ਰਾਜਸਥਾਨ ਤੋਂ ਵਾਪਸ ਪਰਤੇ ਪਰਮਜੀਤ ਤੋਂ ਲੁੱਟਖੋਹ ਦੌਰਾਨ 5 ਹਜ਼ਾਰ ਰੁਪਏ ਅਤੇ 2 ਮੋਬਾਈਲ ਖੋਹੇ ਗਏ ਸਨ, ਪਰ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਐੱਫ਼. ਆਈ. ਆਰ. (FIR) ’ਚ 5 ਹਜ਼ਾਰ ਦੀ ਥਾਂ 500 ਰੁਪਏ ਅਤੇ 2 ਮੋਬਾਈਲਾਂ ਦੀ ਥਾਂ 1 ਮੋਬਾਈਲ ਲਿਖਿਆ।
Trending Photos
Ludhiana News: ਲੁਧਿਆਣਾ ਦੇ ਮੋਤੀ ਨਗਰ ਏਰੀਆ ਦੀ ਪੁਲਿਸ ਦਾ ਅਜੀਬੋ-ਗਰੀਬ ਕਾਰਨਾਮਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਜਿਸ ਲੁਟੇਰਿਆਂ ਦੀ ਰਿਪੋਰਟ ਨਾਗੇਂਦਰ ਸਿੰਘ ਨੇ ਲਿਖਵਾਈ ਸੀ, ਉਹ ਪੁਲਿਸ ਹਿਰਾਸਤ ’ਚੋ ਹੱਥਕੜੀਆਂ ਸਣੇ ਫ਼ਰਾਰ ਹੋ ਗਏ।
ਚੱਲੋਂ ਪੁਲਿਸ ਹਿਰਾਸਤ ’ਚੋਂ ਭੱਜਣ ਦਾ ਮਾਮਲਾ ਕੋਈ ਪਹਿਲਾ ਨਹੀਂ ਹੈ, ਪਰ ਪੁਲਿਸ ਦੀ ਇੱਕ ਹੋਰ ਕਾਰਵਾਈ ਨੇ ਸ਼ਿਕਾਇਤਕਰਤਾ ਨੂੰ ਹੈਰਾਨ ਕਰ ਦਿੱਤਾ। ਦਰਅਸਲ ਰਾਜਸਥਾਨ ਤੋਂ ਵਾਪਸ ਪਰਤੇ ਪਰਮਜੀਤ ਤੋਂ ਲੁੱਟਖੋਹ ਦੌਰਾਨ 5 ਹਜ਼ਾਰ ਰੁਪਏ ਅਤੇ 2 ਮੋਬਾਈਲ ਖੋਹੇ ਗਏ ਸਨ, ਪਰ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਐੱਫ਼. ਆਈ. ਆਰ. (FIR) ’ਚ 5 ਹਜ਼ਾਰ ਦੀ ਥਾਂ 500 ਰੁਪਏ ਅਤੇ 2 ਮੋਬਾਈਲਾਂ ਦੀ ਥਾਂ 1 ਮੋਬਾਈਲ ਲਿਖਿਆ।
ਦਰਅਸਲ ਨਾਗੇਂਦਰ ਸਿੰਘ ਦਾ ਪੁੱਤਰ ਪਰਮਜੀਤ ਜਦੋਂ ਐਤਵਾਰ ਨੂੰ ਰਾਜਸਥਾਨ ਤੋਂ ਲੁਧਿਆਣਾ ਦੇ ਸ਼ੇਰਪੁਰ ਸਥਿਤ ਰਣਜੀਤ ਨਗਰ ਪਹੁੰਚਿਆ ਤਾਂ ਰੇਲਵੇ ਲਾਈਨ ਦੇ ਨੇੜੇ ਰਾਜੂ, ਡੀ. ਕੇ. ਉਰਫ਼ ਛੋਟੂ ਅਤੇ ਬਚੂਆ ਨੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਉਸ ਕੋਲੋਂ 5000 ਰੁਪਏ ਅਤੇ 2 ਮੋਬਾਈਲ ਖੋਹ ਲਏ।
ਅਗਲੇ ਦਿਨ ਸੋਮਵਾਰ ਨੂੰ ਦੋ ਲੁਟੇਰਿਆਂ ਨੂੰ ਰਣਜੀਤ ਨਗਰ ਮਾਰਕੀਟ ਦੇ ਲੋਕਾਂ ਦੀ ਮਦਦ ਨਾਲ ਕਾਬੂ ਕਰਕੇ ਥਾਣਾ ਮੋਤੀ ਨਗਰ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ। ਪਰ ਬੁੱਧਵਾਰ ਦੀ ਰਾਤ ਦੋਵੇਂ ਲੁਟੇਰੇ ਹੱਥਕੜੀਆਂ ਸਣੇ ਪੁਲਿਸ ਹਿਰਾਸਤ ’ਚੋ ਫ਼ਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਸ਼ੇਰਪੁਰ ਦੇ ਏਰੀਏ ’ਚ 3 ਲੋਕ ਜੋ ਇੱਕ ਗਿਰੋਹ ਦੇ ਮੈਂਬਰ ਹਨ, ਆਏ ਦਿਨ ਮਜ਼ਦੂਰਾਂ ਨਾਲ ਲੁੱਟ-ਖੋਹ ਕਰਦੇ ਹਨ।
ਹੁਣ ਪਰਜੀਤ ਅਤੇ ਉਸਦੇ ਪਿਤਾ ਨਾਗੇਂਦਰ ਸਿੰਘ ਨੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ (Mandeep Singh Sidhu) ਨੂੰ ਲਿਖਤੀ ਤੌਰ ’ਤੇ ਸ਼ਿਕਾਇਤ ਦੇਕੇ ਮੰਗ ਕੀਤੀ ਹੈ ਦੋਸ਼ੀ ਪੁਲਿਸ ਮੁਲਾਜ਼ਮਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ: ਸੁਨੀਲ ਜਾਖੜ ਬੋਲੇ, “ਜੋ ਕੰਮ ਪੰਜਾਬ ’ਚ ISI ਨਹੀਂ ਕਰ ਸਕੀ, ਉਹ ਅੰਬਿਕਾ ਸੋਨੀ ਦੀ ਜ਼ੁਬਾਨ ਨੇ ਕੀਤਾ"