Moga Mayor News(ਨਵਦੀਪ ਸਿੰਘ): ਨਗਰ ਨਿਗਮ ਦੇ ਮੋਗਾ ਮੇਅਰ ਬਲਜੀਤ ਸਿੰਘ ਚੰਨੀ ਨੇ ਇੱਕ ਮਾਮਲੇ ਵਿੱਚ ਪੁਲਿਸ ਵੱਲੋਂ ਇਨਸਾਫ ਮਿਲਣ ਦੇ ਵਿਰੋਧ ਵਿੱਚ ਆਪਣੀ ਨਾਰਾਜ਼ਗੀ ਜਾਹਿਰ ਕੀਤੀ ਹੈ। ਮੇਅਰ ਦਾ ਕਹਿਣੈ ਹੈ ਕਿ ਉਨ੍ਹਾਂ ਨੇ ਇੱਕ ਐਮਸੀ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ, ਮਾਮਲੇ ਨੂੰ ਚਾਰ ਮਹੀਨੇ ਬੀਤ ਜਾਣ ਦੇ ਬਾਵਜੂਦ ਇਸ ਮਾਮਲੇ ਵਿੱਚ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਜਿਸ ਦੇ ਵਿਰੋਧ ਵਿੱਚ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਅਫਸਰਸ਼ਾਹੀ ਦੇ ਖਿਲਾਫ ਪੋਸਟ ਪਾ ਕੇ ਨਾਰਾਜ਼ਗੀ ਜਾਹਿਰ ਕੀਤੀ ਹੈ। 


COMMERCIAL BREAK
SCROLL TO CONTINUE READING

ਬਲਜੀਤ ਸਿੰਘ ਚੰਨੀ ਨੇ ਜ਼ੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਇੱਕ ਦਰਖਾਸਤ ਐਸਐਸਪੀ ਮੋਗਾ ਨੂੰ ਦਿੱਤੀ ਸੀ, ਜਿਸ ਵਿੱਚ ਉਨ੍ਹਾਂ ਨੇ ਪੁਲਿਸ ਨੂੰ ਬੇਨਤੀ ਕੀਤੀ ਸੀ ਕਿ ਇੱਕ ਐਮਸੀ ਵੱਲੋਂ ਉਨ੍ਹਾਂ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐਸਐਸਪੀ ਮੋਗਾ ਵੱਲੋਂ ਦਰਖਾਸਤ ਡੀਐਸਪੀ ਸਿਟੀ ਨੂੰ ਮਾਰਕ ਹੋਈ ਸੀ ਪਰ ਚਾਰ ਮਹੀਨੇ ਦਾ ਸਮਾਂ ਬੀਤੇ ਜਾਣ ਤੋਂ ਬਾਅਦ ਵੀ ਉਸ ਉੱਤੇ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਕਿਹਾ ਕਿ ਜੇਕਰ ਅਫਸਰ ਸਾਹਿਬਾਨ ਇੱਕ ਮੇਅਰ ਦੀ ਗੱਲ ਨਹੀਂ ਸੁਣਦੇ ਤਾਂ ਆਮ ਲੋਕਾਂ ਦੀ ਗੱਲ ਕੀ ਸੁਣਦੇ ਹੋਣਗੇ। ਇਸ ਦੇ ਵਿਰੋਧ ਵਿੱਚ ਹੀ ਉਨ੍ਹਾਂ ਨੇ ਇਹ ਪੋਸਟ ਪਾਈ ਸੀ।


22 ਜਨਵਰੀ ਸੋਸ਼ਲ ਮੀਡੀਆ ਉੱਤੇ ਪਾਈ ਸੀ ਪੋਸਟ


ਇਹ ਸਾਡੇ ਅਫਸਰਾਂ ਦੇ ਕੰਮ ਕੋਈ ਜ਼ਿੰਮੇਵਾਰੀ ਨਹੀਂ ਕਿਸੇ ਦੀ ਬਦਨਾਮੀ ਹੋਣੀ ਮੇਅਰ ਦੀ ਬਦਨਾਮ ਹੋਣਾ MLA ਸਾਹਿਬ ਨੇ, ਪਰ ਅਫਸਰਾਂ ਨੂੰ ਕੋਈ ਫਰਕ ਨਹੀਂ 1 ਵਜੇ ਦੀ ਗੱਡੀ ਦੀ ਸਾਫਟ ਟੁੱਟੀ ਹੋਵੇ ਮੁਲਾਜ਼ਮ ਉਥੇ ਫੱਸਿਆ ਹੋਵੇ ਪਰ ਕੋਈ ਵੀ ਅਫਸਰ ਨਾ ਪਹੁੰਚੇ 5 ਵਜੇ ਤੱਕ ਇਸ ਤੋਂ ਵੱਡੀ ਸ਼ਰਮ ਵਾਲੀ ਗੱਲ ਕੀ ਹੋਵੇਗੀ ਮੇਅਰ ਕੱਲਾ ਕੀ ਕਰੇ ।


ਮੌਕੇ ਉੱਤੇ ਜਾ ਕਿ ਪਹਿਲਾਂ ਫਸੀ ਹੋ ਗੱਡੀ ਬਾਹਰ ਕੱਢੀ ਫਿਰ ਕੰਪਨੀ ਵਿੱਚ ਭੇਜੀ ਕਹਿੰਦੇ ਸਵੇਰੇ ਮਿਲੇਗੀ ਮੈਂ ਕਿਹਾ ਅੱਜ ਹੀ ਚਾਹੀਦੀ ਹੈ ਆਪਣੀ ਜ਼ਿੰਮੇਵਾਰੀ ਨਾਲ ਪਹਿਲਾਂ ਸਾਫਟ ਜੋੜ ਲਗਵਾਇਆ ਫਿਰ ਕੰਪਨੀ ਵਿੱਚ ਆਪ ਪਹੁੰਚ ਕੀਤੀ ਗੱਡੀ ਦਾ ਕੰਮ ਕਰਵਾ ਕੇ ਕੱਲ ਫਿਰ ਸੰਗਤਾਂ ਦੀ ਸੇਵਾ ਵਿੱਚ ਹੋਵੇਗੀ ਸਮਝ ਨਹੀਂ ਆਉਂਦੀ ਕਿ ਅਫਸਰ ਤਨਖਾਹ ਲੈ ਕੇ ਵੀ ਕੰਮ ਕਿਉਂ ਨਹੀਂ ਕਰਦੇ ਸ਼ਰਮ ਆਉਂਦੀ ਆਪ ਨੂੰ ਇਹ ਲਿਖਦੇ ਹੋਏ ਕਈਆਂ ਨੂੰ ਬੁਰਾ ਲੱਗੇਗਾ ਜਦੋਂ ਸਿਰ ਤੋਂ ਪਾਣੀ ਲੱਗ ਜਾਂਦਾ  ਫਿਰ ਕਹਿਣਾ ਪੈਂਦਾ ਹੈ..ਫਿਰ ਕਹਿਣਗੇ ਮੇਅਰ ਮਾੜਾ ਹੈ ਇਹ ਕੰਮ ਕਰਕੇ ਮੇਰਾ ਕੁੱਝ ਘਸ ਗਿਆ ਜਾਂ ਮੇਰੀ ਟੋਹਰ ਵਿੱਚ ਕੋਈ ਫਰਕ ਪੈ ਗਿਆ...ਕੋਈ ਫਰਕ ਨਹੀਂ ਪੈਂਦਾ ਬਸ ਜ਼ਿੰਮੇਵਾਰੀ ਸਮਝਣ ਦੀ ਲੋੜ ਹੁੰਦੀ ਹੈ 5 ਵਜੇ ਗੱਡੀ ਕੰਪਨੀ ਭੇਜਕੇ ਕੰਮ ਕਰਵਾ ਕਿ 7 ਵਜੇ ਗੱਡੀ ਨਗਰ ਨਿਗਮ ਭੇਜ ਦਿੱਤੀ।


ਇਸ ਸਬੰਧੀ ਜਦੋਂ ਫੋਨ ਰਾਹੀਂ ਡੀਐਸਪੀ ਸਿਟੀ ਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ ਅਤੇ ਸਬੰਧੀ ਡੀਏ ਲੀਗਲ ਦੀ ਰਾਏ ਲੈ ਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।