Moga News: ਮੋਗਾ `ਚ ਆਪਸੀ ਰੰਜਿਸ਼ ਦੇ ਚਲਦਿਆਂ ਦੋ ਧਿਰਾਂ ਵਿੱਚ ਹੋਈ ਜੰਮ ਕੇ ਲੜਾਈ
Moga News: ਜਾਣਕਾਰੀ ਦਿੰਦੇ ਹੋਇਆ ਇੱਕ ਧਿਰ ਵੱਲੋਂ ਦੋਸ਼ ਲਾਏ ਗਏ ਹਨ ਕਿ ਕੁਝ ਦਿਨ ਪਹਿਲਾਂ ਉਹਨਾਂ ਦੇ ਬੇਟੇ ਨੂੰ ਰਾਮਲੀਲਾ ਦੇ ਪ੍ਰੋਗਰਾਮ ਦੌਰਾਨ ਕੁੱਟਿਆ ਮਾਰਿਆ ਗਿਆ ਸੀ ਉਸ ਤੋਂ ਬਾਅਦ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਲਈ ਜਦੋਂ ਥਾਣੇ ਪਹੁੰਚੇ ਤਾਂ ਪੁਲਿਸ ਵੱਲੋਂ ਵੀ ਉਹਨਾਂ ਨਾਲ ਦੁਰਵਿਵਹਾਰ ਕੀਤਾ ਗਿਆ।
Moga News: ਪੰਜਾਬ ਵਿੱਚ ਅਪਰਾਧ, ਕਤਲ ਨਾਲ ਜੁੜੀਆਂ ਘਟਨਾਵਾਂ ਵੱਧ ਰਹੀਆਂ ਹਨ। ਇਸ ਵਿਚਾਲੇ ਤਾਜਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ ਜਿੱਥੇ ਆਪਸੀ ਰੰਜਿਸ਼ ਦੇ ਚਲਦਿਆਂ ਦੋ ਧਿਰਾਂ ਵਿੱਚ ਜੰਮ ਕੇ ਲੜਾਈ ਹੋਈ। ਇੱਕ ਧਿਰ ਨੇ ਦੋਸ਼ ਲਗਾਏ ਹਨ ਕਿ ਘਰ ਵਿੱਚ ਦਾਖਲ ਹੋ ਕੇ ਕਈ ਅਣਪਛਾਤਿਆਂ ਨੇ ਇੱਟਾ ਰੋੜੇ ਚਲਾਏ ਹਨ। ਦੂਜੀ ਧਿਰ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਇਹਨਾਂ ਵੱਲੋਂ ਸਾਡੀ ਕੁੱਟਮਾਰ ਕੀਤੀ ਗਈ ਸੀ। ਇਸ ਦੌਰਾਨ ਸਥਿਤੀ ਤਨਾਅਪੂਰਨ ਹੋ ਗਈ। ਮੌਕੇ ਉੱਤੇ ਪੁੱਜੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਕਿਹਾ ਕਿ ਇੱਕ ਧਿਰ ਵੱਲੋਂ ਦੋਸ਼ ਲਾਏ ਗਏ ਹਨ ਕਿ ਕੁਝ ਦਿਨ ਪਹਿਲਾਂ ਉਹਨਾਂ ਦੇ ਬੇਟੇ ਨੂੰ ਰਾਮਲੀਲਾ ਦੇ ਪ੍ਰੋਗਰਾਮ ਦੌਰਾਨ ਕੁੱਟਿਆ ਮਾਰਿਆ ਗਿਆ ਸੀ ਉਸ ਤੋਂ ਬਾਅਦ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਲਈ ਜਦੋਂ ਥਾਣੇ ਪਹੁੰਚੇ ਤਾਂ ਪੁਲਿਸ ਵੱਲੋਂ ਵੀ ਉਹਨਾਂ ਨਾਲ ਦੁਰਵਿਵਹਾਰ ਕੀਤਾ ਗਿਆ। ਉਹਨਾਂ ਕਿਹਾ ਕਿ ਹੁਣ ਫਿਰ ਸਾਡੇ ਰਿਸ਼ਤੇਦਾਰਾਂ ਤੇ ਇਹਨਾਂ ਵੱਲੋਂ ਹਮਲਾ ਕੀਤਾ ਗਿਆ ਤੇ ਇੱਟਾਂ ਰੋੜੇ ਚਲਾਏ ਗਏ ਪੀੜਿਤ ਪੁਲਿਸ ਤੋਂ ਇਨਸਾਫ਼ ਦੀ ਮੰਗ ਕਰਦੇ ਹੋਏ ਜਲਦ ਤੋਂ ਜਲਦ ਹਮਲਾ ਕਰਨ ਵਾਲਿਆਂ ਤੇ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: Punjab Accident News: ਲੁਧਿਆਣਾ 'ਚ ਪੁਲ ਤੋਂ ਡਿੱਗੀ ਤੇਜ਼ ਰਫ਼ਤਾਰ ਕਾਰ, 1 ਨੌਜਵਾਨ ਦੀ ਮੌਤ, 4 ਜ਼ਖ਼ਮੀ
ਉੱਥੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸਿਟੀ ਸਾਊਥ ਦਲਜੀਤ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਦੋਵਾਂ ਧਿਰਾਂ ਦੀ ਆਪਸੀ ਰੰਜਿਸ਼ ਦੇ ਚਲਦਿਆਂ ਇਹ ਲੜਾਈ ਹੋਈ ਹੈ ਜਿਸ ਉੱਤੇ ਅਸੀਂ ਤਫਤੀਸ਼ ਕਰ ਰਹੇ ਹਾਂ ਅਤੇ ਬਿਆਨਾਂ ਦੇ ਅਧਾਰ ਉੱਤੇ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ: Punjab News: ਰਸਤਾ ਪੁੱਛਣ ਬਹਾਨੇ ਬਜ਼ੁਰਗ ਮਹਿਲਾ ਤੋਂ ਲੁੱਟ ਕਰਕੇ ਲੁਟੇਰੇ ਹੋਏ ਫਰਾਰ, ਘਟਨਾ CCTV 'ਚ ਕੈਦ
(ਨਵਦੀਪ ਸਿੰਘ ਦੀ ਰਿਪੋਰਟ)