Viral news: TikTok ਦੇ ਬੈਨ ਹੋਣ ਤੋਂ ਬਾਅਦ ਲੋਕਾਂ ਨੇ ਇੰਸਟਾਗ੍ਰਾਮ 'ਤੇ ਰੀਲਜ਼ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਹੁਣ ਜ਼ਿਆਦਾਤਰ ਲੋਕ ਸੋਸ਼ਲ ਮੀਡੀਆ 'ਤੇ ਸਮਾਂ ਬਤੀਤ ਕਰਦੇ ਹਨ ਤੇ ਨਾਲ ਹੀ ਇੰਸਟਾਗ੍ਰਾਮ 'ਤੇ ਰੀਲਜ਼ ਬਣਾਉਂਦੇ ਹਨ ਪਰ ਅੱਜ ਰੀਲਜ਼ ਨਾਲ ਜੁੜਿਆ ਇਕ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਵੇਖ ਕੇ ਹਰ ਕਿਸੇ ਦੇ ਹੋਸ਼ ਉੱਡ ਜਾਣਗੇ। ਦੱਸ ਦੇਈਏ ਕਿ ਇੱਕ ਔਰਤ ਦੇ ਰੀਲਜ਼ ਬਣਾਉਣ ਦੇ ਜਨੂੰਨ ਤੋਂ ਪ੍ਰੇਸ਼ਾਨ ਉਸਦੇ ਪਤੀ ਨੇ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤਾ।  


COMMERCIAL BREAK
SCROLL TO CONTINUE READING

ਦੱਸਿਆ ਜਾ ਰਿਹਾ ਹੈ ਕਿ ਔਰਤ ਨੂੰ ਸੋਸ਼ਲ ਮੀਡੀਆ 'ਤੇ ਰੀਲਾਂ ਬਣਾਉਣ ਦਾ ਬਹੁਤ ਜਨੂੰਨ ਸੀ। ਉਸ ਦਾ ਪਤੀ ਇਸ ਆਦਤ ਤੋਂ ਬਹੁਤ ਪਰੇਸ਼ਾਨ ਸੀ। ਇਹ ਮਾਮਲਾ ਤਾਮਿਲਨਾਡੂ ਦੇ ਤਿਰੁਪੁਰ ਦਾ ਦੱਸਿਆ ਜਾ ਰਿਹਾ ਹੈ। ਰਿਪੋਰਟਾਂ ਦਾ ਕਹਿਣਾ ਹੈ ਕਿ ਪਤਨੀ ਸੋਸ਼ਲ ਮੀਡੀਆ 'ਤੇ ਰੀਲ ਬਣਾਉਣ ‘ਚ ਕਾਫੀ ਸਮਾਂ ਬਤੀਤ ਕਰਦੀ ਸੀ। ਪਤਨੀ ਦੀ ਇਸ ਆਦਤ ਤੋਂ ਪਤੀ ਬਹੁਤ ਜਿਆਦਾ ਦੁੱਖੀ ਰਹਿਣ ਲੱਗ ਪਿਆ ਸੀ ਤੇ ਇਸ ਕਰਕੇ ਉਸ ਨੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।


ਪਤੀ ਦੀ ਉਮਰ 38 ਸਾਲ ਦੱਸੀ ਜਾ ਰਹੀ ਹੈ ਤੇ ਉਹ ਤਾਮਿਲਨਾਡੂ ਦੇ ਤਿਰੁਪੁਰ ਦਾ ਰਹਿਣ ਵਾਲਾ ਸੀ। ਉਸ ਨੇ ਆਪਣੀ ਪਤਨੀ ਦਾ ਕਤਲ ਇਸ ਲਈ ਕੀਤਾ ਕਿਉਂਕਿ ਉਹ ਆਪਣੀ ਪਤਨੀ ਦੇ ਰੀਲਾਂ ਬਣਾਉਣ ਦੇ ਜਨੂੰਨ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸੀ। ਐਤਵਾਰ ਰਾਤ ਨੂੰ ਉਸ ਨੇ ਆਪਣੀ ਪਤਨੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ।


ਹੋਰ ਪੜ੍ਹੋ: Sidhu Moosewala new song 'Vaar': ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਵਾਰ' ਹੋਇਆ ਰਿਲੀਜ਼


ਮਿਲੀ ਜਾਣਕਾਰੀ ਮੁਤਾਬਕ ਉਸ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਤੀ ਦਾ ਨਾਮ ਅੰਮ੍ਰਿਤਾਲਿੰਗਮ ਦੱਸਿਆ ਜਾ ਰਿਹਾ ਹੈ ਤੇ ਉਸ ਦੀ ਪਤਨੀ ਦਾ ਨਾਮ ਚਿਤਰਾ ਹੈ। ਇਹ ਦੋਵੇਂ ਸਲੇਮ ਨਗਰ ਤਿਰੁਪੁਰ ਵਿੱਚ ਰਹਿੰਦੇ ਸਨ। ਅੰਮ੍ਰਿਤਾਲਿੰਗਮ ਟੇਨਮ ਪਲਯਾਮ ਸਬਜ਼ੀ ਮੰਡੀ ‘ਚ ਮਜ਼ਦੂਰ ਵਜੋਂ ਕੰਮ ਕਰਦਾ ਸੀ ਜਦਕਿ ਉਸਦੀ ਪਤਨੀ ਚਿਤਰਾ ਕੱਪੜੇ ਦੀ ਫੈਕਟਰੀ ਵਿੱਚ ਕੰਮ ਕਰਦੀ ਸੀ।  


ਚਿਤਰਾ ਨੂੰ ਇੰਸਟਾਗ੍ਰਾਮ ‘ਤੇ ਰੀਲਾਂ ਪੋਸਟ ਕਰਨ ਦੀ ਆਦਤ ਸੀ ਦੇ ਦੋਵੇਂ ਪਤੀ ਪਤਨੀ ਵਿਚਾਲੇ ਇਸ ਕਰਕੇ ਕਈ ਵਾਰ ਝਗੜੇ ਵੀ ਹੋਏ । ਪਤੀ ਦਾ ਕਹਿਣਾ ਸੀ ਕਿ ਉਸ ਦੀ ਪਤਨੀ ਸੋਸ਼ਲ ਮੀਡੀਆ ‘ਤੇ ਜ਼ਿਆਦਾ ਸਮਾਂ ਬਿਤਾਉਂਦੀ ਸੀ। ਸੋਸ਼ਲ ਮੀਡੀਆ ‘ਤੇ ਚਿਤਰਾ ਦੇ ਕਈ ਫਾਲੋਅਰਜ਼ ਸਨ ਤੇ ਚਿਤਰਾ ਦੀ ਐਕਟਿੰਗ ਵਿੱਚ ਵੀ ਰੁਚੀ ਸੀ।  


ਹੋਰ ਪੜ੍ਹੋ: ਪਾਕਿਸਤਾਨੀ ਐਕਟ੍ਰੈੱਸ ਨੂੰ ਆਇਆ ਸੁਪਨਾ ਕਿ ਪਾਕਿਸਤਾਨ ਨੇ ਜਿੱਤਿਆ T20 World Cup 2022


(For more viral news, stay tuned to Zee News PHH)