Mental Health Tips: ਸਰੀਰਕ ਸਿਹਤ ਜਿੰਨੀ ਜ਼ਰੂਰੀ ਮੰਨੀ ਗਈ ਹੈ ਉਨ੍ਹਾਂ ਹੀ ਮਾਨਸਿਕ ਸਿਹਤ ਦੀ ਤੰਦਰੁਸਤੀ ਨੂੰ ਵੀ ਅੱਗੇ ਰੱਖਣਾ ਜ਼ਰੂਰੀ ਹੈ। ਅੱਜਕੱਲ੍ਹ ਦੇ ਇਸ ਭੱਜ-ਦੌੜ ਵਾਲੇ ਜੀਵਨ 'ਚ ਅਸੀਂ ਰੋਜ਼ਾਨਾ ਆਪਣੀ ਦਿਮਾਗੀ ਸਿਹਤ ਵੱਲ ਜ਼ਿਆਦਾ ਧਿਆਨ ਨਹੀਂ ਦੇ ਪਾ ਰਹੇ ਹਾਂ। ਦਿਮਾਗ ਸਾਡੇ ਸਰੀਰ ਦਾ ਪ੍ਰਮੁੱਖ ਅੰਗ ਹੈ ਜਿਸਦੇ ਬਿਨ੍ਹਾਂ ਸਾਡੇ ਸਰੀਰ ਵਿਚ ਕੋਈ ਵੀ ਗਤੀਵਿਧੀ ਹੋਣਾ ਸੰਭਵ ਨਹੀਂ ਹੈ। ਬਾਹਰੀ ਕੰਮਾਂ ਵਿੱਚ ਰੁੱਝ ਕੇ ਲੋਕ ਮਾਨਸਿਕ ਤੌਰ 'ਤੇ ਸ਼ਾਂਤ ਨਹੀਂ ਹੋ ਪਾਉਂਦੇ ਹਨ ਜਿਸ ਦੇ ਸਿੱਟੇ ਵਜੋਂ ਉਹਨਾਂ ਨੂੰ ਕਾਫ਼ੀ ਦਿਮਾਗੀ ਪਰੇਸ਼ਾਨੀਆਂ (Mental Health Tips) ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਵੇਂ ਕਿ ਚਿੜਚਿੜਾਪਨ, ਮੂਡ ਸਵਿੰਗਸ ਆਦਿ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। 


COMMERCIAL BREAK
SCROLL TO CONTINUE READING

ਸਰੀਰ ਦੇ ਸਾਰੇ ਅੰਗ ਦਿਮਾਗ ਤੋਂ ਹੀ ਸਿਗਨਲ ਪ੍ਰਾਪਤ ਕਰਦੇ ਹਨ। ਅਜਿਹੀ ਸਥਿਤੀ ਵਿੱਚ ਮਨ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਇਸਦੇ ਲਈ, ਤੁਹਾਨੂੰ ਆਪਣੀ ਰੋਜ਼ਾਨਾ ਰੁਟੀਨ ਵਿੱਚ ਕੁਝ ਸੁਧਾਰ (Mental Health Tips) ਕਰਨੇ ਪੈਣਗੇ ਤਾਂ ਜੋ ਤੁਹਾਡਾ ਮਨ ਤੰਦਰੁਸਤ ਰਹਿ ਸਕੇ। ਆਓ ਜਾਣਦੇ ਹਾਂ ਕੁਝ ਘਰੇਲੂ ਨੁਸਖੇ ਜਿਨ੍ਹਾਂ ਦੀ ਮਦਦ ਨਾਲ ਅਸੀਂ ਆਪਣੀ ਵਿਗੜੀ ਹੋਈ ਮਾਨਸਿਕ ਸਥਿਤੀ ਨੂੰ ਸੁਧਾਰ ਸਕਦੇ ਹਾਂ: 


Mental Health Tips--- ਜਾਣੋ ਕੁਝ ਘਰੇਲੂ ਨੁਸਖੇ


ਤੰਦਰੁਸਤ ਨੀਂਦ
ਸਭ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ, ਕਿ ਸਾਡੀ ਨੀਂਦ ਚੰਗੇ ਤਰੀਕੇ ਨਾਲ ਪੂਰੀ ਹੋ ਰਹੀ ਹੈ ਜਾਂ ਨਹੀਂ। ਜੇਕਰ ਸਾਡੀ ਨੀਂਦ ਨਹੀਂ ਪੂਰੀ ਹੁੰਦੀ ਹੈ ਤਾਂ ਸਾਨੂੰ ਸਰੀਰਕ ਥਕਾਵਟ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਸਾਡੇ ਦਿਮਾਗ (Brain Health)ਦੀ ਸੋਚਣ ਸਮਝਣ ਦੀ ਸ਼ਕਤੀ ਵੀ ਘੱਟ ਹੋ ਜਾਂਦੀ ਹੈ। ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖਣ ਲਈ ਸਾਨੂੰ ਹਰ ਰੋਜ਼ 7 ਤੋਂ 8 ਘੰਟੇ ਦੀ ਨੀਂਦ ਲੈਣਾ ਬੇਹੱਦ ਲਾਹੇਬੰਦ ਹੈ ਜਿਸ ਨਾਲ ਸਾਡਾ ਦਿਮਾਗ ਤਰੋਤਾਜ਼ਾ ਅਤੇ ਸਿਹਤਮੰਦ ਰਹੇਗਾ।


ਕਸਰਤ
ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖਣ ਲਈ ਹਰ ਰੋਜ਼ ਦਿਨ ਵਿਚ ਇਕ ਵਾਰ (Mental Health Tips) ਕਸਰਤ ਕਰਨਾ ਜ਼ਰੂਰੀ ਹੈ। ਜਿਵੇਂ ਕਿ ਸਵੇਰ ਦੀ ਸੈਰ,ਯੋਗਾ, ਧਿਆਨ ਕੇਂਦਰਿਤ ਕਰਨਾ ਅਤੇ ਹੋਰ ਦਿਮਾਗੀ ਹਲਕੀਆਂ ਫੁਲਕੀਆਂ ਕਸਰਤਾਂ ਜੋ ਸਾਨੂੰ ਮਾਨਸਿਕ ਤਣਾਓ ਤੋਂ ਦੂਰ ਰੱਖਦੀਆਂ ਹਨ।
 
ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ! ਪੰਜਾਬ ਦੇ ਆਟੋ ਚਾਲਕ ਦੀ ਨਿਕਲੀ ਲਾਟਰੀ, ਜਿੱਤੇ 5 ਕਰੋੜ ਰੁਪਏ 

ਚੰਗੀ ਪੋਸ਼ਟਿਕ ਖੁਰਾਕ
ਦਿਮਾਗੀ ਸਿਹਤ ਦੀ ਤੰਦਰੁਸਤੀ ਲਈ ਪੋਸ਼ਟਿਕ ਖੁਰਾਕ ਦਾ ਲੈਣਾ ਵੀ (Mental Health Tips)  ਬਹੁਤ ਜ਼ਰੂਰੀ ਹੈ। ਜੇਕਰ ਸਾਡਾ ਖਾਣਾ ਪੋਸ਼ਟਿਕ ਤੱਤਾਂ ਨਾਲ ਭਰਭੂਰ ਨਹੀਂ ਹੈ ਤਾਂ ਇਹ ਸਾਡੀ ਸਰੀਰਕ ਸਿਹਤ ਦੇ ਨਾਲ ਨਾਲ ਦਿਮਾਗੀ ਸਿਹਤ 'ਤੇ ਵੀ ਬੁਰਾ ਅਸਰ ਪਾਉਂਦਾ ਹੈ। ਫਾਸਟਫੂਡ ਖਾਣ ਨਾਲ ਸਾਡੀ ਸਰੀਰਕ ਅਤੇ ਮਾਨਸਿਕ ਸਿਹਤ ਦਿਨ-ਬ -ਦਿਨ ਘੱਟਦੀ ਜਾਂਦੀ ਹੈ। ਇਸ ਲਈ ਸਹੀ ਸਿਹਤਮੰਦ ਖੁਰਾਕ ਨੂੰ ਅਪਣਾਉਣਾ ਜ਼ਰੂਰੀ ਅਤੇ ਦਿਨ ਵਿਚ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ।