Trending Photos
Punjab's Tarn Taran RPG Rocket Launcher Attack News: ਪੰਜਾਬ ਦੇ ਤਰਨਤਾਰਨ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਕਿ ਸਰਹਾਲੀ ਥਾਣੇ 'ਚ ਸਥਿਤ ਸਾਂਝ ਕੇਂਦਰ 'ਤੇ RPG ਹਮਲਾ ਕੀਤਾ ਗਿਆ। ਧਮਾਕੇ ਦੀ ਸੂਚਨਾ ਮਿਲਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਹੈ। ਇਸ ਧਮਾਕੇ ਦੇ ਕਰਕੇ ਸਾਂਝ ਕੇਂਦਰ ਦੇ ਸ਼ੀਸ਼ੇ ਬੁਰੀ ਤਰ੍ਹਾਂ ਟੁੱਟ ਗਏ।
ਮਿਲੀ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਇਹ ਹਮਲਾ ਰਾਕੇਟ ਲਾਂਚਰ ਰਾਹੀਂ ਕੀਤਾ ਗਿਆ ਹੈ। ਥਾਣਾ ਸਰਹਾਲੀ ਅੰਮ੍ਰਿਤਸਰ-ਬਠਿੰਡਾ ਕੌਮੀ ਸੜਕ ’ਤੇ ਸਥਿਤ ਹੈ ਅਤੇ ਇਸ ਹਮਲੇ ਤੋਂ ਬਾਅਦ ਪੁਲਿਸ ਅਤੇ ਫੋਰੈਂਸਿਕ ਦੀ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਏਜੰਸੀਆਂ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ।
ਇਸ ਦੌਰਾਨ ਜ਼ੀ ਨਿਊਜ਼ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਵਿੱਚ ਦਿਖਾਇਆ ਗਿਆ ਕਿ ਜਿੱਥੇ ਇਹ ਹਮਲਾ ਵਾਪਰਿਆ ਸੀ ਉੱਥੇ ਪਹਿਲਾਂ ਹੀ ਲਿਖਿਆ ਹੋਇਆ ਸੀ ਕਿ ਇੱਥੇ ਹਮਲਾ ਹੋ ਸਕਦਾ ਹੈ। ਤਰਨ ਤਾਰਨ ਵਿਖੇ ਜਾਰੀ ਕੀਤਾ ਗਿਆ ਹੁਕਮ ਸਾਂਝ ਕੇਂਦਰ ਦੀ ਕੰਧ 'ਤੇ ਲਗਾਇਆ ਗਿਆ ਸੀ ਜਿੱਥੇ ਲੱਗਿਆ ਗਿਆ ਸੀ ਕਿ ਸੁਰੱਖਿਆ ਦੇ ਸੰਬੰਧ ਵਿੱਚ ਇੰਪੁਟਸ ਆ ਰਹੀਆਂ ਹਨ ਕਿ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ਹੁਕਮ ਦੇ ਜਾਰੀ ਹੋਣ ਤੋਂ ਬਾਅਦ ਵੀ ਉੱਥੇ ਹੀ ਹਮਲਾ ਕੀਤਾ ਗਿਆ।
ਦੱਸਣਯੋਗ ਹੈ ਕਿ ਹਾਲੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਇਹ ਭਿਆਨਕ ਹਮਲਾ ਕਿਸ ਨੇ ਕੀਤਾ ਅਤੇ ਹਮਲਾਵਰ ਦਾ ਮਕਸਦ ਕੀ ਸੀ? ਇਸ ਦੌਰਾਨ ਹੁਣ ਤੱਕ ਕਿਸੇ ਨੇ ਵੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹੋਰ ਪੜ੍ਹੋ: Chandigarh ਚੰਡੀਗੜ੍ਹ ਅੰਬਾਲਾ ਨੈਸ਼ਨਲ ਹਾਈਵੇ 'ਤੇ ਟਰੱਕ ਨੂੰ ਲੱਗੀ ਭਿਆਨਕ ਅੱਗ, ਹਾਈਵੇ 'ਤੇ ਲੱਗਾ ਲੰਮਾ ਜਾਮ
ਦੱਸ ਦਈਏ ਕਿ ਇਸ ਹਮਲੇ ਵਿੱਚ ਹੁਣ ਤੱਕ ਕਿਸੇ ਦੇ ਜ਼ਖਮੀ ਜਾਂ ਜਾਨੀ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਹੈ। ਇਸ ਹਮਲੇ ਤੋਂ ਬਾਅਦ ਸਾਹਮਣੇ ਆਈਆਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਸੈਂਟਰ 'ਚ ਸ਼ੀਸ਼ਾ ਟੁੱਟ ਗਿਆ ਹੈ ਅਤੇ ਕੱਚ ਦੇ ਟੁਕੜੇ ਜ਼ਮੀਨ 'ਤੇ ਖਿੱਲਰੇ ਹੋਏ ਹਨ। ਇਸ ਦੇ ਨਾਲ ਹੀ ਸਾਂਝ ਕੇਂਦਰ ਦੇ ਅੰਦਰ ਸਾਮਾਨ ਖਿੱਲਰਿਆ ਪਿਆ ਹੈ। ਇਸ ਦੌਰਾਨ ਪੁਲਿਸ ਵੱਲੋਂ ਹਮਲਾਵਰ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।