Punjab Industrial Plot Case: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਮਨਪ੍ਰੀਤ ਬਾਦਲ ਦੇ ਗਨਮੈਨ ਤੇ ਡਰਾਈਵਰ ਦੀ ਪ੍ਰਾਪਰਟੀਜ਼ ਨੂੰ ਲੈ ਕੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਨ੍ਹਾਂ ਦੇ ਗਨਮੈਨ ਕੋਲ ਬਹੁਤ ਸਾਰੀ ਜਾਇਦਾਦ ਅਤੇ ਕੰਪਨੀਆਂ ਹਨ। ਇਸ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਪ੍ਰਾਪਰਟੀ ਰਹੇ ਮਨਪ੍ਰੀਤ ਸਿੰਘ ਬਾਦਲ ਦੀ ਬੇਨਾਮੀ ਜਾਇਦਾਦ ਤਾਂ ਨਹੀਂ ਹੈ ਕਿਉਂਕਿ ਗਨਮੈਨ ਦਾ ਪਰਿਵਾਰ ਪਹਿਲਾਂ ਜ਼ਿਆਦਾ ਅਮੀਰ ਨਹੀਂ ਸੀ।


COMMERCIAL BREAK
SCROLL TO CONTINUE READING

ਵਿਜੀਲੈਂਸ ਬਿਊਰੋ ਵੱਲੋਂ ਜੋ ਰਿਪੋਰਟ ਤਿਆਰ ਕੀਤੀ ਗਈ ਹੈ, ਉਸ ਅਨੁਸਾਰ ਗੰਨਮੈਨ ਦੀ ਜਾਇਦਾਦ ਕਾਫੀ ਤੇਜ਼ੀ ਨਾਲ ਵਧੀ ਹੈ ਤੇ ‘ਗੰਨਮੈਨ’ ਹੁੰਦੇ ਹੋਏ ਉਹ ਕਰੋੜਪਤੀ ਬਣ ਗਿਆ। ਵਿਜੀਲੈਂਸ ਮੁਤਾਬਕ ਗੁਰਤੇਜ ਸਿੰਘ ਦੀ ਬਠਿੰਡਾ ਸਥਿਤ ਆਲੀਸ਼ਾਨ ਗ੍ਰੀਨ ਸਿਟੀ ਕਲੋਨੀ ਵਿੱਚ ਢਾਈ ਸੌ ਵਰਗ ਗਜ਼ ਦੀ ਕਾਰਨਰ ਕੋਠੀ ਹੈ ਜਿਸ ਉਤੇ ਲਗਭਗ ਤਿੰਨ ਕਰੋੜ ਦਾ ਖ਼ਰਚ ਦੱਸਿਆ ਗਿਆ ਹੈ।


ਇਸ ਤਰ੍ਹਾਂ ਗ੍ਰੀਨ ਸਿਟੀ ਵਿੱਚ ਡੇਢ ਸੌ ਵਰਗ ਗਜ਼ ਦਾ ਇੱਕ ਹੋਰ ਪਲਾਟ ਹੈ। ਵਿਜੀਲੈਂਸ ਦੀ ਘੋਖ ਵਿੱਚ ਪਤਾ ਚੱਲਿਆ ਕਿ ਗੁਰਤੇਜ ਸਿੰਘ ਨੇ ਗੋਨਿਆਣਾ ਮੰਡੀ ਦੇ ਦਸਮੇਸ਼ ਨਗਰ ਵਿੱਚ 2021-22 ’ਚ ਇੱਕ ਪਲਾਟ ਵੇਚਿਆ ਸੀ। ਗਨਮੈਨ ਨੇ ਬਠਿੰਡਾ ਦੇ ਆਦਰਸ਼ ਨਗਰ ਵਿੱਚ ਵੀ ਇੱਕ ਮਕਾਨ 2021-22 ਵਿੱਚ ਵੇਚਿਆ ਸੀ। ਰਿਪੋਰਟ ਮੁਤਾਬਕ ਬਠਿੰਡਾ ਦੀ ਸੌ ਫੁੱਟੀ ਸੜਕ ਉਪਰ ਨਵੀਂ ਮਾਰਕੀਟ ’ਚ ਇੱਕ ਦੁਕਾਨ ਵੀ ਹੈ ਜਿੱਥੇ ਢਾਬਾ ਚੱਲ ਰਿਹਾ ਹੈ।


ਗੰਨਮੈਨ ਦੇ ਦੋ ਨਜ਼ਦੀਕੀਆਂ ਦੇ ਨਾਂ ਉਤੇ ਵੀ ਪ੍ਰਾਪਰਟੀ ਸ਼ਨਾਖ਼ਤ ਹੋਈ ਹੈ। ਵਿਜੀਲੈਂਸ ਨੇ ਗੰਨਮੈਨ ਗੁਰਤੇਜ ਸਿੰਘ ਦੇ ਰਿਸ਼ਤੇਦਾਰਾਂ ਦੇ ਨਾਂ ’ਤੇ ਚਾਰ ਕੰਪਨੀਆਂ ਲੱਭੀਆਂ ਹਨ ਜਿਨ੍ਹਾਂ ਵਿੱਚ ਇੱਕ ਕੰਪਨੀ ਪੀਰ ਇੰਟਰਪ੍ਰਾਈਜ਼ਿਜ਼ ਸੁਰੱਖਿਆ ਮੁਲਾਜ਼ਮ ਦੇ ਭਰਾ ਦੇ ਨਾਂ ਉਤੇ ਹੈ ਜਦੋਂਕਿ ਇੱਕ ਕੰਪਨੀ ਉਸ ਦੇ ਮਾਮੇ ਦੇ ਨਾਂ ’ਤੇ ਰਜਿਸਟਰਡ ਹੈ।


ਇਹ ਵੀ ਪੜ੍ਹੋ : Assembly Elections 2023: 5 ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਲਈ ਤਾਰੀਕਾਂ ਦਾ ਐਲਾਨ, 3 ਦਸੰਬਰ ਨੂੰ ਆਉਣਗੇ ਨਤੀਜੇ


ਭਾਜਪਾ ਨੇਤਾ ਮਨਪ੍ਰੀਤ ਬਾਦਲ ਦੇ ਪਲਾਟ ਖਰੀਦੋ-ਫਰੋਖਤ ਮਾਮਲੇ ਵਿੱਚ ਨਾਮਜ਼ਦ ਪੀਸੀਐਸ ਅਧਿਕਾਰੀ ਬਿਕਰਮ ਸਿੰਘ ਸ਼ੇਰਗਿੱਲ ਵੱਲੋਂ ਵੀ ਅਦਾਲਤ ਵਿੱਚ ਪੇਸ਼ਗੀ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਉਤੇ ਸੁਣਵਾਈ 10 ਅਕਤੂਬਰ ਨੂੰ ਕੀਤੀ ਜਾਵੇਗੀ। ਇਸ ਤੋਂ ਸਾਫ ਹੈ ਕਿ ਹੁਣ ਪੀਸੀਐਸ ਅਧਿਕਾਰੀਆਂ ਨੂੰ ਵੀ ਆਪਣੀ ਗ੍ਰਿਫ਼ਤਾਰੀ ਦਾ ਡਰ ਲੱਗ ਰਿਹਾ ਹੈ। ਇਸ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਪਹਿਲਾਂ ਹੀ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਮਨਪ੍ਰੀਤ ਬਾਦਲ ਦੀ ਜ਼ਮਾਨਤ ਪਟੀਸ਼ਨ ਸੈਸ਼ਨ ਕੋਰਟ ਵੱਲੋਂ ਰੱਦ ਕਰ ਦਿੱਤੀ ਗਈ ਹੈ।


ਇਹ ਵੀ ਪੜ੍ਹੋ : Shah Rukh Khan Death Threat: PM ਨਰਿੰਦਰ ਮੋਦੀ ਤੋਂ ਬਾਅਦ ਸ਼ਾਹਰੁਖ ਖਾਨ ਨੂੰ ਵੀ ਮਿਲੀ ਜਾਨੋਂ ਮਾਰਨ ਦੀ ਧਮਕੀ