ਅਮਰੀਕਾ `ਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ, ਪਿਤਾ ਤੋਂ ਮੰਗੀ ਸੀ 1200 ਡਾਲਰ ਦੀ ਫਿਰੌਤੀ
Missing Indian student: ਅਮਰੀਕਾ ਵਿੱਚ ਰਹਿ ਰਿਹਾ ਇੱਕ ਭਾਰਤੀ ਵਿਦਿਆਰਥੀ 20 ਮਾਰਚ ਤੋਂ ਲਾਪਤਾ ਸੀ, ਅੱਜ ਉਸ ਦੀ ਮੌਤ (Indian Students Death In US) ਦੀ ਖਬਰ ਸਾਹਮਣੇ ਆਈ ਹੈ। ਭਾਰਤ ਦਾ ਨਿਊਯਾਰਕ ਕੌਂਸਲੇਟ ਪੁਲਿਸ ਜਾਂਚ ਵਿੱਚ ਸਹਿਯੋਗ ਕਰ ਰਿਹਾ ਹੈ।
Missing Indian student: ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਦੀਆਂ ਖ਼ਬਰਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਇੱਕ ਹੋਰ ਭਾਰਤੀ ਵਿਦਿਆਰਥੀ (Indian Students Death In US) ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਪਰਿਵਾਰ ਦਾ ਦੋਸ਼ ਹੈ ਕਿ ਲੜਕੇ ਦੇ ਪਿਤਾ ਨੂੰ ਬੁਲਾ ਕੇ 1200 ਡਾਲਰ ਦੀ ਫਿਰੌਤੀ ਮੰਗੀ ਗਈ ਸੀ।
ਵਿਦਿਆਰਥੀ 20 ਮਾਰਚ ਤੋਂ ਲਾਪਤਾ ਸੀ, ਅੱਜ ਉਸ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਭਾਰਤ ਦਾ ਨਿਊਯਾਰਕ ਕੌਂਸਲੇਟ ਪੁਲਿਸ ਜਾਂਚ ਵਿੱਚ ਸਹਿਯੋਗ ਕਰ ਰਿਹਾ ਹੈ। ਮ੍ਰਿਤਕ ਵਿਦਿਆਰਥੀ ਦਾ ਨਾਂ ਮੁਹੰਮਦ ਅਬਦੁਲ ਅਰਾਫਾਤ ਹੈ।
ਇਹ ਵੀ ਪੜ੍ਹੋ: Nainital Accident: ਨੈਨੀਤਾਲ 'ਚ ਭਿਆਨਕ ਸੜਕ ਹਾਦਸਾ, ਕਾਰ ਖਾਈ 'ਚ ਡਿੱਗਣ ਕਾਰਨ 8 ਲੋਕਾਂ ਦੀ ਮੌਤ
ਨਿਊਯਾਰਕ ਸਥਿਤ ਭਾਰਤੀ ਕੌਂਸਲੇਟ ਨੇ ਵਿਦਿਆਰਥੀ ਦੀ ਮੌਤ 'ਤੇ (Indian Students Death In US) ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਲਿਖਿਆ, "ਅਸੀਂ ਇਸਦੇ ਲਈ ਸਥਾਨਕ ਏਜੰਸੀਆਂ ਦੇ ਸੰਪਰਕ ਵਿੱਚ ਹਾਂ। ਵਿਦਿਆਰਥੀ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਲਈ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।"
ਅਮਰੀਕਾ ਵਿੱਚ ਜਨਵਰੀ 2024 ਤੋਂ ਹੁਣ ਤੱਕ 11 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ
6 ਅਪ੍ਰੈਲ ਨੂੰ ਵੀ ਉਮਾ ਸੱਤਿਆ ਸਾਈਂ ਗੱਡੇ ਨਾਂ ਦੀ ਭਾਰਤੀ ਵਿਦਿਆਰਥਣ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਸੀ। ਵਿਦਿਆਰਥੀ ਓਹੀਓ ਦੇ ਕਲੀਵਲੈਂਡ ਤੋਂ ਪੜ੍ਹਦਾ ਸੀ।ਤੁਹਾਨੂੰ ਦੱਸ ਦੇਈਏ ਕਿ 2024 ਦੀ ਸ਼ੁਰੂਆਤ ਤੋਂ ਹੁਣ ਤੱਕ ਅਮਰੀਕਾ ਵਿੱਚ 10 ਭਾਰਤੀ ਅਤੇ ਭਾਰਤੀ ਮੂਲ ਦੇ ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਮੁਹੰਮਦ ਅਬਦੁਲ ਅਰਾਫਾਤ ਦੀ ਮੌਤ ਦਾ ਇਹ 11ਵਾਂ ਮਾਮਲਾ ਹੈ।
ਇਹ ਵੀ ਪੜ੍ਹੋ: Amritsar News: ਸਟੇਜ 'ਤੇ ਇੱਕ ਬੱਚੇ ਨੇ ਗਾਇਕ ਮਾਸਟਰ ਸਲਿਮ ਦੇ ਸਾਹਮਣੇ ਵਜਾਈ ਬੰਸਰੀ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
ਪਿਛਲੇ ਮਹੀਨੇ ਯਾਨੀ ਮਾਰਚ ਵਿੱਚ ਅਮਰੀਕਾ ਵਿੱਚ 20 ਸਾਲਾ ਭਾਰਤੀ ਵਿਦਿਆਰਥੀ ਅਭਿਜੀਤ ਪਰਚੂਰੂ ਦੀ ਹੱਤਿਆ ਕਰ ਦਿੱਤੀ ਗਈ ਸੀ। ਉਹ ਆਂਧਰਾ ਪ੍ਰਦੇਸ਼ ਦੇ ਗੁੰਟੂਰ ਜ਼ਿਲ੍ਹੇ ਦੇ ਬੁਰੀਪਾਲੇਮ ਦਾ ਰਹਿਣ ਵਾਲਾ ਸੀ।