ਚੰਡੀਗੜ: ਪੰਜਾਬ ਅੰਦਰ ਪੁਲਿਸ ਪ੍ਰਸ਼ਾਸਨ ਵਿਚ ਵੱਡਾ ਫੇਰਬਦਲ ਹੋਇਆ ਹੈ। ਪੰਜਾਬ ਸਰਕਾਰ 54 ਆਈ. ਪੀ. ਐਸ. ਅਤੇ ਪੀ. ਪੀ. ਐਸ. ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਦਿੱਤੇ ਹਨ। ਇਸੇ ਤਹਿਤ ਕੁਝ ਸੀਨੀਅਰ ਅਧਿਕਾਰੀਆਂ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ADGP Law And Order ਈਸ਼ਵਰ ਸਿੰਘ ਨੂੰ ਦਾ ADGP HRD ਦਾ ਵਧੀਕ ਚਾਰਜ ਦਿੱਤਾ ਗਿਆ ਹੈ।


COMMERCIAL BREAK
SCROLL TO CONTINUE READING

 


ਮੂਸੇਵਾਲਾ ਕਤਲ ਕੇਸ ਤੋਂ ਬਾਅਦ ਲਾਅ ਐਂਡ ਆਰਡਰ 'ਚ ਕੀਤਾ ਸੀ ਫੇਰਬਦਲ


ਚੇਤੇ ਰਹੇ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਈਸ਼ਵਰ ਸਿੰਘ ਨੂੰ ਦਿੱਤੀ ਗਈ ਸੀ। ਉਹ ਪਹਿਲਾਂ ਵਿਜੀਲੈਂਸ ਮੁਖੀ ਸੀ ਜਦੋਂ ਕਿ ਆਈ. ਪੀ. ਐਸ.  ਸ਼ਸ਼ੀ ਪ੍ਰਭਾ ਦਿਵੇਦੀ ਨੂੰ ਏ. ਡੀ. ਜੀ. ਪੀ. ਰੇਲਵੇ ਪੰਜਾਬ, ਪ੍ਰਵੀਨ ਸਿਨਹਾ ਨੂੰ ਏ. ਡੀ. ਜੀ. ਪੀ. ਸਾਈਬਰ ਕ੍ਰਾਈਮ ਪੰਜਾਬ, ਏ. ਡੀ. ਜੀ. ਪੀ. ਐਨ. ਆਰ. ਆਈ., ਐਮ. ਐਫ. ਫਾਰੂਕੀ ਨੂੰ ਏ. ਡੀ. ਜੀ. ਪੀ. ਸਟੇਟ ਆਰਮਡ ਪੁਲਿਸ ਅਤੇ ਏ. ਡੀ. ਜੀ. ਪੀ. ਪਬਲਿਕ ਸ਼ਿਕਾਇਤਾਂ ਦਾ ਚਾਰਜ ਦਿੱਤਾ ਗਿਆ ਹੈ।


 


ਲਾਅ ਐਂਡ ਆਰਡਰ ਦੀ ਕਮਾਨ ਹੁਣ ਸ਼ਿਵ ਕੁਮਾਰ ਦੇ ਹੱਥ


'ਆਪ' ਸਰਕਾਰ ਨੇ ਕਾਨੂੰਨ ਵਿਵਸਥਾ 'ਚ ਆਈ. ਜੀ. ਸ਼ਿਵ ਕੁਮਾਰ ਵਰਮਾ ਨੂੰ ਵੀ ਨਿਯੁਕਤ ਕੀਤਾ ਹੈ। ਉਹ ਹੁਣ ਤੱਕ ਬਠਿੰਡਾ ਰੇਂਜ ਦੇ ਆਈ.ਜੀ. ਉਨ੍ਹਾਂ ਤੋਂ ਇਲਾਵਾ ਕੌਸਤੁਭ ਸ਼ਰਮਾ ਨੂੰ ਹੁਣ ਆਈ. ਜੀ. ਹਿਊਮਨ ਰਾਈਟਸ ਦਾ ਚਾਰਜ ਦੇ ਕੇ ਪੁਲਿਸ ਕਮਿਸ਼ਨਰ ਲੁਧਿਆਣਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ।


 


 


ਹੋਰ ਪੁਲਿਸ ਅਧਿਕਾਰੀਆਂ ਨੂੰ ਲਾਈਆਂ ਨਵੀਆਂ ਜ਼ਿੰਮੇਵਾਰੀਆਂ


ਹਰਪਾਲ ਸਿੰਘ ਐਸ.ਪੀ.ਪੀ.ਬੀ.ਆਈ ਪਠਾਨਕੋਟ, ਧਰਮਬੀਰ ਸਿੰਘ ਐਸ.ਪੀ.ਹੈੱਡ.ਪਠਾਨਕੋਟ, ਮਨਜੀਤ ਕੌਰ ਐਸ.ਪੀ.ਹੈੱਡਕੁਆਰਟਰ ਹੁਸ਼ਿਆਰਪੁਰ, ਕੰਵਲਪ੍ਰੀਤ ਸਿੰਘ ਏ.ਡੀ.ਸੀ.ਪੀ. ਟ੍ਰੈਫਿਕ ਜਲੰਧਰ, ਆਈ.ਪੀ.ਐਸ ਨਾਨਕ ਸਿੰਘ ਏ.ਆਈ.ਜੀ. ਪ੍ਰਸਨਲ ਵਨ ਪੰਜਾਬ, ਰਾਜਕੁਮਾਰ ਅਸਿਸਟੈਂਟ ਕਮਾਂਡੇਟ 3 ਆਰ.ਆਈ.ਬੀ ਲੁਧਿਆਣਾ, ਆਈ.ਪੀ.ਐਸ ਵਰੁਣ ਸ਼ਰਮਾ ਏ.ਆਈ.ਜੀ.ਸੀ.ਆਈ ਟੂ ਪੰਜਾਬ ਮੋਹਾਲੀ, ਤੇਜ ਜੀ. ਸਿੰਘ ਵਿਰਕ ਏ. ਆਈ. ਜੀ. ਐਫ. ਆਈ. ਯੂ.  ਅਤੇ ਏ. ਟੀ. ਐਸ.  ਪੰਜਾਬ, ਆਈ. ਪੀ. ਐਸ.  ਹਰਚਰਨ ਸਿੰਘ ਭੁੱਲਰ ਏ. ਆਈ. ਜੀ. ਲਾ ਐਂਡ ਆਰਡਰ ਪੰਜਾਬ, ਪੀ. ਪੀ. ਐਸ. ਸਤਿੰਦਰਪਾਲ ਸਿੰਘ ਏ. ਆਈ. ਜੀ. ਟਰੇਨਿੰਗ ਇੰਟੈਲੀਜੈਂਸ ਵਿੰਗ ਮੁਹਾਲੀ, ਬਲਬੀਰ ਸਿੰਘ ਜ਼ੋਨਲ ਐਸ. ਪੀ. ਸੀ. ਆਈ. ਡੀ. ਫਿਰੋਜ਼ਪੁਰ, ਕੁਲਵੰਤ ਰਾਏ ਐਸ. ਪੀ ਹੈੱਡ ਕੁਆਟਰ ਮੁਕਤਸਰ ਸਾਹਿਬ, ਰੁਪਿੰਦਰ ਸਿੰਘ ਕਮਾਂਡੈਂਟ ਕਮ ਡਿਪਟੀ ਡਾਇਰੈਕਟਰ ਆਊਟਡੋਰ ਫਿਲੌਰ ਲਗਾਇਆ ਗਿਆ ਹੈ।