Moga Murder Case/ਨਵਦੀਪ ਸਿੰਘ​: ਪੰਜਾਬ ਵਿੱਚ ਕਤਲ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਪੰਜਾਬ ਦੇ ਮੋਗਾ ਤੋਂ ਸਾਹਮਣੇ ਆਇਆ ਹੈ। ਦੱਸ ਦਈਏ ਕਿ  ਮੋਗਾ ਵਿੱਚ ਆਪਸੀ ਤਕਰਾਰ ਦੇ ਚਲਦਿਆਂ ਅੱਜ ਸਵੇਰੇ ਇੱਕ ਨੌਜਵਾਨ ਦਾ ਤੇਜਧਾਰ ਹਥਿਆਰ ਨਾਲ ਬੇਹਿਰਮੀ ਨਾਲ ਕਤਲ ਕਰਨ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਅਮਿਤ ਉਮਰ 25 ਸਾਲ ਵਜੋਂ ਹੋਈ ਹੈ। ਪੁਲਿਸ ਨੂੰ ਲਾਸ਼ ਮਕਾਨ ਦੇ ਛੱਤ ਤੋਂ ਮਿਲੀ ਹੈ। ਫਿਲਹਾਲ ਮੌਕੇ ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਿਲ ਹਸਪਤਾਲ ਦੇ ਮੋਰਚਰੀ ਵਿੱਚ ਰਖਵਾ ਦਿੱਤਾ ਹੈ। 


COMMERCIAL BREAK
SCROLL TO CONTINUE READING

ਕਤਲ ਕਰਨ ਵਾਲੇ ਦੀ ਪਹਿਚਾਣ ਕਮਲਜੀਤ ਵਜੋਂ ਹੋਈ ਹੈ ਜੋ ਕਿ ਮ੍ਰਿਤਕ ਦੇ ਨਾਲ ਮੋਗਾ ਦੇ ਜੀਰਾ ਰੋਡ ਸਥਿਤ ਸੋਡੀ ਨਗਰ ਵਿਖੇ ਕਿਰਾਏ ਤੇ ਰਹਿੰਦਾ ਸੀ।


 


ਇਹ ਵੀ ਪੜ੍ਹੋ: Samrala News: ਸ਼ੱਕੀ ਹਾਲਤ 'ਚ 2 ਨੌਜਵਾਨਾਂ ਦੀ ਮੌਤ, ਕਮਰੇ ਵਿਚ ਮਿਲੀਆਂ ਲਾਸ਼ਾਂ