Malout News: ਨਜਾਇਜ਼ ਸੰਬੰਧਾਂ ਦੇ ਚਲ਼ ਦੇ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕੀਤਾ ਕਤਲ
Malout News: ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਉਸ ਦੇ ਪੁੱਤਰ ਨੇ ਉਸ ਨੂੰ ਦੱਸਿਆ ਸੀ ਕਿ ਉਸ ਦੀ ਪਤਨੀ ਮਮਤਾ ਦੇ ਧਰਮਿੰਦਰ ਸਿੰਘ ਨਾਲ ਨਜਾਇਜ਼ ਸਬੰਧ ਹਨ ਅਤੇ ਮ੍ਰਿਤਕ ਸ਼ਿੰਦਰਪਾਲ ਨੇ ਕਈ ਵਾਰ ਆਪਣੀ ਪਤਨੀ ਨੂੰ ਸਮਝਾਇਆ ਵੀ ਪਰ ਉਹ ਇਸ ਗੱਲ ਨੂੰ ਨਾ ਸਮਝੀ।
Malout News: ਮਲੋਟ ਨੇੜਲੇ ਪਿੰਡ ਬੁਰਜ ਸਿਧਵਾਂ ਵਿਖੇ ਪਿਛਲੇ ਦਿਨੀਂ ਹੋਈ ਇੱਕ ਨੌਜਵਾਨ ਦੀ ਮੌਤ ਨੂੰ ਸੁਲਝਾਉਂਦਿਆਂ ਪੁਲਿਸ ਨੇ ਇਸ ਨੂੰ ਕਤਲ ਕਰਾਰ ਦਿੱਤਾ ਹੈ। ਡੀ.ਐਸ.ਪੀ. ਜਸਪਾਲ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਕਿ ਪਿੰਡ ਬੁਰਜ ਸਿਧਵਾਂ ਨਿਵਾਸੀ ਸ਼ਿੰਦਰਪਾਲ ਨੂੰ ਉਸ ਦੀ ਪਤਨੀ ਅਤੇ ਪਤਨੀ ਦੇ ਪ੍ਰੇਮੀ ਵੱਲੋਂ ਗਲ ਘੁੱਟ ਕੇ ਮਾਰਿਆ ਗਿਆ ਹੈ।
ਥਾਣਾ ਕਬਰਵਾਲਾ ਪੁਲਿਸ ਕੋਲ ਮ੍ਰਿਤਕ ਦੀ ਮਾਤਾ ਹਰਮਨਦੀਪ ਕੌਰ ਵਾਸੀ ਰਾਣੀਆਂ ਨੇ ਦੱਸਿਆ ਕਿ ਉਸ ਦੇ ਲੜਕੇ ਸ਼ਿੰਦਰਪਾਲ ਜਿਸ ਦੀ ਉਮਰ ਹੁਣ ਲਗਭਗ 30 ਸਾਲ ਸੀ ਦਾ ਵਿਆਹ 2018 ਵਿਚ ਮਮਤਾ ਨਾਲ ਹੋਈ ਸੀ ਅਤੇ ਸ਼ਿੰਦਰਪਾਲ ਆਪਣੇ ਵਿਆਹ ਤੋਂ ਬਾਅਦ ਆਪਣੀ ਪਤਨੀ ਨਾਲ ਪਿੰਡ ਬੁਰਜ ਸਿੱਧਵਾਂ ਵਿਖੇ ਰਹਿਣ ਸੀ। ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਉਸ ਦੇ ਪੁੱਤਰ ਨੇ ਉਸ ਨੂੰ ਦੱਸਿਆ ਸੀ ਕਿ ਉਸ ਦੀ ਪਤਨੀ ਮਮਤਾ ਦੇ ਧਰਮਿੰਦਰ ਸਿੰਘ ਨਾਲ ਨਜਾਇਜ਼ ਸਬੰਧ ਹਨ ਅਤੇ ਮ੍ਰਿਤਕ ਸ਼ਿੰਦਰਪਾਲ ਨੇ ਕਈ ਵਾਰ ਆਪਣੀ ਪਤਨੀ ਨੂੰ ਸਮਝਾਇਆ ਵੀ ਪਰ ਉਹ ਇਸ ਗੱਲ ਨੂੰ ਨਾ ਸਮਝੀ।
ਹਰਮਨਦੀਪ ਕੌਰ 31 ਅਗਸਤ ਨੂੰ ਆਪਣੇ ਪੋਤਰੇ ਨੂੰ ਲੈਣ ਵਾਸਤੇ ਬੁਰਜ ਸਿਧਵਾਂ ਆਈ ਸੀ ਤੇ ਉਹ ਆਪਣੀ ਭੈਣ ਕੋਲ ਠਹਿਰੀ ਹੋਈ ਸੀ। ਮੁੱਦਈ ਹਰਮਨਦੀਪ ਕੌਰ ਆਪਣੀ ਭੈਣ ਦੇ ਘਰੋਂ ਆਪਣੇ ਲੜਕੇ ਸ਼ਿੰਦਰਪਾਲ ਦੇ ਘਰ ਆਈ ਤਾਂ ਧਰਮਿੰਦਰ ਸਿੰਘ ਨੇ ਮੁੱਦਈ ਦੇ ਲੜਕੇ ਸ਼ਿੰਦਰਪਾਲ ਦੇ ਗਲ ਵਿਚ ਚੁੰਨੀ ਪਾ ਕੇ ਫਾਹਾ ਦਿੱਤਾ ਹੋਇਆ ਸੀ ਅਤੇ ਸ਼ਿੰਦਰਪਾਲ ਦੀ ਨੂੰਹ ਮਮਤਾ ਅਤੇ ਧਰਮਿੰਦਰ ਦੇ ਚਾਚੇ ਦਾ ਲੜਕਾ ਵਰਿੰਦਰ ਸਿੰਘ ਵਾਸੀ ਢਾਬਾ ਕੋਕਰੀਆਂ ਨੇ ਬਾਂਹਾਂ ਫੜੀਆਂ ਹੋਈਆਂ ਸਨ। ਇਸੇ ਦਰਮਿਆਨ ਸ਼ਿੰਦਰਪਾਲ ਦੀ ਮੌਤ ਹੋ ਚੁੱਕੀ ਸੀ ਜਦ ਹਰਮਨਦੀਪ ਕੌਰ ਘਬਰਾ ਕੇ ਵਾਪਸ ਮੁੜਨ ਲੱਗੀ ਤਾਂ ਉਸ ਦੀ ਨੂੰਹ ਨੇ ਉਸ ਨੂੰ ਫੜ ਲਿਆ ਅਤੇ ਸਾਰਿਆਂ ਨੇ ਧਮਕੀ ਵੀ ਦਿੱਤੀ ਇਸ ਕੇਸ ਸਬੰਧੀ ਕੋਈ ਗੱਲ ਨਹੀਂ ਕਰਨੀ। ਕਥਿਤ ਕਾਤਲਾਂ ਨੇ 1 ਸਤੰਬਰ ਨੂੰ ਸ਼ਿੰਦਰਪਾਲ ਦੀ ਲਾਸ਼ ਦਾ ਸਸਕਾਰ ਕਰ ਦਿੱਤਾ।
ਇਸ ਸਬੰਧੀ ਹਰਮਨਦੀਪ ਕੌਰ ਨੇ ਆਪਣੀ ਭੈਣ ਜਸਵੀਰ ਕੌਰ ਤੇ ਉਸ ਦੇ ਪਤੀ ਜੀਤ ਸਿੰਘ ਨਾਲ ਆਪਣੇ ਮਰੇ ਪੁੱਤਰ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਪੁਲਿਸ ਕੋਲ ਸਾਰੀ ਗੱਲ ਦੱਸੀ ਪੁਲਿਸ ਨੇ ਚਾਰ ਸਤੰਬਰ ਨੂੰ ਕਬਰ ਵਾਲਾ ਥਾਣਾ ਵਿਖੇ ਧਰਮਿੰਦਰ ਸਿੰਘ ਤੇ ਵਰਿੰਦਰ ਸਿੰਘ ਦੋਵੇਂ ਵਾਸੀ ਢਾਬਾ ਕੋਕਰੀਆਂ ਅਤੇ ਮਮਤਾ ਰਾਣੀ ਪਤਨੀ ਮ੍ਰਿਤਕ ਸ਼ਿੰਦਰਪਾਲ ਵਾਸੀ ਪਿੰਡ ਬੁਰਜ ਸਿੱਧਵਾਂ ਨੂੰ ਗਿਰਫਤਾਰ ਕਰ ਕੇ ਵਰਤੀ ਗਈ ਚੁੰਨੀ ਅਤੇ ਹੋਰ ਸਮਾਨ ਸਮੇਤ ਮੋਟਰਸਾਈਕਲ ਬਰਾਮਦ ਕਰ ਲਏ ਹਨ। ਕਥਿਤ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿਚ ਵੀ ਪੇਸ਼ ਕਰ ਕੇ ਰਿਮਾਂਡ ਲਿਆ ਗਿਆ ਤੇ ਹੋਰ ਡੂੰਘਾਈ ਨਾਲ ਪੁਛ ਗਿੱਛ ਕੀਤੀ ਜਾ ਰਹੀ ਹੈ। ਕਥਿਤ ਕਾਤਲਾਂ ਵਿਰੁੱਧ ਮੁਕੱਦਮਾ ਨੰਬਰ 89 ਅ/ਧ 103(1)238,3(5) ਬੀ.ਐਨ. ਐਸ. ਦਰਜ ਕੀਤਾ ਗਿਆ ਹੈ।