‘Mera Dil Ye Pukare Aaja’ fame viral Pakistani girl name Ayesha: ਅੱਜ ਦੇ ਸਮੇਂ ਵਿੱਚ ਜਦੋਂ ਵੀ ਆਪਣਾ ਇੰਸਟਾਗ੍ਰਾਮ ਖੋਲੋ ਤਾਂ ਜ਼ਿਆਦਾਤਰ ਰੀਲਾਂ ‘Mera Dil Ye Pukare Aaja’ ਗੀਤ 'ਤੇ ਹੀ ਦੇਖਣ ਨੂੰ ਮਿਲ ਰਹੀਆਂ ਹਨ। ਇਹ ਗੀਤ ਉਦੋਂ ਵਾਇਰਲ ਹੋਇਆ ਜਦੋਂ ਪਾਕਿਸਤਾਨੀ ਕੁੜੀ ਆਇਸ਼ਾ ਨੇ ਇਸ ਗੀਤ 'ਤੇ ਡਾਂਸ ਕੀਤਾ। ਉਨ੍ਹਾਂ ਦਾ ਡਾਂਸ ਲੋਕਾਂ ਨੂੰ ਇੰਨਾ ਪਸੰਦ ਆਇਆ ਕਿ ਉਨ੍ਹਾਂ ਨੇ ਵੀ ਇਸ ਗੀਤ 'ਤੇ ਰੀਲ ਬਣਾਉਣਾ ਸ਼ੁਰੂ ਕਰ ਦਿੱਤਾ।  


COMMERCIAL BREAK
SCROLL TO CONTINUE READING

ਇਸ ਦੌਰਾਨ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ‘Mera Dil Ye Pukare Aaja’ fame viral Pakistani girl ਜਿਸਦਾ ਨਾਮ Ayesha ਹੈ ਉਹ ਆਪਣੀ viral ਹਰੀ ਡਰੈਸ 3 ਲੱਖ 'ਚ ਬੇਚ ਰਹੀ ਹੈ।  


'ਮੇਰਾ ਦਿਲ ਯੇ ਪੁਕਾਰੇ ਆਜਾ' ਗੀਤ 'ਤੇ ਆਪਣੇ ਡਾਂਸ ਵੀਡੀਓ ਨਾਲ ਇੰਟਰਨੈੱਟ 'ਤੇ ਧੂਮ ਮਚਾਉਣ ਵਾਲੀ ਪਾਕਿਸਤਾਨੀ ਕੁੜੀ ਆਇਸ਼ਾ ਆਪਣੀ ਵਾਇਰਲ ਹੋਈ ਹਰੀ ਕੁਰਤੀ ਨੂੰ ਨਿਲਾਮ ਕਰ ਰਹੀ ਹੈ। 


ਆਇਸ਼ਾ ਵੱਲੋਂ ਇਸ ਡਰੈੱਸ ਦੀ ਕੀਮਤ 3 ਲੱਖ ਰੁਪਏ ਦੱਸੀ ਗਈ ਹੈ ਤੇ ਜੇਕਰ ਤੁਹਾਨੂੰ ਉਸ ਦੀ ਇਹ ਡਰੈਸ ਖਰੀਦਣੀ ਹੈ ਤਾਂ ਤੁਹਾਨੂੰ 3 ਲੱਖ ਰੁਪਏ ਖਰਚ ਕਰਨੇ ਪੈਣਗੇ। ਇਹ ਖ਼ਬਰ ਪੀਪਲ ਮੈਗਜ਼ੀਨ ਪਾਕਿਸਤਾਨ ਵੱਲੋਂ ਪ੍ਰਕਾਸ਼ਿਤ ਕੀਤੀ ਗਈ। 


ਦੱਸ ਦਈਏ ਕਿ ਆਇਸ਼ਾ ਨੇ ਇਹ ਪਹਿਰਾਵਾ ਆਪਣੇ ਦੋਸਤ ਦੇ ਵਿਆਹ ਦੇ ਇੱਕ ਸਮਾਰੋਹ ਵਿੱਚ ਪਾਇਆ ਸੀ ਅਤੇ ਲਤਾ ਮੰਗੇਸ਼ਕਰ ਦੇ ਗੀਤ 'ਮੇਰਾ ਦਿਲ ਯੇ ਪੁਕਾਰੇ' 'ਤੇ ਡਾਂਸ ਕੀਤਾ ਸੀ। ਇਹ ਵੀਡੀਓ ਰਾਤੋ ਰਾਤ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਦੱਸਣਯੋਗ ਹੈ ਕਿ ਇਹ ਗੀਤ 1954 'ਚ ਰਿਲੀਜ਼ ਹੋਈ ਫਿਲਮ 'ਨਾਗਿਨ' ਦਾ ਹੈ। 


ਹੋਰ ਪੜ੍ਹੋ: ਤਰਨਤਾਰਨ ਦੇ ਥਾਣਾ ਸਰਹਾਲੀ ਦੇ ਸਾਂਝ ਕੇਂਦਰ 'ਤੇ RPG ਹਮਲਾ, ਮਾਹੌਲ ਵਿਗਾੜਨ ਦੀ ਕੋਸ਼ਿਸ਼ !


ਗੌਰਤਲਬ ਹੈ ਕਿ ਅੱਜ ਦੇ ਸਮੇਂ ਵਿੱਚ ਪੁਰਾਣੇ ਗੀਤ ਹੀ ਵਾਇਰਲ ਹੋ ਰਹੇ ਹਨ ਅਤੇ ਲੋਕਾਂ ਵੱਲੋਂ ਅਜਿਹੇ ਪੁਰਾਣੇ ਗੀਤਾਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ।


ਹੋਰ ਪੜ੍ਹੋ: Tarn Taran RPG Attack News: ਜਿੱਥੇ RPG ਹਮਲਾ ਹੋਇਆ ਉੱਥੇ ਪਹਿਲਾਂ ਹੀ ਲਿਖਿਆ ਸੀ ਕਿ ਹਮਲਾ ਹੋ ਸਕਦਾ ਹੈ