`ਜੇਕਰ ਨੌਕਰੀ ’ਚ ਘਾਟਾ ਤਾਂ ਹੋਰ ਕੰਮਕਾਰ ਕਰ ਲਓ` ਮੰਤਰੀ ਗਗਨ ਅਨਮੋਲ ਮਾਨ ਦੀ ਸਰਕਾਰੀ ਕਰਮਚਾਰੀਆਂ ਨੂੰ ਸਲਾਹ
ਮੰਤਰੀ ਗਗਨ ਅਨਮੋਲ ਮਾਨ ਨੇ ਪਿਛਲੀਆਂ ਅਕਾਲੀ ਅਤੇ ਕਾਂਗਰਸੀ ਸਰਕਾਰਾਂ ਦੇ ਉਲੇਖ ਕਰਦਿਆਂ ਕਿਹਾ ਕਿ ਇਹ ਪਹਿਲਾ ਵਾਂਗ ਪੈਸੇ ਲੈ ਦੇਕੇ ਸਮਝੌਤਾ ਨਹੀਂ ਹੋਵੇਗਾ। ਲੋਕਾਂ ਵਲੋਂ ਦਿੱਤੇ ਜਾ ਰਹੇ ਟੈਕਸ ਦੇ ਇੱਕ-ਇੱਕ ਰੁਪਏ ਦਾ ਹਿਸਾਬ ਕੀਤਾ ਜਾਵੇਗਾ।
Corruption in Road construction: ਆਮ ਆਦਮੀ ਪਾਰਟੀ ਦੀ MLA ਅਨਮੋਲ ਗਗਨ ਮਾਨ ਨੇ ਸੜਕ ਨਿਰਮਾਣ ਮਾਮਲੇ ’ਚ ਲੋਕ ਨਿਰਮਾਣ ਵਿਭਾਗ (PWD) ਦੇ ਅਫ਼ਸਰਾਂ ਦੀ ਕਲਾਸ ਲਗਾਈ।
ਦਰਅਸਲ ਵਿਧਾਇਕਾ ਦੇ ਹਲਕਾ ਖਰੜ ’ਚ ਠੇਕੇਦਾਰ ਅਤੇ ਵਿਭਾਗ ਦੇ ਅਫ਼ਸਰਾਂ ਦੀ ਮਿਲੀ ਭੁਗਤ ਨਾਲ ਘਟੀਆ ਪੱਧਰ ਦੀ ਸੜਕ ਦਾ ਨਿਰਮਾਣ ਕੀਤਾ ਜਾ ਰਿਹਾ ਸੀ। ਪਿੰਡ ਦੇ ਲੋਕਾਂ ਵਲੋਂ ਲਗਾਤਾਰ ਕੀਤੀ ਜਾ ਰਹੀ ਸ਼ਿਕਾਇਤ ’ਤੇ ਅਨਮੋਲ ਗਗਨ ਮਾਨ ਮੌਕੇ ’ਤੇ ਪਹੁੰਚ ਗਈ।
ਇਸ ਮੌਕੇ ਉਨ੍ਹਾਂ ਪਿਛਲੀ ਅਕਾਲੀ ਅਤੇ ਕਾਂਗਰਸੀ ਸਰਕਾਰਾਂ ਦੇ ਉਲੇਖ ਕਰਦਿਆਂ ਕਿਹਾ ਕਿ ਇਹ ਪਹਿਲੀਆਂ ਸਰਕਾਰਾਂ ਵਾਂਗ ਪੈਸੇ ਲੈ ਦੇਕੇ ਸਮਝੌਤਾ ਨਹੀਂ ਹੋਵੇਗਾ। ਲੋਕਾਂ ਵਲੋਂ ਦਿੱਤੇ ਜਾ ਰਹੇ ਟੈਕਸ ਦੇ ਇੱਕ-ਇੱਕ ਰੁਪਏ ਦਾ ਹਿਸਾਬ ਕੀਤਾ ਜਾਵੇਗਾ।
ਵਿਧਾਇਕਾ ਨੇ ਮੌਕੇ ’ਤੇ ਮੌਜੂਦ ਅਫ਼ਸਰਾਂ ਦੀ ਕਲਾਸ ਲਗਾਉਂਦਿਆ ਕਿਹਾ ਕਿ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ। ਉਨ੍ਹਾਂ ਕਿਹਾ ਕਿ ਲੋਕਾਂ ਨੇ ਗਾਲ੍ਹਾਂ ਵਿਧਾਇਕ ਨੂੰ ਕੱਢਣੀਆਂ ਹਨ। ਕਿ ਭਾਵੇਂ ਸਰਕਾਰ ਬਦਲ ਗਈ ਹੈ ਪਰ ਕੰਮ ਪਹਿਲਾਂ ਵਾਲੇ ਹੀ ਹੋਈ ਜਾਂਦੇ ਹਨ। ਇਸ ਮੌਕੇ ਵੱਡੀ ਗਿਣਤੀ ’ਚ ਪਿੰਡ ਦੇ ਲੋਕ ਅਤੇ ਵਿਭਾਗ ਦੇ ਅਫ਼ਸਰ ਮੌਜੂਦ ਸਨ।
ਉਨ੍ਹਾਂ ਕਿਹਾ ਕਿ ਮੈਂ 6 ਮਹੀਨੇ ਕਿਸੇ ਵੀ ਅਫ਼ਸਰ ਨੂੰ ਕੁਝ ਨਹੀਂ ਕਿਹਾ ਅਤੇ ਉਨ੍ਹਾਂ ਨੂੰ ਕੰਮ ਕਰਨ ਦਾ ਪੂਰਾ ਮੌਕਾ ਦਿੱਤਾ। ਵਿਭਾਗ ਦੇ ਕਿਸੇ ਵੀ ਅਫ਼ਸਰ ਦੀ ਕਾਰਗੁਜ਼ਾਰੀ ’ਤੇ ਸਵਾਲ ਨਹੀਂ ਉਠਾਇਆ, ਇਸ ਦੇ ਬਾਵਜੂਦ ਕੋਈ ਤਬਦੀਲੀ ਨਹੀਂ ਆਈ।
ਵਿਧਾਇਕ ਗਗਨ ਅਨਮੋਲ ਮਾਨ ਨੇ ਸਰਕਾਰੀ ਅਫ਼ਸਰਾ ਨੂੰ ਝਾੜ ਪਾਉਂਦਿਆ ਸਖ਼ਤੀ ਨਾਲ ਕਿਹਾ ਕਿ ਜੇਕਰ ਤੁਹਾਨੂੰ ਨੌਕਰੀ ’ਚ ਘਾਟਾ ਪੈ ਰਿਹਾ ਤਾਂ ਛੱਡ ਕੇ ਕੋਈ ਹੋਰ ਕੰਮਕਾਰ ਕਰ ਸਕਦੇ ਹੋ। ਕਿਉਂਕਿ ਹੁਣ ਲੋਕਾਂ ਦੀ ਸੁਣਵਾਈ ਹੋਵੇਗੀ ਤੇ ਕਿਸੇ ਪ੍ਰਕਾਰ ਦੀ ਬੇਈਮਾਨੀ ਜਾਂ ਰਿਸ਼ਵਤਖੋਰੀ ਨਹੀਂ ਚਲੇਗੀ।
ਵੇਖੋ, ਪੂਰੀ ਵੀਡੀਓ ਕਿਵੇਂ ਮੰਤਰੀ ਅਨਮੋਲ ਗਗਨ ਮਾਨ ਨੇ ਸਰਕਾਰੀ ਅਫ਼ਸਰਾਂ ਨੂੰ ਪਾਈ ਝਾੜ