ਰੰਗੀਨ ਫੁੱਲਗੋਭੀ ਦੀ ਬਜ਼ਾਰ ’ਚ ਭਾਰੀ ਮੰਗ, ਕਿਸਾਨਾਂ ਅਤੇ ਖ਼ਪਤਕਾਰਾਂ ਦੋਹਾਂ ਲਈ ਮੁਨਾਫ਼ੇ ਦਾ ਸੌਦਾ!
Advertisement
Article Detail0/zeephh/zeephh1515884

ਰੰਗੀਨ ਫੁੱਲਗੋਭੀ ਦੀ ਬਜ਼ਾਰ ’ਚ ਭਾਰੀ ਮੰਗ, ਕਿਸਾਨਾਂ ਅਤੇ ਖ਼ਪਤਕਾਰਾਂ ਦੋਹਾਂ ਲਈ ਮੁਨਾਫ਼ੇ ਦਾ ਸੌਦਾ!

ਨਵੀਂ ਤਕਨੀਕ ਦਾ ਇੰਡੋ-ਇਜ਼ਰਾਈਲ ਦੇ ਸਹਿਯੋਗ ਨਾਲ ਸਥਾਪਿਤ ਸਬਜ਼ੀ ਸੰਸਥਾਨ ਕੇਂਦਰ ਘਰੋਂਡਾ ’ਚ ਸਫ਼ਲਤਾਪੂਰਵਕ ਪਰੀਖ਼ਣ ਕੀਤਾ ਗਿਆ ਹੈ, ਜਿਸ ਤਹਿਤ ਵਿਗਿਆਨੀਆਂ ਨੇ ਰੰਗੀਨ ਗੋਭੀ ਦੀ ਨਵੀਂ ਕਿਸਮ ਤਿਆਰ ਕੀਤੀ ਹੈ। 

ਰੰਗੀਨ ਫੁੱਲਗੋਭੀ ਦੀ ਬਜ਼ਾਰ ’ਚ ਭਾਰੀ ਮੰਗ, ਕਿਸਾਨਾਂ ਅਤੇ ਖ਼ਪਤਕਾਰਾਂ ਦੋਹਾਂ ਲਈ ਮੁਨਾਫ਼ੇ ਦਾ ਸੌਦਾ!

Colouful Cauliflower Cultivation: ਖੇਤੀ ਦੇ ਮਾਮਲੇ ’ਚ ਵੀ ਹੁਣ ਨਵੀਆਂ-ਨਵੀਆਂ ਤਕਨੀਕਾਂ ਸਾਹਮਣੇ ਆਉਣ ਲੱਗੀਆਂ ਹਨ। ਜਿਸਦੇ ਚੱਲਦਿਆਂ ਕਿਸਾਨ ਵੀ ਇਸ ਮੁਨਾਫ਼ੇ ਵਾਲੀ ਤਕਨੀਕ ਨੂੰ ਅਜਮਾਉਣ ਲੱਗੇ ਹਨ। 

ਨਵੀਂ ਤਕਨੀਕ ਦਾ ਇੰਡੋ-ਇਜ਼ਰਾਈਲ ਦੇ ਸਹਿਯੋਗ ਨਾਲ ਸਥਾਪਿਤ ਸਬਜ਼ੀ ਸੰਸਥਾਨ ਕੇਂਦਰ ਘਰੋਂਡਾ ’ਚ ਸਫ਼ਲਤਾਪੂਰਵਕ ਪਰੀਖ਼ਣ ਕੀਤਾ ਗਿਆ ਹੈ, ਜਿਸ ਤਹਿਤ ਵਿਗਿਆਨੀਆਂ ਨੇ ਰੰਗੀਨ ਗੋਭੀ ਦੀ ਨਵੀਂ ਕਿਸਮ ਤਿਆਰ ਕੀਤੀ ਹੈ। ਇਹ ਗੋਭੀ ਨਾ ਕੇਵਲ ਕਿਸਾਨਾਂ ਦੀ ਆਮਦਨ ’ਚ ਵਾਧਾ ਕਰੇਗੀ ਬਲਕਿ ਇਨਸਾਨ ਨੂੰ ਕਈ ਤਰ੍ਹਾਂ ਦੀਆਂ ਗੰਭੀਰ ਬੀਮਾਰੀਆਂ ਤੋਂ ਬਚਾਏਗੀ।

 
ਗੋਭੀ ਦੀ ਨਵੀਂ ਕਿਸਮ ਤਿਆਰ ਕਰਨ ਵਾਲੇ ਵਿਗਿਆਨੀਆਂ ਦਾ ਦਾਅਵਾ ਹੈ ਕਿ ਰੰਗੀਨ ਗੋਭੀ ਨੂੰ ਆਪਣੇ ਭੋਜਨ ’ਚ ਸ਼ਾਮਲ ਕਰਨ ਨਾਲ ਨਾ ਕੇਵਲ ਮੋਟਾਪੇ ’ਚ ਕਮੀ ਆਏਗੀ ਬਲਕਿ ਇਹ ਦਿਲ ਦੀਆਂ ਬੀਮਾਰੀਆਂ ਲਈ ਵੀ ਲਾਹੇਵੰਦ ਹੋਵੇਗੀ। ਇਸ ਤੋਂ ਇਲਾਵਾ ਇਸ ਰੰਗੀਨ ਗੋਭੀ ’ਚ ਕੈਂਸਰ ਨਾਲ ਲੜਨ ਦੇ ਵੀ ਗੁਣ ਮੌਜੂਦ ਹਨ, ਜਿਸ ਕਾਰਨ ਇਸਦੀ ਖੇਤੀ ਕਰਨ ਵਾਲੇ ਕਿਸਾਨ ਮੋਟਾ ਮੁਨਾਫ਼ਾ ਕਮਾ ਰਹੇ ਹਨ। 

ਦਿੱਲੀ ਵਰਗੇ ਸ਼ਹਿਰਾਂ ’ਚ ਇਸਦੀ ਮੰਗ ਕਾਫ਼ੀ ਤੇਜ਼ੀ ਨਾਲ ਵਧੀ ਹੈ, ਅਜਿਹੇ ’ਚ ਵਿਗਿਆਨੀਆਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਸਫ਼ੇਦ ਗੋਭੀ ਦੀ ਥਾਂ ਰੰਗੀਨ ਗੋਭੀ ਦਾ ਕਾਸ਼ਤ ਕੀਤੀ ਜਾਵੇ। 
ਖੇਤੀ ਮਾਹਿਰ ਡਾ. ਅਜੇ ਚੌਹਾਨ ਨੇ ਦੱਸਿਆ ਕਿ ਪਹਿਲਾਂ ਰੰਗੀਨ ਸ਼ਿਮਲਾ ਮਿਰਚ ਦਾ ਦੌਰ ਆਇਆ, ਉਸਦੀ ਬਜ਼ਾਰ ’ਚ ਮੰਗ ਬਹੁਤ ਜ਼ਿਆਦਾ ਰਹੀ। ਉਸ ਤਰਜ ’ਤੇ (CVE) ਦੁਆਰਾ ਰੰਗੀਨ ਗੋਭੀ ਦਾ ਡੇਮੋਸਟ੍ਰੇਸ਼ਨ ਪਲਾਂਟ ਲਗਾਇਆ ਗਿਆ ਹੈ, ਇਸ ਰੰਗੀਨ ਗੋਭੀ ਦਾ ਡੇਮੋਸਟ੍ਰੇਸ਼ਨ ਦੇਖਣ ਲਈ ਵੱਡੀ ਗਿਣਤੀ ’ਚ ਕਿਸਾਨ ਪਹੁੰਚ ਰਹੇ ਹਨ। 

ਆਮ ਤੌਰ ’ਤੇ ਸਫ਼ੇਦ ਗੋਭੀ ਕਰੀਬ 20 ਰੁਪਏ ਕਿਲੋ ਵਿਕ ਜਾਂਦੀ ਹੈ, ਉੱਥੇ ਹੀ ਰੰਗੀਨ ਗੋਭੀ ਦੁੱਗਣੇ ਭਾਅ ’ਤੇ ਵਿਕਦੀ ਹੈ। 70 ਦਿਨਾਂ ’ਚ ਰੰਗੀਨ ਗੋਭੀ ਦੀ ਫ਼ਸਲ ਤਿਆਰ ਹੋ ਜਾਂਦੀ ਹੈ। ਡਾ. ਨੇ ਦੱਸਿਆ ਕਿ ਰੰਗੀਨ ਗੋਭੀ ਦਾ ਵਜ਼ਨ 800 ਗ੍ਰਾਮ ਤੋਂ ਲੈਕੇ 1 ਕਿਲੋ ਤੱਕ ਹੋ ਸਕਦਾ ਹੈ। 

ਅੱਜ ਕੱਲ੍ਹ ਵੇਖਿਆ ਜਾ ਰਿਹਾ ਹੈ ਕਿ ਲੋਕ ਗ਼ਲਤ ਖਾਣਪਾਨ ਦੀ ਵਜ੍ਹਾ ਕਰਕੇ ਮੋਟਾਪੇ ਦਾ ਸ਼ਿਕਾਰ, ਦਿਲ ਦੀਆਂ ਬੀਮਾਰੀਆਂ ਅਤੇ ਕੈਂਸਰ ਵਰਗੀਆਂ ਘਾਤਕ ਬੀਮਾਰੀਆਂ ਦੀ ਚਪੇਟ ’ਚ ਆ ਰਹੇ ਹਨ। ਰੰਗੀਨ ਸਬਜ਼ੀਆਂ ਦੇ ਸੇਵਨ ਅਜਿਹੇ ਰੋਗਾਂ ਪ੍ਰਤੀ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ। 

ਇਹ ਵੀ ਪੜ੍ਹੋ: ਕਾਗਜ਼ ਦੀ ਪਤੰਗ ਬਣੀ 4 ਸਾਲਾਂ ਮਾਸੂਮ ਦਾ ਕਾਲ, ਅਣ-ਮਨੁੱਖੀ ਢੰਗ ਨਾਲ ਪ੍ਰਵਾਸੀ ਮਜ਼ਦੂਰ ਨੇ ਲਈ ਜਾਨ!

 

Trending news