Punjab News: ਬੱਚੇ ਨੂੰ ਜਨਮ ਦੇਣ ਪਿੱਛੋਂ ਹਸਪਤਾਲ `ਚੋਂ ਫ਼ਰਾਰ ਹੋਈ ਨਾਬਾਲਿਗਾ ਪਿਤਾ ਸਮੇਤ ਪਰਤੀ, ਪੁਲਿਸ ਨੇ ਹਿਰਾਸਤ `ਚ ਲਿਆ
ਫਗਵਾੜਾ ਸ਼ਹਿਰ `ਚ ਹਾਲ ਹੀ `ਚ ਬੱਚੇ ਨੂੰ ਜਨਮ ਦੇਣ ਵਾਲੀ ਨਾਬਾਲਿਗਾ ਹਸਪਤਾਲ `ਚੋਂ ਫਰਾਰ ਹੋਣ ਮਗਰੋਂ ਮੁੜ ਅਚਾਨਕ ਹਸਪਤਾਲ ਪੁੱਜ ਗਈ। ਇਸ ਤੋਂ ਬਾਅਦ ਪੁਲਿਸ ਨੇ ਨਾਬਾਲਿਗਾ ਤੇ ਉਸ ਦੇ ਪਿਤਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਦੋਵੇਂ ਦੇ ਭੱਜਣ ਨਾਲ ਹਸਪਤਾਲ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਵਿੱਚ ਹੜਕੰਪ ਮਚ ਗਿਆ ਸੀ। ਪੁਲਿਸ ਇਸ ਮਾਮਲੇ `ਚ ਅਣਪਛਾਤੇ
Punjab News: ਫਗਵਾੜਾ ਸ਼ਹਿਰ 'ਚ ਹਾਲ ਹੀ 'ਚ ਬੱਚੇ ਨੂੰ ਜਨਮ ਦੇਣ ਵਾਲੀ ਨਾਬਾਲਿਗਾ ਹਸਪਤਾਲ 'ਚੋਂ ਫਰਾਰ ਹੋਣ ਮਗਰੋਂ ਮੁੜ ਅਚਾਨਕ ਹਸਪਤਾਲ ਪੁੱਜ ਗਈ। ਇਸ ਤੋਂ ਬਾਅਦ ਪੁਲਿਸ ਨੇ ਨਾਬਾਲਿਗਾ ਤੇ ਉਸ ਦੇ ਪਿਤਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਦੋਵੇਂ ਦੇ ਭੱਜਣ ਨਾਲ ਹਸਪਤਾਲ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਵਿੱਚ ਹੜਕੰਪ ਮਚ ਗਿਆ ਸੀ।
ਪੁਲਿਸ ਇਸ ਮਾਮਲੇ 'ਚ ਅਣਪਛਾਤੇ ਖਿਲਾਫ ਜਬਰ ਜਨਾਹ ਦਾ ਮਾਮਲਾ ਦਰਜ ਕਰਕੇ ਜਾਂਚ ਕਰ ਰਹੀ ਸੀ ਤੇ ਹੁਣ ਇਸ ਨਵੀਂ ਘਟਨਾ ਨੇ ਮਾਮਲੇ ਦਾ ਰੁਖ ਹੀ ਬਦਲ ਦਿੱਤਾ ਹੈ। ਥਾਣਾ ਸਦਰ ਦੀ ਐਸਐਚਓ ਊਸ਼ਾ ਰਾਣੀ ਨੇ ਦੱਸਿਆ ਕਿ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ 26 ਮਈ ਨੂੰ ਨਾਬਾਲਗ ਲੜਕੀ ਨੇ 5.5 ਮਹੀਨਿਆਂ ਦੀ ਗਰਭ ਅਵਸਥਾ ਤੋਂ ਬਾਅਦ ਇੱਕ ਲੜਕੇ ਨੂੰ ਜਨਮ ਦਿੱਤਾ, ਜਿਸ ਦਾ ਵਜ਼ਨ ਸਿਰਫ਼ 900 ਗ੍ਰਾਮ ਸੀ। ਜੱਚਾ-ਬੱਚਾ ਦੋਵਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ, ਜਿਸ ਕਾਰਨ ਦੋਵਾਂ ਨੂੰ ਦੇਖਭਾਲ ਲਈ ਅੰਮ੍ਰਿਤਸਰ ਦੇ ਬੀਬੀ ਨਾਨਕੀ ਮਦਰ ਐਂਡ ਚਾਈਲਡ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਸੀ।
ਫਗਵਾੜਾ ਪੁਲਿਸ ਨਾਬਾਲਿਗਾ ਤੋਂ ਪੁੱਛਗਿੱਛ ਕਰ ਰਹੀ ਸੀ ਪਰ ਉਸ ਨੇ ਕੁਝ ਨਹੀਂ ਦੱਸਿਆ। 1 ਜੂਨ ਨੂੰ ਉਹ ਅਤੇ ਉਸਦੇ ਪਿਤਾ ਅਚਾਨਕ ਹਸਪਤਾਲ ਤੋਂ ਚਲੇ ਗਏ। ਹਸਪਤਾਲ ਪ੍ਰਸ਼ਾਸਨ ਨੇ ਇਸ ਸਬੰਧੀ ਫਗਵਾੜਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ। ਦੋਵੇਂ ਦੁਬਾਰਾ ਹਸਪਤਾਲ ਪਹੁੰਚੇ। ਇਸ ਤੋਂ ਬਾਅਦ ਫਗਵਾੜਾ ਪੁਲਿਸ ਦੋਵਾਂ ਨੂੰ ਹਿਰਾਸਤ 'ਚ ਲੈ ਕੇ ਫਗਵਾੜਾ ਲੈ ਗਈ।
ਇਹ ਵੀ ਪੜ੍ਹੋ : Punjab News: ਬੀਬੀ ਜਗੀਰ ਕੌਰ ਨੇ 'ਸ਼੍ਰੋਮਣੀ ਅਕਾਲੀ ਪੰਥ' ਬਣਾਉਣ ਦਾ ਕੀਤਾ ਐਲਾਨ, ਸੰਗਤਾਂ ਨੇ ਵੀ ਭਰੀ ਹਾਮੀ
ਹੁਣ ਨਵਜੰਮੇ ਬੱਚੇ ਦੀ ਦੇਖਭਾਲ ਕਰਨਾ ਹਸਪਤਾਲ ਪ੍ਰਸ਼ਾਸਨ ਦੀ ਵੱਡੀ ਜ਼ਿੰਮੇਵਾਰੀ ਹੈ। ਬੱਚੇ ਨੂੰ ਬਾਲ ਵਿਭਾਗ ਵਿੱਚ ਰੱਖ ਕੇ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਬੱਚੇ ਦਾ ਭਾਰ ਅੱਠ ਸੌ ਗ੍ਰਾਮ ਹੈ। ਸੱਤ ਦਿਨਾਂ ਦੇ ਇਲਾਜ ਤੋਂ ਬਾਅਦ ਹਾਲਤ ਵਿੱਚ ਕੁਝ ਸੁਧਾਰ ਹੋਇਆ ਹੈ ਪਰ ਉਹ ਪੂਰੀ ਤਰ੍ਹਾਂ ਖ਼ਤਰੇ ਤੋਂ ਬਾਹਰ ਨਹੀਂ ਹੈ। ਨਵਜੰਮੇ ਬੱਚੇ ਦੇ ਖੂਨ ਵਿੱਚ ਇਨਫੈਕਸ਼ਨ ਵਧ ਰਹੀ ਹੈ। ਪੁਲਿਸ ਵੱਲੋਂ ਲੜਕੀ ਅਤੇ ਬੱਚੀ ਦਾ ਡੀਐਨਏ ਟੈਸਟ ਕਰਵਾਉਣ ਦੀ ਗੱਲ ਕਹੀ ਜਾ ਰਹੀ ਹੈ। ਨਾਬਾਲਿਗਾ ਦੀ ਮਾਂ ਵੀ ਦੋ ਸਾਲ ਪਹਿਲਾਂ ਘਰ ਛੱਡ ਕੇ ਜਾ ਚੁੱਕੀ ਹੈ।
ਇਹ ਵੀ ਪੜ੍ਹੋ : Punjab Schools Holidays: ਛੁੱਟੀਆਂ ਦੇ ਬਾਵਜੂਦ ਇੱਕ ਦਿਨ ਲਈ ਖੁੱਲ੍ਹਣਗੇ ਪੰਜਾਬ ਦੇ ਸਰਕਾਰੀ ਸਕੂਲ, ਜਾਣੋ ਕਾਰਨ