Viral Video News: ਲੁਧਿਆਣਾ ਦੇ ਸਮਰਾਲਾ ਵਿੱਚ ਵਿਆਹ ਸਮਾਗਮ ਦੌਰਾਨ ਸਟੇਜ ਉਤੇ ਪੇਸ਼ਕਾਰੀ ਦੇ ਰਹੀ ਲੜਕੀ ਨਾਲ ਬਦਸਲੂਕੀ ਕਰਨ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੜਕੀ ਮੀਡੀਆ ਸਾਹਮਣੇ ਆਈ ਤੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਇਸ ਮਾਮਲੇ ਵਿਚ ਐਫਆਈਆਰ ਕਰ ਲਈ ਹੈ।


COMMERCIAL BREAK
SCROLL TO CONTINUE READING

ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਇੱਕ ਨੌਜਵਾਨ ਪੁਲਿਸ ਦਾ ਮੁਲਾਜ਼ਮ ਹੈ। ਇਸ ਘਟਨਾ ਤੋਂ ਬਅਦ ਲੜਕੀਆਂ ਵੱਲੋਂ ਇਸ ਘਟਨਾ ਦੀ ਨਿੰਦਾ ਕੀਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਇਸ ਮਾਮਲੇ ਵਿਚ ਸਰਕਾਰ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਲੜਕੀਆਂ ਹਰ ਇਕ ਕੰਮ ਲੜਕਿਆ ਦੇ ਬਰਾਬਰ ਕਰ ਸਕਦੀਆਂ ਨੇ ਪਰ ਉਨ੍ਹਾਂ ਨੂੰ ਕੁਝ ਛੋਟੀ ਸੋਚ ਦੇ ਲੜਕਿਆ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਜੋ ਕਿ ਬਿਲਕੁਲ ਗਲਤ ਹੈ।


ਕਾਬਿਲੇਗੌਰ ਹੈ ਕਿ ਬੀਤੇ ਦਿਨ ਵਿਆਹ ਸਮਾਗਮ ਦੌਰਾਨ ਮਹਿਲਾ ਡਾਂਸਰ ਅਤੇ ਨੌਜਵਾਨ ਵਿਚਕਾਰ ਝਗੜਾ ਹੋ ਗਿਆ ਸੀ। ਦੋਵਾਂ ਵਿਚਾਲੇ ਕਾਫੀ ਗਾਲੀ-ਗਲੋਚ ਵੀ ਹੋਈ। ਇਸ ਦੌਰਾਨ ਨੌਜਵਾਨ ਡਾਂਸਰ 'ਤੇ ਗਲਾਸ ਸੁੱਟਦਾ ਵੀ ਦੇਖਿਆ ਗਿਆ। ਹਾਲਾਂਕਿ ਬਾਅਦ ਵਿੱਚ ਡੀਜੇ ਆਪਰੇਟਰ ਡਾਂਸਰ ਨੂੰ ਉਥੋਂ ਲੈ ਗਿਆ। ਡਾਂਸਰ ਨੌਜਵਾਨ ਉਸ ਨੂੰ ਸਟੇਜ ਤੋਂ ਹੇਠਾਂ ਉਤਰ ਕੇ ਡਾਂਸ ਕਰਨ ਲਈ ਕਹਿ ਰਿਹਾ ਸੀ। ਉਸ ਨੇ ਇਸ ਦਾ ਵਿਰੋਧ ਕੀਤਾ ਸੀ। ਡਾਂਸਰ ਅਤੇ ਨੌਜਵਾਨ ਵਿਚਾਲੇ ਹੋਏ ਝਗੜੇ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਮਾਮਲਾ ਦੋ ਦਿਨ ਪੁਰਾਣਾ ਹੈ। ਜਿਸ ਡਾਂਸਰ ਨਾਲ ਝਗੜਾ ਹੋਇਆ, ਉਸ ਦਾ ਨਾਂ ਸਿਮਰ ਸੰਧੂ ਹੈ।


ਇਹ ਵੀ ਪੜ੍ਹੋ : Chairman Harchand Singh News: ਪੰਜਾਬ 'ਚ ਨਹੀਂ ਬਣੇਗੀ ਕੋਈ ਪ੍ਰਾਈਵੇਟ ਮੰਡੀ; ਮੰਡੀ ਬੋਰਡ ਦੇ ਚੇਅਰਮੈਨ ਨੇ ਸਥਿਤੀ ਕੀਤੀ ਸਪੱਸ਼ਟ


ਸਿਮਰ ਨੇ ਦੱਸਿਆ ਕਿ ਮਾਮਲਾ ਸਮਰਾਲਾ ਦੇ ਰਿਜ਼ੋਰਟ ਨਾਲ ਸਬੰਧਤ ਹੈ। ਉਹ 25 ਹਜ਼ਾਰ ਰੁਪਏ ਦੀ ਬੁਕਿੰਗ 'ਤੇ ਪ੍ਰੋਗਰਾਮ ਕਰਨ ਗਈ ਸੀ। ਇੱਥੇ ਸਟੇਜ ਦੇ ਹੇਠਾਂ ਖੜ੍ਹੇ ਇੱਕ ਨੌਜਵਾਨ ਨੇ ਸ਼ਰਾਬ ਪੀ ਕੇ ਉਸ ਨੂੰ ਸਟੇਜ ਤੋਂ ਹੇਠਾਂ ਆ ਕੇ ਡਾਂਸ ਕਰਨ ਲਈ ਕਿਹਾ।


ਇਹ ਵੀ ਪੜ੍ਹੋ : Canada Punjabi Youth Death: ਗੁਰਦਾਸਪੁਰ ਦੇ ਪਿੰਡ ਸ਼ੇਖ ਮੀਰ ਦੇ ਨੌਜਵਾਨ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ