Nagpur Minor Girl Gave Birth News: ਨਾਗਪੁਰ ਤੋਂ ਇੱਕ ਬੇਹੱਦ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ 15 ਸਾਲ ਦੀ ਨਾਬਾਲਿਗ ਲੜਕੀ (Nagpur Minor Girl Gave Birth) ਨੇ ਖ਼ੁਦ ਯੂ-ਟਿਊਬ 'ਤੇ ਵੀਡੀਓ ਦੇਖ ਕੇ ਘਰ 'ਚ ਬੱਚੇ ਨੂੰ ਜਨਮ ਦਿੱਤਾ ਹੈ। ਇਨ੍ਹਾਂ ਹੀ ਨਹੀਂ ਬੱਚਾ ਪੈਦਾ ਹੁੰਦੇ ਹੀ ਲੜਕੀ ਨੇ ਨਵਜੰਮੇ ਬੱਚੇ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਫਿਰ ਡੱਬੇ ਵਿੱਚ ਛੁਪਾ ਦਿੱਤਾ। 


COMMERCIAL BREAK
SCROLL TO CONTINUE READING

ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਨਾਬਾਲਿਗ ਲੜਕੀ ਦੀ ਮਾਂ ਘਰ ਪਹੁੰਚੀ ਅਤੇ ਲੜਕੀ ਦੀ ਹਾਲਤ ਵਿਗੜੀ ਦੇਖ ਉਸ ਨੂੰ (Minor gave birth)ਹਸਪਤਾਲ ਲੈ ਕੇ ਗਈ। ਦੂਜੇ ਪਾਸੇ ਨਵਜੰਮੇ ਬੱਚੇ ਦੀ ਲਾਸ਼ ਨੂੰ ਵੀ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।


ਇਹ ਵੀ ਪੜ੍ਹੋ: Karan Aujla Wedding: ਪੰਜਾਬੀ ਗਾਇਕ ਕਰਨ ਔਜਲਾ ਨੇ ਗਰਲਫਰੈਂਡ ਪਲਕ ਨਾਲ ਕਰਵਾਇਆ ਵਿਆਹ, ਤਸਵੀਰਾਂ ਵਾਇਰਲ

ਦੱਸਿਆ ਜਾ ਰਿਹਾ ਹੈ ਕਿ ਨਾਬਾਲਿਗ ਦੀ ਹਾਲਤ ਹਾਲੇ ਵੀ ਖ਼ਰਾਬ ਹੈ। ਲੜਕੀ ਦਾ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਡਾਕਟਰਾਂ ਨੇ ਦੱਸਿਆ ਕਿ ਜਣੇਪੇ ਤੋਂ ਬਾਅਦ ਜ਼ਿਆਦਾ ਖੂਨ ਵਹਿਣ ਕਾਰਨ ਨਾਬਾਲਿਗ ਦੀ ਹਾਲਤ (Minor gave birth)ਗੰਭੀਰ ਬਣੀ ਹੋਈ ਹੈ। ਘਟਨਾ ਨਾਗਪੁਰ ਸ਼ਹਿਰ ਦੇ ਅੰਬਾਝਰੀ ਥਾਣਾ ਖੇਤਰ ਦੀ ਹੈ। ਜਦੋਂ ਪੀੜਤਾ ਦੀ ਮਾਂ ਕੰਮ 'ਤੇ ਗਈ ਤਾਂ ਨਾਬਾਲਿਗ ਨੇ ਬੱਚੇ ਨੂੰ ਜਨਮ ਦੇਣ ਲਈ ਯੂਟਿਊਬ 'ਤੇ ਵੀਡੀਓ ਦੇਖੀ ਅਤੇ ਖ਼ੁਦ ਬੱਚੇ ਨੂੰ ਜਨਮ ਦਿੱਤਾ।


ਜਾਣੋ ਪੂਰਾ ਮਾਮਲਾ (Nagpur Minor Girl Gave Birth)
ਪੁਲਿਸ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਬਾਲਿਗ ਲੜਕੀ ਦੀ ਮੁਲਾਕਾਤ (Minor gave birth)ਸੋਸ਼ਲ ਮੀਡੀਆ ਰਾਹੀਂ ਇੱਕ ਨੌਜਵਾਨ ਨਾਲ ਹੋਈ ਸੀ ਜਿਸ ਤੋਂ ਬਾਅਦ ਦੋਹਾਂ ਵਿਚਕਾਰ ਜਾਣ-ਪਛਾਣ ਹੋ ਗਈ। ਨੌਜਵਾਨ ਨੇ ਲੜਕੀ ਨਾਲ ਸਰੀਰਿਕ ਸੰਬੰਧ ਬਣਾਏ ਸੀ ਜਿਸ ਤੋਂ ਬਾਅਦ  (Minor gave birth)ਲੜਕੀ ਗਰਭਵਤੀ ਹੋ ਗਈ। ਉਸ ਨੇ ਆਪਣੀ ਮਾਂ ਨੂੰ ਬੀਮਾਰ ਹੋਣ ਦੀ ਗੱਲ ਕਹਿ ਕੇ ਗਰਭਵਤੀ ਹੋਣ ਦੀ ਗੱਲ ਨਾ ਦੱਸੀ।


ਇਹ ਵੀ ਪੜ੍ਹੋ: ਬਰਤਾਨੀਆ ਦੀ ਪਹਿਲੀ ਮਹਿਲਾ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੂੰ ਮਿਲੀ ਧਮਕੀ, ਈਮੇਲ 'ਚ ਲਿਖਿਆ ਇਹ ...

ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਨਾਬਾਲਿਗ ਲੜਕੀ ਖਿਲਾਫ਼ ਆਈਪੀਸੀ ਅਤੇ ਪ੍ਰੋਟੈਕਸ਼ਨ ਆਫ਼ ਚਿਲਡਰਨ ਫਰਾਮ ਸੈਕਸੁਅਲ ਆਫੈਂਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੋਸਟਮਾਰਟਮ ਦੀ  (Minor gave birth)ਰਿਪੋਰਟ ਆਉਣ ਤੋਂ ਬਾਅਦ ਨਾਬਾਲਿਗ ਲੜਕੀ 'ਤੇ ਕਤਲ ਦਾ ਆਰੋਪ ਲਗਾਇਆ ਜਾਵੇਗਾ। ਫਿਲਹਾਲ ਪੁਲਿਸ ਵੱਲੋਂ ਅਗਲੇਰੀ ਜਾਂਚ ਜਾਰੀ ਹੈ।