Moga Double Murder: 1 ਫਰਵਰੀ ਦੀ ਰਾਤ ਨੂੰ ਦੋ ਨੌਜਵਾਨਾਂ ਨੇ ਮਿਲ ਕੇ ਪਿੰਡ ਬੱਧਨੀ ਖੁਰਦ ਵਿੱਚ ਇੱਕ ਐਨਆਰਆਈ ਦਾ ਕਤਲ ਕਰਕੇ ਉਸ ਨੂੰ ਉਸ ਦੇ ਘਰ ਵਿੱਚ ਹੀ ਦੱਬ ਦਿੱਤਾ ਸੀ। ਬਾਅਦ ਵਿੱਚ ਐਨਆਰਆਈ ਦਾ ਕਤਲ ਕਰਨ ਵਾਲੇ ਦੋ ਕਾਤਲਾਂ ਵਿੱਚੋਂ ਇੱਕ ਦਾ ਇੱਕ ਦਿਨ ਪਹਿਲਾਂ ਵੀਰਵਾਰ ਨੂੰ ਕਤਲ ਕਰ ਦਿੱਤਾ ਗਿਆ ਸੀ ਅਤੇ ਲਾਸ਼ ਨੂੰ ਥਾਣਾ ਮਹਿਣਾ ਦੇ ਪਿੱਛੇ ਰੇਲਵੇ ਵਾਲੇ ਪਾਸੇ ਛਪਾਰ ਵਿੱਚ ਸੁੱਟ ਦਿੱਤਾ ਗਿਆ ਸੀ। ਪੁਲੀਸ ਨੇ ਕਤਲ ਦੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਤਲ ਦੀ ਸਾਜ਼ਿਸ਼ ਰਚਣ ਵਾਲਾ ਮਾਸਟਰ ਮਾਈਂਡ ਵੀ ਪੁਲਿਸ ਦੀ ਗ੍ਰਿਫ਼ਤ ਵਿੱਚ ਆ ਗਿਆ।


COMMERCIAL BREAK
SCROLL TO CONTINUE READING

ਦੋਹਰੇ ਕਤਲ ਕਾਂਡ ਦਾ ਖੁਲਾਸਾ ਉਦੋਂ ਹੋਇਆ ਜਦੋਂ ਸ਼ੁੱਕਰਵਾਰ ਨੂੰ ਦੁਪਹਿਰ 3 ਵਜੇ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਮਹਿਣਾ ਨੇੜੇ ਇੱਕ 17 ਸਾਲਾ ਨੌਜਵਾਨ ਦੀ ਲਾਸ਼ ਇੱਕ ਨਾਲੇ ਵਿੱਚੋਂ ਮਿਲੀ। ਮੋਗਾ ਦੇ ਮਹਿਣਾ ਦੇ ਨਾਲੇ 'ਚੋਂ ਪੁਲਸ ਨੇ ਬੱਧਨੀ ਖੁਰਦ ਦੇ ਰਹਿਣ ਵਾਲੇ ਮਨਕਰਨ ਸਿੰਘ ਨਾਂ ਦੇ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਮਨੀਕਰਨ ਸਿੰਘ ਵੀਰਵਾਰ ਸਵੇਰੇ ਦੋ ਦੋਸਤਾਂ ਹਰਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਨਾਲ ਇਹ ਕਹਿ ਕੇ ਨਿਕਲਿਆ ਸੀ ਕਿ ਉਹ ਫਿਲਮ ਦੇਖਣ ਜਾ ਰਹੇ ਹਨ। ਜਦੋਂ ਉਹ ਰਾਤ ਤੱਕ ਘਰ ਨਹੀਂ ਪਹੁੰਚਿਆ ਤਾਂ ਉਸ ਨੇ ਪੁਲੀਸ ਕੋਲ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ।


ਇਹ ਵੀ ਪੜ੍ਹੋ: Online Job Scam: ਵਰਕ ਫਰਾਮ ਹੋਮ ਦੇ ਨਾਂ 'ਤੇ ਲੋਕਾਂ ਨਾਲ ਹੋ ਰਹੀ ਠੱਗੀ! ਪੰਜਾਬ ਪੁਲਿਸ ਨੇ 4 ਕੀਤੇ ਗ੍ਰਿਫਤਾਰ


ਮਿ੍ਤਕ ਦੇ ਭਰਾ ਮਨਕਰਨ ਸਿੰਘ ਦੇ ਬਿਆਨਾਂ 'ਤੇ ਉਸ ਦੇ ਦੋ ਦੋਸਤਾਂ ਕੁਲਵਿੰਦਰ ਸਿੰਘ ਅਤੇ ਹਰਜੀਤ ਸਿੰਘ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਹਰਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਮਿਲ ਕੇ ਮਨੀਕਰਨ ਸਿੰਘ ਦਾ ਕਤਲ ਕਰਕੇ ਮੋਗਾ ਦੇ ਮਹਿਣਾ ਨੇੜੇ ਡਰੇਨ 'ਚ ਸੁੱਟ ਦਿੱਤਾ ਸੀ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਮਨਕਰਨ ਸਿੰਘ ਦੀ ਲਾਸ਼ ਬਰਾਮਦ ਕੀਤੀ। ਮੁਲਜ਼ਮ ਨੇ ਪੁੱਛਗਿੱਛ ਦੌਰਾਨ ਇੱਕ ਹੋਰ ਐਨਆਰਆਈ ਦੇ ਕਤਲ ਦਾ ਖੁਲਾਸਾ ਕੀਤਾ।

ਇਹ ਵੀ ਪੜ੍ਹੋ: Punjab News: ਪੰਜਾਬ ਪੁਲਿਸ ਦੇ DSP ਦੀ ਹੋਈ ਮੌਤ, ਖਨੌਰੀ ਬਾਰਡਰ 'ਤੇ ਸੀ ਤਾਇਨਾਤ


15 ਦਿਨ ਪਹਿਲਾਂ ਹਰਜੀਤ ਸਿੰਘ, ਕੁਲਵਿੰਦਰ ਸਿੰਘ ਅਤੇ ਮਨੀਕਰਨ ਸਿੰਘ ਨੇ ਮਿਲ ਕੇ ਬੱਧਨੀ ਖੁਰਦ ਵਿੱਚ 40 ਸਾਲਾ ਐਨਆਰਆਈ ਮਨਦੀਪ ਸਿੰਘ ਦਾ ਉਸ ਦੇ ਹੀ ਘਰ ਵਿੱਚ ਕਤਲ ਕਰ ਦਿੱਤਾ ਸੀ। ਐਨਆਰਆਈ ਮਨਦੀਪ ਸਿੰਘ ਘਰ ਵਿੱਚ ਇਕੱਲਾ ਰਹਿੰਦਾ ਸੀ