ਨਵਦੀਪ ਮਹੇਸਰੀ/ਮੋਗਾ : ਨਸ਼ਾ ਪੰਜਾਬ ਵਿੱਚ ਇੰਨਾ ਵਧ ਗਿਆ ਹੈ ਕਿ ਪੰਜਾਬ ਦੇ ਹਰੇਕ ਜ਼ਿਲ੍ਹੇ ਵਿਚ ਨਸ਼ਾ ਛੁਡਾਊ ਕੇਂਦਰਾਂ ਦੀ ਭਰਮਾਰ ਹੈ। ਉੱਥੇ ਹੀ ਜਿੱਥੇ ਕਈ ਨਸ਼ਾ ਛੁਡਾਊ ਕੇਂਦਰ ਬੜੇ ਸੁਚੱਜੇ ਢੰਗਾਂ ਨਾਲ ਨੌਜਵਾਨਾਂ ਦਾ ਨਸ਼ਾ ਛੁਡਾ ਰਹੇ ਹਨ ਉਥੇ ਹੀ ਦੂਸਰੇ ਪਾਸੇ ਕੁਝ ਨਸ਼ਾ ਛਡਾਊ ਕੇਂਦਰ ਇਹੋ ਜਿਹੇ ਵੀ ਹਨ ਜਿੱਥੇ ਨਸ਼ਾ ਛੁਡਾਉਣ ਦੇ ਨਾਮ ਤੇ ਪੀੜਤ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਮੋਟੀ ਰਕਮ ਵਸੂਲੀ ਜਾ ਰਹੀ ਹੈ । ਠੀਕ ਇਹੋ ਜਿਹੇ ਮਾਮਲਾ ਸਾਹਮਣੇ ਆਇਆ ਹੈ ਮੋਗਾ ਦੇ ਪਿੰਡ ਰਾਜੇਆਣਾ ਦੇ ਜਿੱਥੇ ਨਸ਼ਾ ਛੁਡਾਊ ਕੇਂਦਰ 'ਤੇ ਪੁਲਸ ਵੱਲੋਂ ਰੇਡ ਕੀਤੀ ਗਈ।


COMMERCIAL BREAK
SCROLL TO CONTINUE READING

 


ਦਰਅਸਲ ਮੋਗਾ ਦੇ ਪਿੰਡ ਰਾਜੇਆਣਾ ਕੋਲ ਅਣਅਧਿਕਾਰਤ ਤੌਰ ਤੇ ਬਿਨਾ ਲਾਇਸੰਸ ਤੋਂ ਇਕ New Way, Drug Counselling And Re habilitation Centre ਨਾਮ 'ਤੇ ਚੱਲ ਰਹੇ ਨਸ਼ਾ ਛੁਡਾਊ ਕੇਂਦਰ 'ਤੇ ਪੁਲਸ ਨੇ ਰੇਡ ਕਰ ਉਥੇ 30 ਨੌਜਵਾਨਾਂ ਨੂੰ ਰੈਸਕਿਊ ਕੀਤਾ । ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਇਹ ਬਿਨਾਂ ਲਾਇਸੈਂਸ ਤੋਂ ਚੱਲ ਰਹੇ ਨਸ਼ਾ ਛਡਾਊ ਕੇਂਦਰ ਆਮ ਲੋਕਾਂ ਨੂੰ ਧੋਖੇ ਵਿੱਚ ਰੱਖ ਕੇ ਨਸ਼ਾ ਛੁਡਾਉਣ ਦੇ ਬਦਲੇ ਭੋਲੇ ਭਾਲੇ ਲੋਕਾਂ ਤੋਂ ਮੋਟੀ ਰਕਮ ਵਸੂਲਦੇ ਹਨ ਅਤੇ ਉਹਨਾਂ ਨੂੰ ਧੋਖੇ ਵਿੱਚ ਰੱਖ ਕੇ ਕਹਿੰਦੇ ਹਨ ਕਿ ਸਾਡੇ ਕੋਲ ਨਸ਼ਾ ਛੁਡਾਉਣ ਦਾ ਸਰਕਾਰੀ ਲਾਇਸੰਸ ਹੈ ਪ੍ਰੰਤੂ ਉਨ੍ਹਾਂ ਕੋਲ ਕੋਈ ਵੀ ਨਸ਼ਾ ਛਡਾਉਣ ਦਾ ਲਾਇਸੰਸ ਨਹੀ ਹੈ। 


 


 


ਜਾਣਕਾਰੀ ਦਿੰਦਿਆਂ ਬਾਘਾ ਪੁਰਾਣਾ ਦੇ ਥਾਣਾ ਮੁਖੀ ਜਤਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਰਾਜੋਆਣਾ ਦੇ ਕੋਲ ਇਕ ਨਸ਼ਾ ਛਡਾਊ ਕੇਂਦਰ ਬਣਿਆ ਹੋਇਆ ਹੈ ਜਿਸ ਕੋਲ ਕੋਈ ਲਾਈਸੈਂਸ ਵੀ ਨਹੀਂ ਹੈ ਅਤੇ ਭੋਲੇ ਭਾਲੇ ਲੋਕਾਂ ਨੂੰ ਉਹ ਸਰਕਾਰੀ ਲਾਇਸੈਂਸ ਦਾ ਕਹਿ ਕੇ ਮੂਰਖ ਬਣਾ ਰਹੇ ਹਨ ਜਿਸ ਤੇ ਪੁਲਸ ਨੇ ਰੇਡ ਕਰ ਨਸ਼ਾ ਛੁਡਾਊ ਕੇਂਦਰ ਵਿੱਚ ਰਹਿ ਰਹੇ ਕੁੱਲ 30 ਨੌਜਵਾਨਾਂ ਨੂੰ ਕੀਤਾ ਰੈਸਕਿਊ , 7 ਨੂੰ ਘਰੇ ਭੇਜਿਆ, ਬਾਕੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ।


 


ਥਾਣਾ ਮੁਖੀ ਨੇ ਦੱਸਿਆ ਕਿ ਇਸ ਨਸ਼ਾ ਛੁਡਾਊ ਕੇਂਦਰ ਨੂੰ ਚਲਾ ਰਹੇ ਕੁੱਲ ਤਿੰਨ ਲੋਕਾਂ ਤੇ ਪੁਲਸ ਨੇ ਧਾਰਾ 420 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਇਕ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ  ।


 


ਉੱਥੇ ਹੀ ਸਰਕਾਰੀ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਵੱਲੋਂ ਕੁੱਲ 23 ਨੌਜਵਾਨਾਂ ਨੂੰ  ਹਸਪਤਾਲ ਵਿੱਚ ਕਰਵਾਇਆ ਗਿਆ ਸੀ ਦਾਖ਼ਲ ਜਿਨ੍ਹਾਂ ਵਿੱਚੋਂ 11 ਨੂੰ ਭੇਜਿਆ ਘਰ ਬਾਕੀ 12 ਨੌਜਵਾਨ ਸਿਵਲ ਹਸਪਤਾਲ ਵਿੱਚੋਂ ਹੋਏ ਫ਼ਰਾਰ ।


 


WATCH LIVE TV