Punjab Weather Updates News: ਪੰਜਾਬ ਵਿੱਚ ਪੋਹ ਦੇ ਮਹੀਨੇ ਵਿੱਚ ਧੁੰਦ ਅਤੇ ਠੰਢ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਮੌਸਮ ਵਿਭਾਗ ਵੱਲੋਂ 20 ਅਤੇ 21 ਦਸੰਬਰ ਨੂੰ ਪੰਜਾਬ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਵਿੱਚ ਲਗਾਤਾਰ ਮੌਸਮ ਦੇ ਅੰਦਰ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ।


COMMERCIAL BREAK
SCROLL TO CONTINUE READING

ਦਸੰਬਰ ਦਾ ਅੱਧੇ ਤੋਂ ਵੱਧ ਮਹੀਨਾ ਬੀਤ ਜਾਣ ਦੇ ਬਾਵਜੂਦ ਹਾਲੇ ਵੀ ਕੜਾਕੇ ਦੀ ਠੰਢ ਫਿਲਹਾਲ ਨਹੀਂ ਪੈ ਰਹੀ ਜਿਸ ਕਰਕੇ ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ ਮੌਸਮ ਵਿੱਚ ਇਹ ਤਬਦੀਲੀਆਂ ਹੋਣ ਕਰਕੇ ਵੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿੱਚ ਕਾਫੀ ਬਦਲਾਅ ਆ ਗਈਆਂ ਹਨ। ਜੇ ਵੱਧ ਤੋਂ ਵੱਧ ਦੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਲਗਭਗ 20 ਡਿਗਰੀ ਦੇ ਨੇੜੇ ਚੱਲ ਰਿਹਾ ਹੈ।


ਜਦੋਂ ਕਿ ਘੱਟ ਤੋਂ ਘੱਟ ਪਾਰਾ 7 ਡਿਗਰੀ ਦੇ ਨੇੜੇ ਚੱਲ ਰਿਹਾ ਹੈ। ਜਦੋਂਕਿ ਪਿਛਲੇ ਸਾਲ ਇਸ ਤੋਂ ਘੱਟ ਸੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਦੀ ਮੁਖੀ ਨੇ ਦੱਸਿਆ ਹੈ ਕਿ ਮੌਸਮ ਵਿੱਚ ਉਤਰਾਅ-ਚੜ੍ਹਾਅ ਨੂੰ ਵੇਖਣ ਨੂੰ ਮਿਲ ਰਿਹਾ ਹੈ ਪਰ ਆਈ ਐਮਡੀ ਵੱਲੋਂ ਲਗਾਤਾਰ ਬੀਤੇ ਕੁਝ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਦੇ ਮੱਦੇਨਜ਼ਰ 20 ਅਤੇ 21 ਦਸੰਬਰ ਨੂੰ ਮੁੜ ਤੋਂ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਵੀ ਸਲਾਹ ਦਿੱਤੀ ਹੈ ਕਿ ਉਹ ਜ਼ਰੂਰ ਧੁੰਦ ਤੋਂ ਆਪਣਾ ਬਚਾਅ ਰੱਖਣ।


ਮੌਸਮ ਵਿਭਾਗ ਦੀ ਪੇਸ਼ੀਨਗੋਈ ਅਨੁਸਾਰ ਅਗਲੇ ਤਿੰਨ ਦਿਨਾਂ ਦੌਰਾਨ ਘੱਟੋ-ਘੱਟ ਤਾਪਮਾਨ ਵਿੱਚ ਕਰੀਬ ਦੋ ਡਿਗਰੀ ਸੈਲਸੀਅਸ ਦੀ ਕਮੀ ਆ ਸਕਦੀ ਹੈ ਜਿਸ ਨਾਲ ਠੰਢ ਹੋਣ ਵਧ ਦੇ ਆਸਾਰ ਹਨ। 22 ਦਸੰਬਰ ਨੂੰ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ ਜਿਸ ਦਾ ਅਸਰ ਪੰਜਾਬ ਉਪਰ ਵੀ ਪਵੇਗਾ।


ਇਸ ਕਾਰਨ 23 ਦਸੰਬਰ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਜਦਕਿ ਇਸ ਤੋਂ ਬਾਅਦ ਮੌਸਮ ਸਾਫ਼ ਹੋ ਜਾਵੇਗਾ। ਗੁਰਦਾਸਪੁਰ ਵਿੱਚ ਜਿੱਥੇ ਘੱਟੋ-ਘੱਟ ਤਾਪਮਾਨ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਉੱਥੇ ਅੰਮ੍ਰਿਤਸਰ ਵਿੱਚ 5.6 ਡਿਗਰੀ ਸੈਲਸੀਅਸ ਰਿਹਾ।


ਇਹ ਵੀ ਪੜ੍ਹੋ : Ludhiana News: ਹਿਮਾਚਲ ਦੀ ਲੜਕੀ ਨੂੰ ਭਜਾਉਣ 'ਤੇ ਗ੍ਰਿਫਤਾਰੀ ਵਾਰੰਟ ਲੈ ਕੇ ਲੁਧਿਆਣਾ ਪੁੱਜੀ ਹਿਮਾਚਲ ਪੁਲਿਸ


ਫ਼ਿਰੋਜ਼ਪੁਰ, ਮੋਗਾ, ਬਠਿੰਡਾ, ਫ਼ਰੀਦਕੋਟ,  ਪਟਿਆਲਾ, ਪਠਾਨਕੋਟ, ਰੋਪੜ ਤੇ ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਵਿਚਾਲੇ ਰਿਹਾ ਜਦਕਿ ਲੁਧਿਆਣੇ ਵਿੱਚ ਘੱਟੋ-ਘੱਟ ਤਾਪਮਾਨ 7.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਧਰ ਵੱਧ ਤੋਂ ਵੱਧ ਤਾਪਮਾਨ ਕਈ ਜ਼ਿਲ੍ਹਿਆਂ ਵਿੱਚ 21 ਤੋਂ 22 ਡਿਗਰੀ ਸੈਲਸੀਅਸ ਦੇ ਦਰਮਿਆਨ ਰਿਹਾ।


ਇਹ ਵੀ ਪੜ੍ਹੋ : Crime News: ਫ਼ਰੀਦਕੋਟ ਜੇਲ੍ਹ 'ਚ ਦੋ ਕੈਦੀ ਆਪਸ 'ਚ ਭਿੜੇ, ਇੱਕ ਹਵਾਲਾਤੀ ਦੇ ਲੱਗੀ ਸੱਟ