Aap Mla Video Viral: ਖੇਮਕਰਨ ਤੋਂ ਵਿਧਾਇਕ ਸਰਵਣ ਸਿੰਘ ਧੁੰਨ ਦੀ ਇੱਕ ਵੀਡੀਓ ਵਾਇਰਲ ਹੋਈ ਹੈ। ਉਹ ਆਪਣੇ ਹਲਕੇ ਵਿੱਚ ਕੈਬਨਿਟ ਮੰਤਰੀ ਅਤੇ ‘ਆਪ’ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਲਈ ਵੋਟਾਂ ਮੰਗ ਰਹੇ ਸਨ। ਜਨ ਸਭਾ ਤੋਂ ਬਾਅਦ ਉਹ ਵਿਕਾਸ ਕਾਰਜਾਂ ਦਾ ਦੌਰਾ ਕਰਨ ਲਈ ਨਿਕਲੇ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਵਿਚਾਲੇ ਅਜਿਹੀ ਗੱਲ ਕਹੀ ਕਿ ਹਰ ਕੋਈ ਦੰਗ ਰਹਿ ਗਿਆ। ਉਨ੍ਹਾਂ ਦੀ ਇਹ ਵੀਡੀਓ ਵਿਰੋਧੀ ਪਾਰਟੀਆਂ ਵੱਲੋਂ ਆਪਣੇ ਸੋਸ਼ਲ ਮੀਡੀਆ ਉੱਤੇ ਸਾਂਝੀ ਕਰ ਨਿਸ਼ਾਨੇ 'ਤੇ ਲਿਆ ਹੈ।


COMMERCIAL BREAK
SCROLL TO CONTINUE READING

ਦਰਅਸਲ, ਲੋਕ ਸਭਾ 2024 ਦੀਆਂ ਚੋਣਾਂ ਲਈ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਲਈ ਇਨ੍ਹੀਂ ਦਿਨੀਂ ਵਿਧਾਇਕ ਧੁੰਨ ਆਪਣੇ ਹਲਕੇ ਵਿੱਚ ਜਨਤਕ ਮੀਟਿੰਗਾਂ ਕਰ ਰਹੇ ਹਨ। ਇਸ ਦੌਰਾਨ ਕਿਸੇ ਨੇ ਉਨ੍ਹਾਂ ਦੀ ਵੀਡੀਓ ਬਣਾ ਲਈ। ਵੀਡੀਓ 'ਚ ਉਹ ਇਲਾਕੇ 'ਚ ਲਾਈਆਂ ਜਾ ਰਹੀਆਂ ਇੱਟਾਂ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ। ਜਿਸ ਵਿੱਚ ਉਨ੍ਹਾਂ ਕਿਹਾ- ਇਹ ਇੱਟਾਂ ਪੂਰੇ ਪੰਜਾਬ ਵਿੱਚ ਲੱਗੀਆਂ ਹਨ। ਬੱਸ ਮੇਰੀ ਗੱਲ ਸੁਣੋ। ਵੋਟ ਪਾਉਣੀ ਪਾਓ, ਕਿਤੇ ਘੱਟ ਪੈ ਜਾਣਗੀਆਂ, ਘੱਟ ਪੈਣਗੀਆਂ ਤਾਂ MP ਨੂੰ ਪੈਣਗੀਆਂ,,ਮੈਨੂੰ ਕੀ ਹੈ।


Mla ਦੇ ਦਿੱਤੀ ਸਫਾਈ


ਸਰਵਣ ਸਿੰਘ ਧੁੰਨ  ਨੇ ਆਪਣੇ ਸਪੱਸ਼ਟੀਕਰਨ ਵਿੱਚ ਕਿਹਾ ਕਿ ਉਹ ਦਾਸੂਵਾਲ ਸਮੇਤ ਆਪਣੇ ਹਲਕੇ ਦੇ ਕਈ ਪਿੰਡਾਂ 'ਚ ਚੋਣ ਪ੍ਰਚਾਰ ਕਰ ਰਹੇ ਸਨ ਅਤੇ ਇਸ ਦੌਰਾਨ 'ਆਪ' ਦੇ ਕਈ ਵਰਕਰ ਅਤੇ ਆਗੂ ਵੀ ਉਨ੍ਹਾਂ ਦੇ ਨਾਲ ਸਨ ਅਤੇ ਹਾਸਾ-ਮਖੌਲ ਚਲ ਵੀ ਚੱਲ ਰਿਹਾ ਸੀ।


ਇਸ ਦੌਰਾਨ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਰਿਸ਼ਤੇਦਾਰ ਵੀ ਉਨ੍ਹਾਂ ਦੇ ਨਾਲ ਸਨ ਅਤੇ ਉਨ੍ਹਾਂ ਨੇ ਆਪਣੀ ਗਲੀ ਵਿੱਚ ਇੱਟਾਂ ਲਗਾਉਣ ਦੀ ਗੱਲ ਕਹੀਂ...ਮੈਂ ਉਨ੍ਹਾਂ ਨੇ ਦੱਸਿਆ ਕਿ ਹੁਣ ਚੋਣ ਜ਼ਾਬਤਾ ਲੱਗ ਗਿਆ ਹੈ ਅਤੇ ਚੋਣਾਂ ਤੋਂ ਬਾਅਦ ਉਨ੍ਹਾਂ ਦੀ ਗਲੀ ਬਣਾ ਦਿੱਤੀ ਜਾਵੇਗੀ ਅਤੇ ਮਜ਼ਾਕ ਵਿੱਚ ਉਨ੍ਹਾਂ ਨੇ ਮੰਤਰੀ ਭੁੱਲਰ ਦੇ ਰਿਸ਼ਤੇਦਾਰਾਂ ਨੂੰ ਕਿਹਾ ਕਿ ਆਪਣੀ ਵੋਟ ਭੁੱਲਰ ਨੂੰ ਪਾਉਣ ਹੈ, ਚਾਹੇ ਘੱਟ ਪਾਵੋ ਜਾਂ ਵੱਧ...


ਜਿਸ ਦੀ ਵੀਡੀਓ ਉਨ੍ਹਾਂ ਦੇ ਵਿਰੋਧੀਆਂ ਨੇ ਤੋੜ-ਮਰੋੜ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਅੱਜ ਵੀ ਲਾਲਜੀਤ ਭੁੱਲਰ ਦੇ ਨਾਲ ਖੜ੍ਹੇ ਹਨ ਅਤੇ ਹਮੇਸ਼ਾ ਖੜ੍ਹੇ ਰਹਿਣਗੇ।