Moga Accident News: ਮੋਗਾ `ਚ ਵਾਪਰਿਆ ਦਰਦਨਾਕ ਹਾਦਸਾ, ਕਾਰ ਲੱਕੜਾਂ ਨਾਲ ਭਰੀ ਟਰਾਲੀ ਵਿੱਚ ਜਾ ਵੱਜੀ, 2 ਦੀ ਮੌਤ
Moga Accident News: ਮੋਗਾ `ਚ ਵਾਪਰਿਆ ਦਰਦਨਾਕ ਹਾਦਸਾ, ਕਾਰ ਲੱਕੜਾਂ ਨਾਲ ਭਰੀ ਟਰਾਲੀ ਵਿੱਚ ਜਾ ਵੱਜੀ, 2 ਦੀ ਮੌਤ
Moga Accident News/ਨਵਦੀਪ ਸਿੰਘ: ਮੋਗਾ ਅਮ੍ਰਿਤਸਰ ਰੋਡ ਨਜ਼ਦੀਕ ਪਿੰਡ ਪੀਰ ਮੁਹੰਮਦ ਕੋਲ ਤੜਕਸਾਰ ਵਾਪਰਿਆ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਹਾਦਸੇ ਵਿੱਚ 2 ਲੋਕਾਂ ਦੀ ਮੌਤ ਦੀ ਖਬਰ ਅਤੇ 2 ਦੀ ਹਾਲਤ ਗੰਭੀਰ ਬਣੀ ਹੋਈ ਹੈ।
ਕਾਰ ਖੜੀ ਲੱਕੜਾਂ ਨਾਲ ਭਰੀ ਟਰਾਲੀ ਵਿੱਚ ਜਾ ਵੱਜੀ
ਦੱਸ ਦਈਏ ਕਿ ਖਾਲੜਾ ਤੋਂ ਲੁਧਿਆਣਾ ਜਾ ਰਹੀ ਸੀ ਇਹ ਕਾਰ ਜਦ ਇਹ ਕਾਰ ਪੀਰ ਮੁਹੰਮਦ ਪਿੰਡ ਕੋਲ ਪਹੁੰਚੀ ਤਾਂ ਸੜਕ ਤੇ ਸਾਈਡ ਤੇ ਖੜੀ ਲੱਕੜਾਂ ਨਾਲ ਭਰੀ ਟਰਾਲੀ ਵਿੱਚ ਜਾ ਟਕਰਾਈ, ਜਿਸ ਕਾਰਨ ਮੌਕੇ ਤੇ ਹੀ ਕਾਰ ਸਵਾਰ 2 ਲੋਕਾਂ ਦੀ ਮੌਤ ਹੋ ਗਈ, ਦੋ ਗੰਭੀਰ ਰੂਪ ਨਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ।
ਦੱਸ ਦਈਏ ਕਿ ਸਵੇਰੇ 4 ਵਜੇ ਵਾਪਰਿਆ ਸੀ ਇਹ ਹਾਦਸਾ ਪਰ ਪੰਜ ਘੰਟੇ ਬੀਤੇ ਜਾਣ ਤੋਂ ਬਾਅਦ ਵੀ ਲਾਸ਼ਾਂ ਨੂੰ ਗੱਡੀ ਚੋਂ ਨਹੀਂ ਕੱਢਿਆ ਗਿਆ। ਫਿਲਹਾਲ ਹੁਣ ਮੌਕੇ ਉੱਤੇ ਪੁਲਿਸ ਪਹੁੰਚੀ।
ਇਹ ਵੀ ਪੜ੍ਹੋ: Delhi Excise policy Case: ED ਸਾਹਮਣੇ ਪੇਸ਼ ਨਹੀਂ ਹੋਣਗੇ ਕੇਜਰੀਵਾਲ, ਕਿਹਾ- ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਪਰ...