CM Mann order inquiry against IAS Officer: ਪੰਜਾਬ ’ਚ ਸਰਕਾਰ ਦੁਆਰਾ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੀ ਗਾਜ ਸੀਨੀਅਰ IAS ਅਧਿਕਾਰੀ ਅਜੋਏ ਸ਼ਰਮਾ ’ਤੇ ਡਿੱਗੀ ਹੈ। ਮੁੱਖ ਮੰਤਰੀ ਭਗਵੰਤ ਮਾਨ IAS ਅਜੋਏ ਸ਼ਰਮਾ ਖ਼ਿਲਾਫ਼ ਸਿਹਤ ਵਿਭਾਗ ’ਚ ਮਸ਼ੀਨਾਂ ਦੀ ਖ਼ਰੀਦੋ-ਫਰੋਕਤ ਦੇ ਮਾਮਲੇ ’ਚ ਜਾਂਚ ਦੇ ਹੁਕਮ ਦਿੱਤੇ ਹਨ।


COMMERCIAL BREAK
SCROLL TO CONTINUE READING

ਇਹ ਵੀ ਸਾਹਮਣੇ ਆਇਆ ਹੈ ਕਿ ਪੰਜਾਬ ਦੇ ਚੀਫ਼ ਸਕੱਤਰ ਇਸ ਸਬੰਧ ’ਚ  IAS ਅਜੋਏ ਸ਼ਰਮਾ ਮਸ਼ੀਨਾਂ ਦੀ ਖ਼ਰੀਦੋ-ਫਰੋਕਤ ’ਚ ਕਿਸ ਵੀ ਪ੍ਰਕਾਰ ਦੀ ਧਾਂਦਲੀ ਤੋਂ ਇਨਕਾਰ ਕਰ ਚੁੱਕੇ ਹਨ। ਉਨ੍ਹਾਂ ਇਸ ਸਬੰਧ ’ਚ ਕਿਸੇ ਵੀ ਪ੍ਰਕਾਰ ਦੀ ਜਾਂਚ ਤੋਂ ਗੁਰੇਜ ਨਹੀਂ ਕੀਤਾ ਹੈ।


ਕਿਹਾ ਜਾ ਰਿਹਾ ਹੈ ਕਿ ਸਿਹਤ ਵਿਭਾਗ ’ਚ ਜਿਨ੍ਹਾਂ ਮਸ਼ੀਨਾਂ ਦੀ ਖ਼ਰੀਦੋ-ਫਰੋਕਤ ’ਚ ਹੇਰਾਫੇਰੀ ਹੋਈ ਹੈ, ਉਨ੍ਹਾਂ ਮਸ਼ੀਨਾਂ ਦੇ ਟੈਂਡਰ ’ਚ ਅੱਗੇ ਆਏ ਲੋਕ ਅਜੋਏ ਸ਼ਰਮਾ ਦੇ ਜਾਣਕਾਰ ਸਨ।


ਪੰਜਾਬ ਸਰਕਾਰ ਵਲੋਂ 2 ਦਿਨ ਪਹਿਲਾਂ ਹੀ  IAS ਅਜੋਏ ਸ਼ਰਮਾ ਨੂੰ ਸਿਹਤ ਵਿਭਾਗ ਦੇ ਮੁੱਖ ਸਕੱਤਰ ਦੇ ਅਹੁਦੇ ਤੋਂ ਹਟਾਇਆ ਗਿਆ ਹੈ। ਹਾਲਾਂਕਿ ਹਫ਼ਤਾ ਪਹਿਲਾਂ ਪੰਜਾਬ ਸਰਕਾਰ ਵਲੋਂ ਸਿਹਤ ਵਿਭਾਗ ’ਚ ਭਰਤੀ ਕੀਤੇ ਗਏ 271 ਸਪੈਸ਼ਲਿਸਟ ਡਾਕਟਰਾਂ ਅਤੇ 90 ਲੈਬ ਟੈਕਨੀਸ਼ੀਅਨਾਂ ਨੂੰ ਨਿਯੁਕਤੀ-ਪੱਤਰ ਵੰਡੇ ਗਏ ਸਨ। ਇਸ ਪ੍ਰੋਗਰਾਮ ’ਚ IAS ਅਜੋਏ ਸ਼ਰਮਾ ਬਤੌਰ ਮੁੱਖ ਸਕੱਤਰ ਮੌਜੂਦ ਸਨ।


ਜ਼ਿਕਰਯੋਗ ਹੈ ਕਿ IAS ਅਜੋਏ ਸ਼ਰਮਾ ਨੇ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਕਲੀਨਿਕਾਂ ਦੇ ਪ੍ਰਚਾਰ ਲਈ ਖ਼ਰਚ ਕੀਤੇ ਜਾ ਰਹੇ 30 ਕਰੋੜ ਰੁਪਏ ’ਤੇ ਸਵਾਲ ਉਠਾਏ ਸਨ। ਸਰਕਾਰ ਵਲੋਂ ਹੁਣ ਤੱਕ ਇਨ੍ਹਾਂ ਕਲੀਨਿਕਾਂ ਦੇ ਪ੍ਰਚਾਰ ’ਤੇ 10 ਕਰੋੜ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ।


ਤੁਹਾਨੂ ਦੱਸ ਦੇਈਏ ਕਿ IAS ਅਜੋਏ ਸ਼ਰਮਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ 3 ਮਹੀਨਿਆਂ ’ਚ 100 ਤੋਂ ਵੱਧ ਆਮ ਆਦਮੀ ਕਲੀਨਿਕ (Aam Aadmi Clinic) ਸ਼ੁਰੂ ਕਰਨ ’ਚ ਵੱਡੀ ਭੂਮਿਕਾ ਨਿਭਾਈ ਸੀ। ਪਰ ਇਸ ਵਾਰ ਸ਼ਰਮਾ ਨੇ 400 ਆਮ ਆਦਮੀ ਕਲੀਨਿਕਾਂ ਦੇ ਪ੍ਰਚਾਰ-ਪ੍ਰਸਾਰ ਲਈ 30 ਕਰੋੜ ਦੇ ਬਚਟ ਨੂੰ ਪ੍ਰਸ਼ਾਸਨਿਕ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ।


ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਦੁਆਰਾ 27 ਜਨਵਰੀ ਨੂੰ 400 ਨਵੇਂ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ 75ਵੇਂ ਅਜਾਦੀ ਦਿਵਸ ਮੌਕੇ 100 ਆਮ ਆਦਮੀ ਕਲੀਨਿਕ ਸੂਬੇ ਦੇ ਲੋਕਾਂ ਨੂੰ ਸਮਰਪਿਤ ਕੀਤੇ ਗਏ ਸਨ। ਹੁਣ ਇਨ੍ਹਾਂ 400 ਹੋਰ ਕਲੀਨਿਕਾਂ ਦੀ ਸ਼ੁਰੂਆਤ ਨਾਲ ਸੂਬੇ ’ਚ ਆਮ ਆਦਮੀ ਕਲੀਨਿਕਾਂ ਦੀ ਕੁੱਲ ਗਿਣਤੀ 500 ਹੋ ਜਾਵੇਗੀ।


ਇਹ ਵੀ ਪੜ੍ਹੋ: CM ਮਾਨ ਨੇ ਰਾਹੁਲ ਗਾਂਧੀ ’ਤੇ ਕੱਸਿਆ ਤੰਜ, "ਪਹਿਲਾਂ ਕਾਂਗਰਸ ਨੂੰ ਜੋੜ ਲਓ, ਭਾਰਤ ਬਾਅਦ ’ਚ ਜੋੜ ਲੈਣਾ"