Mansa News: ਕਾਮਨਵੈਲਥ ਚੈਂਪੀਅਨ ਨਿਊਜ਼ੀਲੈਂਡ ਲਈ ਇੰਡੀਆ ਵੱਲੋਂ ਅੰਕੁਸ਼ ਜਿੰਦਲ ਦੀ ਸਲੈਕਸ਼ਨ
Mansa News: ਮਾਪੇ ਖੁਦ ਕਰ ਰਹੇ ਨੇ ਸਾਰਾ ਖਰਚ ਸਰਕਾਰ ਨੇ ਕੋਈ ਮੱਦਦ ਨਹੀਂ ਕੀਤੀ ਹੈ। ਕਾਮਨਵੈਲਥ ਚੈਂਪੀਅਨ ਨਿਊਜ਼ੀਲੈਂਡ ਲਈ ਇੰਡੀਆ ਵੱਲੋਂ ਅੰਕੁਸ਼ ਜਿੰਦਲ ਦੀ ਸਲੈਕਸ਼ਨ ਹੋਈ ਹੈ।
Mansa News: ਨਿਊਜ਼ੀਲੈਂਡ ਦੇ ਵਿੱਚ ਹੋ ਰਹੀ ਕਾਮਨਵੈਲਥ ਚੈਂਪੀਅਨਸ਼ਿਪ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਉੱਭਾ ਦੇ ਨੌਜਵਾਨ ਅੰਕੁਸ਼ ਜਿੰਦਲ ਦੀ (ਫੈਨਸਿੰਗ) ਲਈ ਸਲੈਕਸ਼ਨ ਹੋਈ ਹੈ। ਅੰਕੁਸ਼ ਜਿੰਦਲ ਨੇ ਕਿਹਾ ਕਿ ਉਸ ਦਾ ਸੁਪਨਾ ਓਲੰਪਿਕ ਦੇ ਵਿੱਚ ਹਿੱਸਾ ਲੈਣਾ ਹੈ ਅਤੇ ਆਪਣੇ ਜਿਲ੍ਹੇ ਤੇ ਪੰਜਾਬ ਦਾ ਨਾਮ ਰੌਸ਼ਨ ਕਰਨਾ ਹੈ ਪਰ ਅੰਕੁਸ਼ ਦੇ ਮਾਪਿਆਂ ਦਾ ਕਹਿਣਾ ਹੈ ਕਿ ਖਿਡਾਰੀ ਦੀ ਟਿਕਟ ਤੋਂ ਲੈ ਕੇ ਰਹਿਣ ਸਹਿਣ ਤੱਕ ਦਾ ਖਰਚ ਉਹ ਖੁਦ ਕਰ ਰਹੇ ਨੇ ਸਰਕਾਰ ਵੱਲੋਂ ਕੋਈ ਮਦਦ ਨਹੀਂ ਦਿੱਤੀ ਗਈ।
ਪੰਜਾਬ ਸਰਕਾਰ ਇੱਕ ਪਾਸੇ ਖੇਡਾਂ ਨੂੰ ਪ੍ਰਫੁੱਲਤ ਕਰਨ ਤੇ ਖਿਡਾਰੀਆਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਦੇ ਦਾਅਵੇ ਕਰਦੀ ਹੈ ਪਰ ਦੂਸਰੇ ਪਾਸੇ ਸਰਕਾਰ ਦੇ ਇਹਨਾਂ ਦਾਵਿਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ ਕਿਉਂਕਿ 12 ਜੁਲਾਈ ਤੋਂ ਕਾਮਨ ਵੈਲਥ ਚੈਂਪੀਅਨਸ਼ਿਪ ਨਿਊਜ਼ੀਲੈਂਡ ਵਿਖੇ ਹੋ ਰਹੀ ਹੈ ਅਤੇ ਇਹਨਾਂ ਖੇਡਾਂ ਦੇ ਵਿੱਚ ਫੈਨਸਿੰਗ ਮੁਕਾਬਲਿਆਂ ਦੇ ਲਈ ਇੰਡੀਆ ਵੱਲੋਂ ਅੰਕੁਸ਼ ਜਿੰਦਲ ਦੀ ਸਲੈਕਸ਼ਨ ਹੋਈ ਹੈ। ਇਸ ਦੌਰਾਨ ਖਿਡਾਰੀ ਅੰਕੁਸ਼ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਸ ਨੂੰ ਬਹੁਤ ਖੁਸ਼ੀ ਹੈ ਕਿ ਉਸ ਦੀ ਕਾਮਨ ਵੈਲਥ ਚੈਂਪੀਅਨਸ਼ਿਪ ਨਿਊਜ਼ੀਲੈਂਡ ਦੇ ਲਈ ਸਲੈਕਸ਼ਨ ਹੋਈ ਹੈ।
ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਉਸਦਾ ਸੁਪਨਾ ਹੈ ਕਿ ਉਹ ਓਲੰਪਿਕ ਦੇ ਲਈ ਖੇਡੇ ਅਤੇ ਆਪਣੇ ਦੇਸ਼ ਦੇ ਪੰਜਾਬ ਦਾ ਨਾਮ ਦੁਨੀਆਂ ਦੇ ਵਿੱਚ ਰੌਸ਼ਨ ਕਰੇ। ਇਸ ਦੌਰਾਨ ਉਸਨੇ ਦੱਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਤਿਆਰੀ ਕਰ ਰਿਹਾ ਹੈ ਇਸ ਦੌਰਾਨ ਅੰਕੁਸ਼ ਦੇ ਕੋਚ ਨੇ ਵੀ ਕਿਹਾ ਕਿ ਉਹਨਾਂ ਨੂੰ ਆਪਣੇ ਇਸ ਖਿਡਾਰੀ ਦੇ ਮਾਣ ਹੈ ਅਤੇ ਉਹ ਜਰੂਰ ਚੰਗਾ ਪ੍ਰਦਰਸ਼ਨ ਕਰੇਗਾ ਤੇ ਪੰਜਾਬ ਤੇ ਮਾਨਸਾ ਜ਼ਿਲ੍ਹੇ ਦਾ ਨਾਮ ਦੁਨੀਆਂ ਦੇ ਵਿੱਚ ਰੌਸ਼ਨ ਕਰੇਗਾ।
ਅੰਕੁਸ਼ ਦੇ ਪਿਤਾ ਬ੍ਰਿਜ ਲਾਲ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਉਹਨਾਂ ਦਾ ਬੇਟੇ ਦੀ ਫੈਨ ਸਿੰਘ ਮੁਕਾਬਲਿਆਂ ਚੋਂ ਇੰਡੀਆ ਵੱਲੋਂ ਸਿਲੈਕਸ਼ਨ ਹੋਈ ਹੈ ਅਤੇ ਸਾਨੂੰ ਉਮੀਦ ਵੀ ਹੈ ਕਿ ਚੰਗਾ ਪ੍ਰਦਰਸ਼ਨ ਕਰੇਗਾ ਇਸ ਦੌਰਾਨ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਇਸ ਦੇ ਲਈ ਸਾਰਾ ਖਰਚਾ ਖੁਦ ਕੀਤਾ ਗਿਆ ਹੈਇਕ ਲੱਖ ਰੁਪਏ ਤੋਂ ਜਿਆਦਾ ਟਿਕਟ 35000 ਰੁਪਏ ਵੀਜੇ ਦੀ ਫਾਈਲ ਅਤੇ ਨਿਊਜ਼ੀਲੈਂਡ ਦੇ ਵਿੱਚ ਰਹਿਣ ਦੇ ਲਈ ਖਰਚਾ ਵੀ ਉਹਨਾਂ ਵੱਲੋਂ ਖੁਦ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਖਿਡਾਰੀਆਂ ਦੀ ਮਦਦ ਕਰੇ ਤਾਂ ਕਿ ਖਿਡਾਰੀਆਂ ਦੇ ਵਿੱਚ ਖੇਡਣ ਦਾ ਜਜ਼ਬਾ ਪੈਦਾ ਹੋਵੇ ਅਤੇ ਮਾਤਾ ਪਿਤਾ ਵੀ ਆਪਣੇ ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰ ਸਕਣ।