨੂੰ ਸੂਚਿਤ ਕਰ ਦਿੱਤਾ ਹੈ। ਦੋਰਾਹਾ ਜੀ.ਟੀ ਰੋਡ 'ਤੇ ਹਾਈਟੈੱਕ ਨਾਕੇ 'ਤੇ ਪੁਲਿਸ ਨੇ ਕਾਰ ਸਵਾਰਾਂ ਨੂੰ ਕਾਬੂ ਕੀਤਾ। ਦੋਰਾਹਾ ਪੁਲਿਸ ਦੇ ਐਸ.ਐਚ.ਓ ਵਿਜੇ ਕੁਮਾਰ ਨੇ (Khanna Police seize silver) ਤਾਇਨਾਤੀ ਦੇ ਪਹਿਲੇ ਹੀ ਦਿਨ  (Khanna Police)ਵੱਡੀ ਕਾਰਵਾਈ ਕੀਤੀ ਹੈ।

ਇਹ ਵੀ ਪੜ੍ਹੋ: ਦੂਜੇ ਵਿਆਹ ਤੋਂ ਬਾਅਦ ਵੀ ਫੌਜੀ ਦੀ ਵਿਧਵਾ ਨੂੰ ਮਿਲੇਗੀ ਪੈਨਸ਼ਨ! ਹਾਈਕੋਰਟ ਦਾ ਵੱਡਾ ਫੈਸਲਾ

ਮਿਲੀ ਜਾਣਕਾਰੀ ਮੁਤਾਬਿਕ ਪਤਾ ਲੱਗਿਆ ਕਿ ਏਐਸਆਈ ਸੁਖਬੀਰ ਸਿੰਘ ਦੀ ਟੀਮ ਨੇ ਜੀਟੀ ਰੋਡ ’ਤੇ ਹਾਈਟੈਕ ਨਾਕੇ ’ਤੇ (Khanna Police) ਚੈਕਿੰਗ ਦੌਰਾਨ ਅਰਟਿਗਾ ਕਾਰ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ। ਜਦੋਂ ਯੂਪੀ ਨੰਬਰ ਦੀ ਕਾਰ ਯੂਪੀ 80 ਈਜ਼ੈੱਡ 8112 ਦੀ ਤਲਾਸ਼ੀ ਲਈ ਗਈ ਤਾਂ ਕਾਰ ਵਿੱਚੋਂ 1 ਕੁਇੰਟਲ 66 ਕਿਲੋ ਚਾਂਦੀ ਬਰਾਮਦ ਹੋਈ।

ਕਾਰ ਵਿੱਚ ਸਵਾਰ 2 ਵਿਅਕਤੀਆਂ ਨੇ ਦੱਸਿਆ ਕਿ ਉਹ ਆਗਰਾ ਤੋਂ ਅੰਮ੍ਰਿਤਸਰ ਜਾ ਰਹੇ ਸਨ। ਇਸ ਦੌਰਾਨ ਉਹ ਦੋਵੇਂ ਚਾਂਦੀ ਸਬੰਧੀ (Khanna Police seize silver) ਕੋਈ ਬਿੱਲ ਨਹੀਂ ਦਿਖਾ ਸਕੇ। ਐਸਐਚਓ ਵਿਜੇ ਕੁਮਾਰ ਨੇ ਦੱਸਿਆ ਕਿ (Excise Department) ਐਕਸਾਈਜ਼ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਵਿਭਾਗ ਦੀ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਵੀ ਖੰਨਾ ਪੁਲਿਸ (Khanna Police) ਨੇ ਇਸ ਨਾਕੇ ਦੌਰਾਨ ਬਿਨ੍ਹਾਂ ਬਿੱਲ ਤੋਂ ਕਰੋੜਾਂ ਰੁਪਏ ਦਾ ਸੋਨਾ ਅਤੇ ਚਾਂਦੀ ਫੜਿਆ ਹੈ। 

Trending news