ਦਰਵਾਜਾ ਖੋਲ੍ਹਣ ’ਚ ਦੇਰੀ ਕਰਨ ’ਤੇ ਜੇਠ ਨੇ ਕੀਤਾ ਭਰਜਾਈ ਦਾ ਕਤਲ, ਵੀਡੀਓ ਬਣਾ ਦੋਸਤ ਨੂੰ ਭੇਜੀ
ਆਰੋਪੀ ਨੇ ਖ਼ੂਨ ਨਾਲ ਲਿਬੜੇ ਫਰਸ਼ ਨੂੰ ਪਾਣੀ ਨਾਲ ਸਾਫ਼ ਕੀਤਾ ਅਤੇ ਮ੍ਰਿਤਕ ਮੁਸਕਾਨ ਦੀ 1 ਸਾਲ ਦੀ ਕੁੜੀ ਨੂੰ ਗਵਾਢੀਆਂ ਦੇ ਹਵਾਲੇ ਕਰਨ ਤੋਂ ਬਾਅਦ ਫ਼ਰਾਰ ਹੋ ਗਿਆ।
Ludhiana News: ਲੁਧਿਆਣਾ ’ਚ ਮਾਛੀਵਾੜਾ ਦੇ ਸਿਕੰਦਰਪੁਰ ’ਚ ਜੇਠ ਨੇ ਭਰਜਾਈ ਦਾ ਸਿਰਫ਼ ਇੰਨੀ ਗੱਲ ’ਤੇ ਕਤਲ ਕਰ ਦਿੱਤਾ, ਕਿਉਂਕਿ ਉਸਨੇ ਦਰਵਾਜ਼ਾ ਖੋਲ੍ਹਣ ’ਚ ਕਾਫ਼ੀ ਦੇਰ ਕਰ ਦਿੱਤੀ। ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਬੋਰੀ ’ਚ ਬੰਨ੍ਹਕੇ ਖੇਤ ’ਚ ਸੁੱਟ ਫ਼ਰਾਰ ਹੋ ਗਿਆ।
ਹੈਰਾਨੀ ਦੀ ਗੱਲ ਇਹ ਹੈ ਕਿ ਆਰੋਪੀ ਅਮਰੀਕ ਸਿੰਘ (Amrik singh) ਨੇ ਵਾਰਦਾਤ ਨੂੰ ਅੰਜਾਮ ਦੇਣ ਵੇਲੇ ਬਕਾਇਦਾ ਵੀਡੀਓ ਬਣਾਈ ਅਤੇ ਆਪਣੇ ਦੋਸਤ ਨੂੰ ਭੇਜੀ। ਮ੍ਰਿਤਕਾ ਦੀ ਪਹਿਚਾਣ 30 ਸਾਲਾਂ ਮੁਸਕਾਨ (30-year old Muskan) ਦੇ ਤੌਰ ’ਤੇ ਹੋਈ ਹੈ।
ਮਾਛੀਵਾੜਾ ਪੁਲਿਸ (Machhiwara Police) ਨੇ 32 ਸਾਲ ਦੇ ਅਮਰੀਕ ਸਿੰਘ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ, ਜੋ ਕਿ ਸ਼ਰਾਬ ਪੀਣ ਦਾ ਆਦੀ ਹੈ। ਆਰੋਪੀ ਨੇ ਖ਼ੂਨ ਨਾਲ ਲਿਬੜੇ ਫਰਸ਼ ਨੂੰ ਪਾਣੀ ਨਾਲ ਸਾਫ਼ ਕੀਤਾ ਅਤੇ ਮ੍ਰਿਤਕ ਮੁਸਕਾਨ ਦੀ 1 ਸਾਲ ਦੀ ਕੁੜੀ ਨੂੰ ਗਵਾਢੀਆਂ ਦੇ ਹਵਾਲੇ ਕਰਨ ਤੋਂ ਬਾਅਦ ਫ਼ਰਾਰ ਹੋ ਗਿਆ।
ਦਰਅਸਲ ਅਮਰੀਕ ਸਿੰਘ ਦਾ ਆਪਣੀ ਘਰਵਾਲੀ ਨਾਲ ਵਿਵਾਦ ਚੱਲ ਰਿਹਾ ਸੀ। ਕਿਉਂਕਿ ਉਸਨੂੰ ਸ਼ੱਕ ਸੀ ਕਿ ਮੁਸਕਾਨ ਨੇ ਹੀ ਉਸਦੇ ਘਰਵਾਲੇ ਅਤੇ ਉਸਦੇ ਵਿਚਕਾਰ ਮਤਭੇਦ ਪੈਦਾ ਕੀਤੇ ਹਨ। ਅਮਰੀਕ ਸਿੰਘ ਮੁਸਕਾਨ ਪ੍ਰਤੀ ਰੰਜਿਸ਼ ਰੱਖਦਾ ਸੀ, ਬੀਤੇ ਕੱਲ੍ਹ ਜਦੋਂ ਦਰਵਾਜਾ ਖੋਲ੍ਹਣ ’ਚ ਦੇਰ ਕੀਤੀ ਤਾਂ ਉਸਨੇ ਗੁੱਸੇ ’ਚ ਮੁਸਕਾਨ ਦਾ ਕਤਲ ਕਰ ਦਿੱਤਾ।
ਮ੍ਰਿਤਕ ਮੁਸਕਾਨ ਦੇ ਪਤੀ ਰਾਜ ਸਿੰਘ ਨੇ ਦੱਸਿਆ ਕਿ ਉਸਨੇ 2 ਸਾਲ ਪਹਿਲਾਂ ਦਿੱਲੀ ਦੀ ਮੁਸਕਾਨ ਨਾਲ ਪ੍ਰੇਮ-ਵਿਆਹ (Love Marriage) ਕੀਤੀ ਸੀ ਅਤੇ ਉਸਦੀ ਇੱਕ ਸਾਲ ਦੀ ਕੁੜੀ ਹੈ। ਵਿਆਹ ਦੀ ਵਰ੍ਹੇਗੰਢ ਮੌਕੇ ਹੀ ਉਸਦੇ ਵੱਡੇ ਭਰਾ ਨੇ ਉਸਦਾ ਘਰ ਉਜਾੜ ਦਿੱਤਾ।
ਰਾਜ ਨੇ ਦੱਸਿਆ ਕਿ ਉਹ ਇੱਕ ਦੁਕਾਨ ’ਤੇ ਕੰਮ ਕਰਦਾ ਹੈ। ਉਸਨੂੰ ਕਤਲ ਬਾਰੇ ਸ਼ਾਮ ਨੂੰ ਪਤਾ ਚੱਲਿਆ ਜਦੋਂ ਜਤਿੰਦਰ ਸਿੰਘ ਨੇ ਉਸਨੂੰ ਅਮਰੀਕ ਸਿੰਘ ਵਲੋਂ ਬਣਾਇਆ ਹੋਇਆ ਵੀਡੀਓ ਭੇਜਿਆ। ਮ੍ਰਿਤਕ ਮੁਸਕਾਨ ਦੇ ਪਤੀ ਰਾਜ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਧੀ ਨਾਲ ਮਾਛੀਵਾੜਾ ’ਚ ਕਿਰਾਏ ’ਤੇ ਰਹਿੰਦਾ ਸੀ। ਹਫ਼ਤਾ ਪਹਿਲਾਂ ਹੀ ਉਹ ਆਪਣੇ ਜੱਦੀ ਪਿੰਡ ਸਿੰਕਦਰਪੁਰ ਵਾਪਸ ਆਏ ਸਨ, ਕਿਉਂਕਿ ਉਹ ਮਕਾਨ ਦਾ ਕਿਰਾਇਆ ਦੇਣ ’ਚ ਅਸਮਰਥ ਸੀ।
ਇਹ ਵੀ ਪੜ੍ਹੋ: ਰੰਗੀਨ ਫੁੱਲਗੋਭੀ ਦੀ ਬਜ਼ਾਰ ’ਚ ਭਾਰੀ ਮੰਗ, ਕਿਸਾਨਾਂ ਅਤੇ ਖ਼ਪਤਕਾਰਾਂ ਦੋਹਾਂ ਲਈ ਮੁਨਾਫ਼ੇ ਦਾ ਸੌਦਾ!