ਫੌਜਾ ਸਿੰਘ ਸਰਾਰੀ ਦੀ ਆਵੇਗੀ ਵਾਰੀ ? ਕੈਬਨਿਟ ਵਿਚੋਂ ਜਾ ਸਕਦੀ ਹੈ ਕੁਰਸੀ, ਪਾਰਟੀ ਨੂੰ ਨੋਟਿਸ ਦੇ ਜਵਾਬ ਦਾ ਇੰਤਜ਼ਾਰ
ਪੰਜਾਬ ਵਿਚ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਤੋਂ ਬਾਅਦ ਹੁਣ ਫੌਜਾ ਸਿੰਘ ਸਰਾਰੀ ਦੀ ਕੁਰਸੀ ਜਾ ਸਕਦੀ ਹੈ। ਉਹਨਾਂ ਨੂੰ ਕੈਬਨਿਟ ਵਿਚੋਂ ਬਾਹਰ ਕੱਢਿਆ ਜਾ ਸਕਦਾ ਹੈ। ਪਾਰਟੀ ਨੂੰ ਉਹਨਾਂ ਦੇ ਜਵਾਬ ਦਾ ਇੰਤਜ਼ਾਰ ਹੈ।
ਚੰਡੀਗੜ: ਪੰਜਾਬ ਕੈਬਨਿਟ ਦੇ ਵਿਚ ਇਕ ਵੱਡਾ ਭੂਚਾਲ ਆਉਣ ਵਾਲਾ ਹੈ। ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ 'ਤੇ ਬਰਖ਼ਾਸਤਗੀ ਦੀ ਤਲਵਾਰ ਲਟਕ ਰਹੀ ਹੈ।ਚਰਚਾਵਾਂ ਚੱਲ ਰਹੀਆਂ ਹਨ ਕਿ ਜਲਦੀ ਹੀ ਪੰਜਾਬ ਕੈਬਨਿਟ ਦੇ ਵਿਚੋਂ ਫੌਜਾ ਸਿੰਘ ਸਰਾਰੀ ਦੀ ਛੁੱਟੀ ਹੋ ਸਕਦੀ ਹੈ। ਲੰਘੇ ਦਿਨੀਂ ਫੌਜਾ ਸਿੰਘ ਸਰਾਰੀ ਕਾਰਨ ਦੱਸੋ ਨੋਟਿਸ ਜਾਰੀ ਹੋਇਆ ਸੀ।ਕਿਉਂਕਿ ਸਰਾਰੀ ਦੀ ਵਾਇਰਲ ਆਡੀਓ ਨੂੰ ਲੈ ਕੇ ਵਿਰੋਧੀ ਧਿਰਾਂ ਲਗਾਤਾਰ ਸਵਾਲ ਚੁੱਕ ਰਹੀਆਂ ਹਨ ਅਤੇ ਪਾਰਟੀ ਦਾ ਅਕਸ ਖਰਾਬ ਹੋ ਰਿਹਾ ਹੈ।
ਫੌਜਾ ਸਿੰਘ ਸਰਾਰੀ ਦੇ ਓ. ਐਸ. ਡੀ. ਨੇ ਹੀ ਵਾਇਰਲ ਕੀਤੀ ਆਡੀਓ
ਆਮ ਆਦਮੀ ਪਾਰਟੀ ਫੌਜਾ ਸਿੰਘ ਸਰਾਰੀ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਵਿਵਾਦਾਂ ਵਿਚ ਘਿਰ ਗਈ।ਫੌਜਾ ਸਿੰਘ ਸਰਾਰੀ ਦੇ ਖੁਦ ਦੇ ਹੀ ਓ. ਐਸ. ਡੀ. ਤਰਸੇਮ ਕਪੂਰ ਵੱਲੋਂ ਹੀ ਆਡੀਓ ਵਾਇਰਲ ਕੀਤੀ ਗਈ ਸੀ।ਜਿਸ ਆਡੀਓ ਕਲਿਪ ਵਿਚ ਭ੍ਰਿਸ਼ਟਾਚਾਰ ਦੀ ਪਲੈਨਿੰਗ ਕੀਤੀ ਜਾ ਰਹੀ ਸੀ। ਜਿਸ ਵਿਚ ਸਰਾਰੀ ਪੈਸਿਆਂ ਦੀ ਵਸੂਲੀ ਕਰਨ ਲਈ ਗੱਲ ਕਰ ਰਹੇ ਸਨ।ਹਾਲਾਂਕਿ ਇਸ ਵੀਡੀਓ ਦੀ ਜਾਂਚ ਹੋ ਰਹੀ ਹੈ ਕਿ ਫੌਜਾ ਸਿੰਘ ਸਰਾਰੀ ਨੂੰ ਦਰਕਿਨਾਰ ਕਰ ਚੁੱਕੇ ਹਨ।ਪਾਰਟੀ ਨੇ ਨੋਟਿਸ ਜਾਰੀ ਕੀਤਾ ਹੈ ਅਤੇ ਹੁਣ ਫੌਜਾ ਸਿੰਘ ਸਰਾਰੀ ਦੇ ਜਵਾਬ ਦਾ ਇੰਤਜ਼ਾਰ ਹੈ। ਜੇਕਰ ਫੌਜਾ ਸਿੰਘ ਦੋਸ਼ੀ ਪਾਏ ਜਾਂਦੇ ਹਨ ਤਾਂ ਕੈਬਨਿਟ ਉਹਨਾਂ ਨੂੰ ਬਰਖ਼ਾਸਤ ਕੀਤਾ ਜਾ ਸਕਦਾ ਹੈ।
ਓ. ਐਸ. ਡੀ. ਨੇ ਕਿਉਂ ਵਾਇਰਲ ਕੀਤੀ ਕਲਿੱਪ
ਦਰਅਸਲ ਫੌਜਾ ਸਿੰਘ ਸਰਾਰੀ ਅਤੇ ਉਹਨਾਂ ਦੇ ਓ. ਐਸ. ਡੀ. ਵਿਚਾਲੇ ਕੁਝ ਮੱਤਭੇਦ ਚੱਲ ਰਹੇ ਸਨ।ਤਰਸੇਮ ਕਪੂਰ ਮੰਤਰੀ ਸਰਾਰੀ ਨਾਲ ਇਸ ਗੱਲ ਤੋਂ ਨਾਰਾਜ਼ ਸਨ ਕਿ ਉਹਨਾਂ ਨੇ ਤਰਸੇਮ ਦੇ ਰਿਸ਼ਤੇਦਾਰ ਨੂੰ ਪੁਲਿਸ ਕੇਸ ਤੋਂ ਨਹੀਂ ਬਚਾਇਆ।ਤਰਸੇਮ ਕਪੂਰ ਨੇ ਮੰਤਰੀ ਖਿਲਾਫ਼ ਮੋਰਚਾ ਖੋਲਦਿਆਂ ਕਿਹਾ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ।ਉਸ ਖਿਲਾਫ਼ ਭ੍ਰਿਸ਼ਟਾਚਾਰ ਦੇ ਸਾਰੇ ਸਬੂਤ ਉਹਨਾਂ ਦੇ ਕੋਲ ਹਨ।
ਮੁੱਖ ਮੰਤਰੀ ਭਗਵੰਤ ਮਾਨ ਦੇ ਫ਼ੈਸਲੇ ਦਾ ਇੰਤਜ਼ਾਰ
ਫੌਜਾ ਸਿੰਘ ਸਰਾਰੀ ਦੀ ਕੈਬਨਿਟ ਵਿਚ ਕੁਰਸੀ ਬਣੀ ਰਹੇਗੀ ਜਾਂ ਨਹੀਂ ਇਸਦਾ ਫ਼ੈਸਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਵਿਚ ਹੈ। ਉਧਰ ਹਿਮਾਚਲ ਅਤੇ ਗੁਜਰਾਤ ਵਿਚ ਵਿਧਾਨ ਸਭਾ ਚੋਣਾਂ ਨੇੜੇ ਹਨ ਅਤੇ ‘ਆਪ’ ਦੋਵਾਂ ਰਾਜਾਂ ਵਿੱਚ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਪਾਰਟੀ ਕਿਸੇ ਵੀ ਕੀਮਤ 'ਤੇ ਪਾਰਟੀ ਦਾ ਅਕਸ ਖਰਾਬ ਕਰਨ ਵਾਲੇ ਨੂੰ ਬਖਸ਼ੇਗੀ ਨਹੀਂ। ਪਾਰਟੀ ਦਾ ਅਕਸ ਬਰਕਰਾਰ ਰੱਖਣ ਲਈ ਪਾਰਟੀ ਵੱਡਾ ਫ਼ੈਸਲਾ ਲੈ ਸਕਦੀ ਹੈ।
WATCH LIVE TV