Farmers Protest News: 22 ਅਗਸਤ ਨੂੰ ਲੱਗਣ ਵਾਲੇ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਨੂੰ ਲੈ ਕੇ ਕਿਸਾਨ ਆਗੂਆਂ ਤੇ ਅਧਿਕਾਰੀਆਂ ਦੇ ਵਿਚਕਾਰ 2 ਘੰਟੇ ਚੱਲੀ ਮੀਟਿੰਗ ਬੇਸਿੱਟਾ ਰਹੀ। ਕਿਸਾਨ ਨੇਤਾਵਾਂ ਦਾ ਕਹਿਣਾ ਹੈ ਕਿ ਕੋਈ ਵੀ ਹੱਲ ਨਹੀਂ ਨਿਕਲ ਪਾਇਆ। ਹਾਲਾਂਕਿ ਮੀਟਿੰਗ ਕਿਸੇ ਹੱਲ ਕੱਢਣ ਲਈ ਨਹੀਂ ਬਲਕਿ ਪ੍ਰਸ਼ਾਸਨਿਕ ਅਧਿਕਾਰੀ ਕਿਸਾਨਾਂ ਤੋਂ ਰੂਟ ਪਲਾਨ ਜਾਣਨਾ ਚਾਹੁੰਦੇ ਸਨ ਤੇ ਉਹ ਜਾਨਣਾ ਚਾਹੁੰਦੇ ਸਨ ਕਿ ਧਰਨਾ ਕਿਸ ਜਗ੍ਹਾ ਉਪਰ ਹੋਣਾ ਹੈ।


COMMERCIAL BREAK
SCROLL TO CONTINUE READING

ਇਸ ਨੂੰ ਲੈ ਕੇ ਗੱਲ ਕੀਤੀ ਜਾਣੀ ਸੀ ਪਰ ਕਿਸੇ ਵੀ ਤਰ੍ਹਾਂ ਦਾ ਜਦ ਹੱਲ ਨਹੀਂ ਨਿਕਲਿਆ। ਕਿਸਾਨ ਨੇਤਾਵਾਂ ਦਾ ਕਹਿਣਾ ਹੈ ਕਿ ਅਧਿਕਾਰੀ ਰੋਸ ਪ੍ਰਦਰਸ਼ਨ ਨਾ ਕਰਨ ਲਈ ਵਾਰ-ਵਾਰ ਕਹਿੰਦੇ ਰਹੇ ਪਰ ਉਹ ਆਪਣੀਆਂ ਮੰਗਾਂ ਲਈ ਧਰਨੇ-ਪ੍ਰਦਰਸ਼ਨ ਉਤੇ ਅੜੇ ਰਹੇ। ਕਿਸਾਨਾਂ ਨੇ ਕਿਹਾ ਕਿ ਉਹ ਰਾਜਪਾਲ ਨੂੰ ਮਿਲ ਕੇ ਸਾਰਿਆਂ ਮੁੱਦਿਆਂ ਉਤੇ ਵਿਚਾਰ-ਵਟਾਂਦਰਾ ਕਰਨਗੇ। ਜੇਕਰ ਕੇਂਦਰ ਸਰਕਾਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਭਰੋਸਾ ਦਿੰਦੀ ਹੈ ਤਾਂ ਉਹ ਅੱਗੇ ਦੀ ਗੱਲਬਾਤ ਲਈ ਸੋਚਣਗੇ ਪਰ ਕਿਸਾਨ ਨੇਤਾਵਾਂ ਨੇ ਇੰਨਾ ਜ਼ਰੂਰ ਸਪੱਸ਼ਟ ਕਰ ਦਿੱਤਾ ਹੈ ਕਿ ਧਰਨਾ-ਪ੍ਰਦਰਸ਼ਨ ਹੋ ਕੇ ਰਹੇਗਾ।


ਆਗੂਆਂ ਨੇ ਦੱਸਿਆ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਸਰਕਾਰ ਪੂਰੇ ਉੱਤਰ ਭਾਰਤ ਵਿੱਚ ਹੜ੍ਹ ਕਾਰਨ ਹੋਏ ਨੁਕਸਾਨ ਦਾ 50 ਹਜ਼ਾਰ ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਐਲਾਨੇ, ਘੱਗਰ ਪਲਾਨ ਮੁਤਾਬਕ ਸਾਰੇ ਦਰਿਆਵਾਂ ਦਾ ਪੱਕਾ ਹੱਲ ਕਰਨ, ਤਬਾਹ ਹੋਈਆਂ ਫ਼ਸਲਾਂ ਦਾ 50 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ, ਮਾਰੇ ਗਏ ਪਸ਼ੂ ਧਨ ਦਾ 1 ਲੱਖ ਰੁਪਏ ਮੁਆਵਜ਼ਾ, ਜਿਨ੍ਹਾਂ ਖੇਤਾਂ 'ਚ ਹੜ੍ਹਾਂ ਕਾਰਨ ਰੇਤ ਜਾਂ ਮਿੱਟੀ ਭਰ ਗਈ ਹੈ ਉਨ੍ਹਾਂ ਦੀ ਮਾਈਨਿੰਗ ਦਾ ਪ੍ਰਬੰਧ ਕੀਤਾ ਜਾਵੇ।


ਇਹ ਵੀ ਪੜ੍ਹੋ : Punjab Flood News: ਮੁੜ ਤਬਾਹੀ ਦਾ ਮੰਜ਼ਰ! ਪੰਜਾਬ 'ਚ ਫਿਰੋਜ਼ਪੁਰ-ਫਾਜ਼ਿਲਕਾ ਦੇ 74 ਪਿੰਡ ਹੜ੍ਹ ਨਾਲ ਹੋਏ ਪ੍ਰਭਾਵਿਤ


ਇਸ ਤੋਂ ਇਲਾਵਾ ਬੋਰਵੈਲ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ, ਰੁੜ੍ਹ ਗਏ ਖੇਤਾਂ ਦਾ ਵਿਸ਼ੇਸ਼ ਪੈਕੇਜ,1 ਸਾਲ ਲਈ ਸਾਰੇ ਕਰਜ਼ੇ ਮੁਆਫ਼ ਕੀਤੇ ਜਾਣ ਤੇ ਵਿਆਜ਼ ਮਾਫ ਕੀਤਾ ਜਾਵੇ, ਘੱਟੋ-ਘੱਟ ਸਮਰਥਨ ਮੁੱਲ ਕਨੂੰਨ ਬਣਾਉਣ ਤੇ ਮਨਰੇਗਾ ਸਕੀਮ ਤੁਰੰਤ ਚਾਲੂ ਕਰਨ ਤੇ 200 ਦਿਨ ਦਾ ਕੰਮ ਦਿੱਤਾ ਜਾਵੇ। ਸਾਰੇ ਕਿਸਾਨਾਂ ਤੇ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਜੇ ਕਿਸਾਨਾਂ ਤੇ ਮਜ਼ਦੂਰਾਂ ਦੀ ਬਰਬਾਦੀ ਨੂੰ ਬਚਾਉਣਾ ਹੈ ਤਾਂ ਸਾਰੇ 22 ਅਗਸਤ ਨੂੰ ਚੰਡੀਗੜ੍ਹ ਵੱਲ ਵਹੀਰਾਂ ਘੱਤ ਕੇ ਪੁੱਜਣ।


ਇਹ ਵੀ ਪੜ੍ਹੋ : Punjab Operation Seal News: ਆਪਰੇਸ਼ਨ ਸੀਲ ਦੌਰਾਨ ਬਠਿੰਡਾ ਪੁਲਿਸ ਨੂੰ ਨਸ਼ੇ ਦੀ ਹਾਲਾਤ 'ਚ ਮਿਲਿਆ ਨੌਜਵਾਨ, ਜਾਂਚ ਜਾਰੀ