Mahilpur Murder News: ਥਾਣਾ ਮਾਹਿਲਪੁਰ ਦੇ ਅਧੀਨ ਪੈਂਦੇ ਪਿੰਡ ਗੋਂਦਪੁਰ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਇਕ ਘਰ ਵਿਚ ਸੁੱਤੇ ਬਜ਼ੁਰਗ ਦਾ ਬੇਹਰਾਮੀ ਨਾਲ ਕਤਲ ਕਰਕੇ ਨਗਦੀ ਤੇ ਹੋਰ ਕੀਮਤੀ ਸਮਾਨ ਲੁੱਟ ਕੇ ਫ਼ਰਾਰ ਹੋਣ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਮੌਕੇ ਐਸ ਪੀ. ਮੇਜਰ ਸਿੰਘ, ਥਾਣਾ ਮੁਖੀ ਬਲਜਿੰਦਰ ਸਿੰਘ ਮੱਲੀ ਤੇ ਇੰਸਪੈਕਟਰ ਗੁਰਪ੍ਰੀਤ ਵੀ ਮੌਕੇ ਉੱਤੇ ਹਜ਼ਾਰ ਸਨ ਅਤੇ ਪਿੰਡ ਗੋਂਦਪੁਰ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਿਆ। ਥਾਣਾ ਮਾਹਿਲਪੁਰ ਤੇ ਜ਼ਿਲੇ ਦੀ ਪੁਲਿਸ ਨੇ ਨੇ ਮੌਕੇ ਤੇ ਪਹੁੰਚ ਗਏ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਰਸ਼ਪਾਲ ਸਿੰਘ ਪੁੱਤਰ ਰਾਮ ਆਸਰਾ ਦੀ ਭੈਣ ਵਿਦੇਸ਼ ਤੋਂ ਆਈ ਹੋਈ ਸੀ ਤੇ ਉਸਦਾ ਸਾਰਾ ਹੀ ਸਮਾਨ ਰਸ਼ਪਾਲ ਸਿੰਘ ਦੇ ਘਰ ਪਿਆ ਹੋਇਆ ਸੀ। 


COMMERCIAL BREAK
SCROLL TO CONTINUE READING

ਅੱਜ ਸਵੇਰੇ ਉਨ੍ਹਾਂ ਦੀ ਗੁਆਂਡਣ ਮਮਤਾ ਤੇ ਪ੍ਰੀਤੀ ਰਸ਼ਪਾਲ ਨੂੰ ਚਾਹ ਤੇ ਰੋਟੀ ਪੁੱਛਣ ਆਈ ਤਾਂ ਘਰ ਦਾ ਮੇਨ ਗੇਟ ਖੁੱਲਾ ਹੋਇਆ ਸੀ ਅਤੇ ਘਰ ਦੇ ਦਰਵਾਜ਼ਿਆਂ ਦੇ ਜ਼ਿੰਦਰੇ ਸਾਰੇ ਖੁੱਲੇ ਹੋਏ ਸੀ ਉਹਨਾਂ ਨੂੰ ਸ਼ੱਕ ਪੈਣ ਤੇ ਪਿੰਡ ਦੇ ਸਰਪੰਚ ਜੋਗਿੰਦਰ ਸਿੰਘ ਨੂੰ ਦੱਸਿਆ ਤੇ ਉਸ ਵਲੋਂ ਥਾਣਾ ਮਾਹਿਲਪੁਰ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਉਸ ਮੌਕੇ ਮ੍ਰਿਤਕ ਦੀ ਭੈਣ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਹ ਇਕ ਹਫ਼ਤਾ ਪਹਿਲਾਂ ਹੀ ਵਿਦੇਸ਼ ਤੋਂ ਆਏ ਸਨ ਅਤੇ ਉਹ ਆਪਣੇ ਪਰਿਵਾਰ ਸਮੇਤ ਹਿਮਾਚਲ ਵਿੱਚ ਕਿਸੇ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਚਲੇ ਗਏ ਅਤੇ ਉਸ ਦਾ ਭਰਾ ਰਸ਼ਪਾਲ ਸਿੰਘ ਘਰ ਵਿੱਚ ਇਕੱਲਾ ਹੀ ਸੀ ਅਤੇ ਚੋਰਾਂ ਵਲੋਂ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਦਾ ਮੂੰਹ ਘੁੱਟ ਕੇ ਹੱਥ ਪੈਰ ਬੰਨ ਦਿੱਤੇ।ਜਿਸ ਨਾਲ ਉਸ ਮੌਤ ਹੋ ਗਈ। 


ਇਹ ਵੀ ਪੜ੍ਹੋ: Tarn Taran Robbery: ਕਾਨੂੰਨ ਵਿਵਸਥਾ ਦਾ ਹਾਲ! PCR ਆਫਿਸ ਦੇ ਸਾਹਮਣੇ ਫਾਰਨ ਐਕਸਚੇਂਜ 'ਚ ਹੋਈ ਚੋਰੀ 
 


ਉਹਨਾਂ ਨੇ ਦੱਸਿਆ ਕਿ ਚੋਰਾਂ ਵੱਲੋਂ ਘਰ ਵਿੱਚ ਨਗਦੀ ਅਤੇ ਹੋਰ ਕੀਮਤੀ ਸਮਾਨ ਚੋਰ ਚੋਰੀ ਕਰਕੇ ਫਰਾਰ ਹੋ ਗਏ। ਇਸ ਸਬੰਧੀ ਹੁਸ਼ਿਆਰਪੁਰ ਦੇ ਡੀ ਐਸ ਪੀ ਡੀ ਸ਼ਿਵ ਦਰਸ਼ਨ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਪਿੰਡ ਗੋਂਦਪੁਰ ਵਿਖੇ ਕਿਸੇ ਬਜ਼ੁਰਗ ਦੀ ਬੁਰੀ ਤਰ੍ਹਾਂ ਨਾਲ ਕੁੱਟਮਰ ਕਰਕੇ ਉਸ ਮੌਤ ਘਾਟ ਉਤਾਰ ਦਿੱਤਾ ਅਤੇ ਘਰ ਵਿਚ ਚੋਰੀ ਕਰਕੇ ਫ਼ਰਾਰ ਹੋਣ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਉਂਗਲੀਆਂ ਦੇ ਨਿਸ਼ਾਨ ਅਤੇ ਡੋਗ ਸਕੋਟ ਟੀਮ ਦੀ ਮਦਦ ਨਾਲ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਵਾਰਦਾਤ ਕਰਨ ਵਾਲਿਆਂ ਨੂੰ ਕਾਬੂ ਕੀਤਾ ਜਾਵੇਗਾ।


ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ