Malout News: ਮਲੋਟ ਦੇ ਪਟੇਲ ਨਗਰ ਦੇ 25 ਸਾਲ ਦੇ ਸੁਨੀਲ ਕੁਮਾਰ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਮ੍ਰਿਤਕ ਲੜਕੇ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨਾਂ ਦਾ ਲੜਕਾ ਸੁਨੀਲ ਕੁਮਾਰ ਹਿਸਾਰ ਪੇਟਿੰਗ ਦਾ ਕੰਮ ਕਰਦਾ ਸੀ ਉਹ ਮਲੋਟ ਆਇਆ ਹੋਇਆ ਸੀ ਤਾਂ ਉਸ ਨੂੰ ਮੁਹੱਲੇ ਦਾ ਰਹਿਣ ਵਾਲਾ ਇਕ ਨੌਜਵਾਨ ਆਪਣੇ ਨਾਲ ਲੈ ਗਿਆ ਤੇ ਜਿਸ ਨੇ ਉਸ ਨੂੰ ਨਸ਼ੇ ਦਾ ਟੀਕਾ ਲਗਾ ਦਿੱਤਾ। ਜਦੋਂ ਸਾਨੂੰ ਪਤਾ ਲੱਗਿਆ ਤਾਂ ਸੁਨੀਲ ਕੁਮਾਰ ਬੇਹੋਸ਼ੀ ਦੀ ਹਾਲਤ ਵਿਚ ਪਿਆ ਸੀ ਜਿਸ ਦੀ ਤਰੁੰਤ ਹੀ ਮੌਤ ਹੋ ਗਈ।


COMMERCIAL BREAK
SCROLL TO CONTINUE READING

ਦੂਜੇ ਪਾਸੇ ਇਸ ਮੁਹੱਲੇ ਦੇ ਕੌਂਸਲਰ ਦੇ ਪਤੀ ਨੀਲੂ ਰਾਮ ਨੇ ਦੱਸਿਆ ਕਿ ਮੁਹੱਲੇ ਵਿਚ ਨਸ਼ੇ ਦਾ ਕਾਫੀ ਬੋਲਬਾਲਾ ਹੈ ਜਿਸ ਕਰਕੇ ਨੌਜਵਾਨ ਨਸ਼ਿਆ ਦੀ ਦਲ ਦਲ ਵਿਚ ਫਸਦੇ ਜਾ ਰਹੇ ਹਨ ਅਸੀਂ ਪ੍ਰਸਾਸ਼ਨ ਤੋਂ ਮੰਗ ਕਰਦੇ ਹਾਂ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ ।


ਇਸ ਸਬੰਧੀ ਥਾਣਾ ਸਿਟੀ ਮਲੋਟ ਪੁਲਿਸ ਦੇ ਤਫ਼ਦੀਸ਼ ਅਧਿਕਾਰੀ ਨੇ ਦੱਸਿਆ ਕਿ ਸੁਨੀਲ ਕੁਮਾਰ ਅਤੇ ਉਸ ਦਾ ਦੋਸਤ ਸੁਮੀਰ ਕੁਮਾਰ ਨਸ਼ਾ ਕਰਦੇ ਸਨ। ਨਸ਼ੇ ਦੀ ਓਵਰ ਡੋਜ਼ ਨਾਲ ਸੁਨੀਲ ਕੁਮਾਰ ਦੀ ਮੌਤ ਹੋ ਗਈ ਮ੍ਰਿਤਕ ਲੜਕੇ ਦੇ ਪਰਿਵਾਰ ਵਾਲਿਆਂ ਦੇ ਬਿਆਨ ਤੇ ਸੁਮੀਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ ਹੈ।