ਚੰਡੀਗੜ੍ਹ: ਪੰਜਾਬ ਵਿਚ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਇਕ ਅਜਿਹਾ ਹੀ ਮਾਮਲਾ ਲੁਧਿਆਣੇ (Snatching Incident In Ludhiana) ਤੋਂ ਸਾਹਮਣੇ ਆਇਆ ਹੈ ਜਿਸ ਵਿਚ ਇਕ ਨੌਜਵਾਨ ਕੋਲੋ ਕੁਝ ਬਦਮਾਸ਼ ਆ ਕੇ ਕੁੱਟਮਾਰ ਕਰ ਮੋਬਾਈਲ ਖੋਹ ਕੇ ਫਰਾਰ ਹੋ ਜਾਂਦੇ ਹਨ। ਲੁਧਿਆਣਾ (Ludhiana) ਜ਼ਿਲ੍ਹੇ ਵਿਚ ਇੱਕ ਕੁੱਟਮਾਰ ਦੀ ਵੀਡੀਓ (viral Video) ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ 'ਚ ਇਕ ਨੌਜਵਾਨ ਨੂੰ ਕੁਝ ਬਦਮਾਸ਼ਾਂ ਨੇ ਘੇਰ ਲਿਆ ਹੈ। ਬਦਮਾਸ਼ਾਂ ਨੇ ਉਸ ਨੂੰ ਖੰਭੇ ਦੇ ਪਿੱਛੇ ਰੋਕ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਮੋਬਾਈਲ ਖੋਹ (Snatching Incident In Ludhiana) ਕੇ ਫਰਾਰ ਹੋ ਗਏ।


COMMERCIAL BREAK
SCROLL TO CONTINUE READING

ਨੌਜਵਾਨ ਸਾਈਕਲ ਚਲਾ ਰਿਹਾ ਸੀ। ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਘਟਨਾ ਡਾਬਾ ਰੋਡ ਦੀ ਹੈ। ਇਸ ਘਟਨਾ ਤੋਂ ਬਾਅਦ ਜਤਿੰਦਰ ਨੇ ਦੱਸਿਆ ਕਿ ਉਹ ਮੋਟਰਸਾਈਕਲ ਦੇ ਪਾਰਟਸ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਦਾ ਹੈ। ਉਹ ਸਵੇਰੇ ਘਰ ਜਾ ਰਿਹਾ ਸੀ। ਜਤਿੰਦਰ ਦੇ ਨਾਲ ਉਸਦਾ ਭਰਾ ਰਾਮ ਸਾਗਰ ਅਤੇ ਪਿਤਾ ਸੁਖਰਾਜ ਵੀ ਸਨ। ਜਤਿੰਦਰ ਨੇ ਦੱਸਿਆ ਕਿ ਉਹ ਢੰਡ ਪੈਲੇਸ ਨੇੜੇ ਪਹੁੰਚ ਗਿਆ ਸੀ। ਉਸ ਦਾ ਪਿਤਾ ਸੁਖਰਾਜ ਪਿੱਛੇ ਰਹਿ ਗਿਆ ਸੀ।


ਇਹ ਵੀ ਪੜ੍ਹੋ: MP 'ਚ ਵਾਪਰਿਆ ਵੱਡਾ ਹਾਦਸਾ: ਬੱਸ ਅਤੇ ਕਾਰ ਦੀ ਹੋਈ ਭਿਆਨਕ ਟੱਕਰ, 11 ਦੀ ਮੌਤ, ਇੱਕ ਜ਼ਖ਼ਮੀ


 


ਉਹ ਆਪਣੇ ਪਿਤਾ ਦਾ ਇੰਤਜਾਰ ਕਰ ਰਿਹਾ ਸੀ। ਇੰਨੇ ਨੂੰ ਤਿੰਨ ਬਦਮਾਸ਼ਾਂ ਨੇ ਆ ਕੇ ਉਸ ਨੂੰ ਰਸਤਾ ਪੁੱਛਿਆ। ਜਤਿੰਦਰ ਅਨੁਸਾਰ ਬਦਮਾਸ਼ ਉਸ ਨੂੰ ਆਪਣੇ ਮੋਬਾਈਲ ਤੋਂ ਕਾਲ ਕਰਵਾਉਣ ਲਈ ਕਹਿ ਰਹੇ ਸਨ । ਜਦੋਂ ਜਤਿੰਦਰ ਨੇ ਉਨ੍ਹਾਂ ਨੂੰ ਇਨਕਾਰ ਕੀਤਾ ਤਾਂ ਬਦਮਾਸ਼ਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਨੀਲੇ ਰੰਗ ਦੀ ਸਕੂਟੀ 'ਤੇ ਸਵਾਰ ਸਨ। ਮੁਲਜ਼ਮਾਂ ਨੇ ਪਹਿਲਾਂ ਜਤਿੰਦਰ ਤੋਂ ਐਪਲ ਫੋਨ ਖੋਹ ਲਿਆ ਪਰ ਤੁਰੰਤ ਵਾਪਸ ਕਰ ਦਿੱਤਾ। ਬਦਮਾਸ਼ ਉਸ ਦੀ ਜੇਬ ਵਿੱਚ ਪਿਆ ਓਪੋ ਕੰਪਨੀ ਦਾ ਫੋਨ ਖੋਹ ਕੇ ਭੱਜ ਗਏ। ਬਦਮਾਸ਼ਾਂ ਨੇ ਜਤਿੰਦਰ ਨੂੰ ਜ਼ਮੀਨ 'ਤੇ ਲੇਟ ਕੇ ਦੰਦਾਂ ਨਾਲ ਵੀ ਹਮਲਾ ਕੀਤਾ। ਇਹ ਸਾਰੀ ਘਟਨਾ ਇਲਾਕੇ ਵਿੱਚ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਈ। ਥਾਣਾ ਸ਼ਿਮਲਾਪੁਰੀ ਦੀ ਪੁਲFਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।


ਬੀਤੇ ਦਿਨੀ ਲੁਧਿਆਣਾ ਵਿਚ ਹੀ ਹੌਜ਼ਰੀ ਆਈਟਮਾਂ ਵੇਚਣ ਵਾਲੀ ਮਹਿਲਾ ਤੋਂ ਬਦਮਾਸ਼ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਿਆ ਸੀ। ਇਹ ਘਟਨਾ ਲੁਧਿਆਣਾ ਦੇ ਬਾਜਵਾ ਨਗਰ ਮਾਰਕੀਟ ਵਿਚ ਹੋਈ ਸੀ। ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋਈ ਮਾਮਲੇ ਦੀ ਜਾਂਚ ਥਾਣਾ ਡਿਵੀਜ਼ਨ ਨੰਬਰ ਚਾਰ ਦੀ ਪੁਲਸ ਕਰ ਰਹੀ ਹੈ। ਪੀੜਤਾ ਨੇ ਦੱਸਿਆ ਕਿ ਮੁਲਜ਼ਮ ਪਹਿਲਾਂ ਤੋਂ ਹੀ ਉਸ ਦਾ ਸ਼ਾਇਦ ਪਿੱਛਾ ਕਰ ਰਹੇ ਸਨ ਅਤੇ ਜਦੋਂ ਉਹ ਦੁਕਾਨ 'ਤੇ ਪਹੁੰਚੀ ਤਾਂ ਮੁਲਜ਼ਮ ਦੀ ਦੁਕਾਨ 'ਤੇ ਆ ਕੇ ਖੜ੍ਹਾ ਹੋ ਗਿਆ ਅਤੇ ਉਸ ਤੋਂ ਕੱਪੜੇ ਦੀ ਮੰਗ ਕੀਤੀ ਉਸ ਤੋਂ ਬਾਅਦ ਉਹ ਫੋਨ ਤੇ ਗੱਲ ਕਰਨ ਲੱਗਿਆ ਅਤੇ ਮੌਕਾ ਮਿਲਦੇ ਹੀ ਉਸ ਨੇ ਗਲ 'ਚ ਪਾਈ ਚੈਨ ਖੋਹ ਕੇ ਫਰਾਰ ਹੋ ਗਿਆ।