Moga Raid: ਪੰਜਾਬ ਦੇ ਮੋਗਾ 'ਚ ਪੁਲਿਸ ਨੇ ਰਾਤ ਨੂੰ ਲੁਧਿਆਣਾ ਰੋਡ 'ਤੇ ਸਥਿਤ ਇਕ ਹੋਟਲ 'ਚ ਛਾਪਾ ਮਾਰਿਆ, ਇੱਥੋਂ 11 ਲੜਕੀਆਂ ਅਤੇ 8 ਲੜਕਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੋਸ਼ ਹੈ ਕਿ ਹੋਟਲ 'ਚ ਵੱਡੇ ਪੱਧਰ 'ਤੇ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ। ਪੁਲਿਸ ਨੇ ਮੌਕੇ ’ਤੇ ਹੋਟਲ ਮੈਨੇਜਰ ਨੂੰ ਵੀ ਕਾਬੂ ਕਰ ਲਿਆ। ਪੁਲਿਸ ਹੁਣ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ।


COMMERCIAL BREAK
SCROLL TO CONTINUE READING

ਮੋਗਾ ਦੇ ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੋਗਾ ਦੇ ਲੁਧਿਆਣਾ ਰੋਡ 'ਤੇ ਸਥਿਤ ਹੋਟਲ ਰੋਕ ਸਟਾਰ 'ਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਇਸ ਵਿੱਚ ਹੋਟਲ ਮਾਲਕ ਪਰਮਵੀਰ ਅਤੇ ਸੁਮਿਤ ਸ਼ਾਮਲ ਹਨ। ਜੇਕਰ ਮੌਕੇ 'ਤੇ ਛਾਪੇਮਾਰੀ ਕੀਤੀ ਜਾਵੇ ਤਾਂ ਵੱਡੀ ਗਿਣਤੀ 'ਚ ਲੜਕੇ-ਲੜਕੀਆਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਇਸ ’ਤੇ ਪੁਲੀਸ ਪਾਰਟੀ ਦਾ ਗਠਨ ਕੀਤਾ ਗਿਆ। ਪੁਲੀਸ ਨੇ ਮਹਿਲਾ ਸੈੱਲ ਦੀ ਇੰਚਾਰਜ ਕੁਲਵਿੰਦਰ ਕੌਰ ਨੂੰ ਨਾਲ ਲੈ ਕੇ ਹੋਡਲ ’ਚ ਛਾਪੇਮਾਰੀ ਕੀਤੀ।


ਇਹ ਵੀ ਪੜ੍ਹੋ: Rahul Gandhi in Amritsar: ਰਾਹੁਲ ਗਾਂਧੀ ਦੇ ਸ੍ਰੀ ਦਰਬਾਰ ਸਾਹਿਬ 'ਚ ਸੁਰੱਖਿਆ ਨੂੰ ਲੈ ਕੇ ਮਹਿਲਾ ਨੇ ਜਤਾਇਆ ਵਿਰੋਧ, ਕਿਹਾ- 'VIP ਗੁਰੂ ਘਰ ਦੇ ਬਾਹਰ ਹੋਣਗੇ '
 


ਛਾਪੇਮਾਰੀ ਦੌਰਾਨ ਹੋਟਲ ਦੇ ਕਮਰਿਆਂ ਵਿੱਚ ਕੁਝ ਲੜਕੇ-ਲੜਕੀਆਂ ਇਤਰਾਜ਼ਯੋਗ ਹਾਲਤ ਵਿੱਚ ਪਾਏ ਗਏ। ਇਨ੍ਹਾਂ ਸਾਰਿਆਂ ਨੂੰ ਪੁਲਸ ਨੇ ਹਿਰਾਸਤ 'ਚ ਲੈ ਕੇ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਹੋਟਲ 'ਚ ਛਾਪੇਮਾਰੀ ਦੌਰਾਨ 11 ਲੜਕੀਆਂ ਅਤੇ 8 ਲੜਕਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਵਿੱਚ ਹੋਟਲ ਮੈਨੇਜਰ ਵੀ ਸ਼ਾਮਲ ਹੈ। ਪੁਲੀਸ ਨੇ ਇਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਹੋਟਲ ਮਾਲਕਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਪੁਲਿਸ ਅਗਲੇਰੀ ਕਾਰਵਾਈ ਵਿੱਚ ਜੁਟੀ ਹੋਈ ਹੈ।


ਇਹ ਵੀ ਪੜ੍ਹੋ: Moga Crime: ਮੋਗਾ ਦੇ ਹੋਟਲ 'ਚ ਛਾਪੇਮਾਰੀ ਮਗਰੋਂ ਦੇਹ ਵਪਾਰ ਦਾ ਪਰਦਾਫਾਸ਼