ਬੱਚੀ ਨੂੰ ਅਗਵਾ ਕਰਨ ਆਏ ਸ਼ਖਸ ਨੂੰ ਲੋਕਾਂ ਨੂੰ ਕੁੱਟ-ਕੁੱਟ ਮੌਤ ਦੇ ਘਾਟ ਉਤਾਰਿਆ
ਭਾਮੀਆਂ ਕਲਾਂ ਦੇ ਰਾਮ ਨਗਰ ਇਲਾਕੇ ’ਚ ਘਰ ਦੇ ਬਾਹਰ ਖੇਡ ਰਹੀ ਢਾਈ ਸਾਲਾ ਬੱਚੀ ਨੂੰ ਅਗਵਾ ਕਰਕੇ ਫ਼ਰਾਰ ਹੋਣ ਲੱਗੇ ਜਗਜਤਿਨ ਸਿੰਘ ਨੂੰ ਲੋਕਾਂ ਨੇ ਕਾਬੂ ਕਰ ਲਿਆ।
Ludhiana News: ਸੂਬੇ ਦੀ ਕਾਨੂੰਨ ਵਿਵਸਥਾ ’ਤੇ ਸਵਾਲ ਉੱਠਣਾ ਸੁਭਾਵਿਕ ਹੈ, ਕਿਉਂਕਿ ਹੁਣ ਆਮ ਲੋਕ ਕਾਨੂੰਨ ਆਪਣੇ ਹੱਥਾਂ ’ਚ ਲੈਣ ਲੱਗਿਆ ਦੇਰ ਨਹੀਂ ਲਗਾਉਂਦੇ। ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿਥੇ ਲੋਕਾਂ ਨੇ ਢਾਈ ਸਾਲਾਂ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰ ਰਹੇ ਸਖਸ਼ ਨੂੰ ਕੁੱਟ-ਕੁੱਟ ਮੌਤ ਦੇ ਘਾਟ ਉਤਾਰ ਦਿੱਤਾ।
ਕੁਝ ਦਿਨ ਪਹਿਲਾਂ ਵੀ ਲੁਧਿਆਣਾ ’ਚ ਅਜਿਹੀ ਘਟਨਾ ਵਾਪਰੀ ਸੀ ਜਦੋਂ ਚੋਰੀ ਦੇ ਸ਼ੱਕ ’ਚ ਲੋਕਾਂ ਨੇ ਨੌਜਵਾਨ ਨੂੰ ਨੰਗਾ ਕਰਕੇ ਕੁੱਟਿਆ ਸੀ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਭਾਮੀਆਂ ਕਲਾਂ ਦੇ ਰਾਮ ਨਗਰ ਇਲਾਕੇ ’ਚ ਘਰ ਦੇ ਬਾਹਰ ਖੇਡ ਰਹੀ ਢਾਈ ਸਾਲਾ ਬੱਚੀ ਨੂੰ ਅਗਵਾ ਕਰਕੇ ਫ਼ਰਾਰ ਹੋਣ ਲੱਗੇ ਜਗਜਤਿਨ ਸਿੰਘ ਨੂੰ ਲੋਕਾਂ ਨੇ ਕਾਬੂ ਕਰ ਲਿਆ। ਲੋਕਾਂ ਨੇ ਬੱਚੀ ਨੂੰ ਮੁਲਜ਼ਮ ਦੇ ਚੁੰਗਲ ਚੋਂ ਅਜ਼ਾਦ ਕਰਵਾਉਣ ਉਪਰੰਤ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।
ਕੁੱਟਮਾਰ ਕਰਨ ਤੋਂ ਬਾਅਦ ਜਖ਼ਮੀ ਹਾਲਤ ’ਚ ਉਸਨੂੰ ਪੁਲਿਸ ਹਵਾਲੇ ਕਰ ਦਿੱਤਾ। ਮੁਲਜ਼ਮ ਜਗਜਤਿਨ ਸਿੰਘ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਡਾਕਟਰਾਂ ਵਲੋਂ ਪੀਜੀਆਈ (PGI) ਰੈਫ਼ਰ ਕਰ ਦਿੱਤਾ ਗਿਆ, ਪੀਜੀਆਈ ’ਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਭਾਮੀਆਂ ਕਲਾਂ ਦੇ ਰਾਮ ਨਗਰ ’ਚ ਰਹਿਣ ਵਾਲੇ ਕੱਨ੍ਹਈਆ ਕੁਮਾਰ ਦੇ ਦੱਸਣ ਮੁਤਾਬਕ 29 ਦਸੰਬਰ ਸ਼ਾਮ ਨੂੰ ਢਾਈ ਸਾਲਾਂ ਬੱਚੀ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ ਤਾਂ ਇਸੇ ਦੌਰਾਨ ਮੁਲਜ਼ਮ ਜਗਜਤਿਨ ਉਸਦੀ ਲੜਕੀ ਨੂੰ ਅਗਵਾ ਕਰ ਕੇ ਫ਼ਰਾਰ ਹੋਣ ਲੱਗਿਆ। ਮੌਕੇ ’ਤੇ ਮੌਜੂਦ ਉਸਦੀ ਪਤਨੀ ਪੁਨੀਤਾ ਰਾਏ ਨੂੰ ਵੇਖਦਿਆਂ ਹੀ ਰੌਲਾ ਪਾ ਦਿੱਤਾ, ਜਿਸ ਕਾਰਨ ਮੁਲਜ਼ਮ ਨੂੰ ਕਾਬੂ ਕਰਕੇ ਲੋਕਾਂ ਨੇ ਕੁੱਟਣਾ ਸ਼ੁਰੂ ਕਰ ਦਿੱਤਾ।
ਕੱਨ੍ਹਈਆ ਕੁਮਾਰ ਦੀ ਸ਼ਿਕਾਇਤ ’ਤੇ ਪੁਲਿਸ ਨੇ ਜਗਜਤਿਨ ਸਿੰਘ ਖ਼ਿਲਾਫ਼ ਅਗਵਾ ਕਰਨ ਦੀ ਕੋਸ਼ਿਸ਼ ਦਾ ਕੇਸ ਦਰਜ ਕਰ ਲਿਆ ਸੀ।
ਇਹ ਵੀ ਪੜ੍ਹੋ: ਪੰਜਾਬ ਪੁਲਿਸ ਦਾ ਕਾਰਨਾਮਾ: ਖੋਹੇ ਗਏ 5 ਹਜ਼ਾਰ ਤੇ 2 ਮੋਬਾਈਲ, FIR ’ਚ ਵਿਖਾਏ 500 ਰੁਪਏ ਅਤੇ 1 ਮੋਬਾਈਲ